ਹਿਮਾਚਲ ’ਚ 4 ਦਿਨ ਲੂ ਚੱਲਣ ਦੀ ਚਿਤਾਵਨੀ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
Friday, Apr 08, 2022 - 01:02 PM (IST)
ਸ਼ਿਮਲਾ– ਹਿਮਾਚਲ ’ਚ ਅਪ੍ਰੈਲ ਮਹੀਨੇ ’ਚ ਗਰਮੀ ਦਾ ਕਹਿਰ ਵਧਣ ਲੱਗਾ ਹੈ। ਸਥਿਤੀ ਇਹ ਹੈ ਕਿ ਸੂਬੇ ’ਚ ਮੈਦਾਨੀ ਖੇਤਰਾਂ ’ਚ ਲੂ ਝੁਲਸਾਉਣ ਲੱਗੀ ਹੈ। ਵੀਰਵਾਰ ਦਾ ਦਿਨ ਇਸ ਸੀਜ਼ਨ ’ਚ ਸਭ ਤੋਂ ਗਰਮ ਰਿਹਾ ਅਤੇ ਦਿਨ ਦਾ ਪਾਰਾ ਪਹਲੀ ਵਾਰ 40 ਡਿਗਰੀ ਪਹੁੰਚ ਗਿਆ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਆਉਣ ਵਾਲੇ 4 ਦਿਨ ਭਿਆਨਕ ਗਰਮੀ ਪੈਣ ਦੇ ਆਸਾਰ ਹਨ। ਇਸ ਦੌਰਾਨ ਵੱਖ-ਵੱਖ ਹਿੱਸਿਆਂ ’ਚ ਲੂ ਦੀ ਸਥਿਤੀ ਬਣਨ ਦੀ ਸੰਭਾਵਨਾ ਹੈ। ਸੌਮਸ ਵਿਭਾਗ ਵੱਲੋਂ ਮੈਦਰਾਨੀ ਅਤੇ ਮੱਧਵਰਤੀ ਇਲਾਕਿਆਂ ’ਚ ਲੂ ਦੀ ਚਿਤਾਵਨੀ ਲਈ ਅਲਰਟ ਵੀ ਜਾਰੀ ਕੀਤਾ ਗਿਆ ਹੈ। ਹਿਮਾਚਲ ’ਚ ਅਪ੍ਰੈਲ ਦਾ ਮਹੀਨਾ ਗਰਮੀ ਦੇ ਆਗਾਜ਼ ਦਾ ਰਹਿੰਦਾ ਹੈ ਅਤੇ ਆਮਤੌਰ ’ਤੇ ਤਾਪਮਾਨ ਖੁਸ਼ਨੁਮਾ ਬਣਿਆ ਰਹਿੰਦਾ ਹੈ। ਮਈ ਅਤੇ ਜੂਨ ’ਚ ਤੇਜ਼ ਝੁਲਸਾਉਣ ਵਾਲੀ ਗਰਮੀ ਪੈਂਦੀ ਹੈ ਪਰ ਇਸ ਵਾਰ ਅਪ੍ਰੈਲ ’ਚ ਹੀ ਲੋਕਾਂ ਨੂੰ ਝੁਲਸਾਉਣ ਵਾਲੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੂਬੇ ਦੇ ਮੈਦਾਨੀ ਖੇਤਰਾਂ ’ਚ ਦਿਨ ਸ਼ੁਰੂ ਹੁੰਦੀ ਹੈ ਧੁੱਪ ਤੇਜ਼ ਹੋ ਰਹੀ ਹੈ। ਦੁਪਹਿਰ ਦੇ ਸਮੇਂ ਲੋਕਾਂ ਨੂੰ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਊਨਾ ’ਚ ਵੀਰਵਾਰ ਨੂੰ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 40 ਡਿਗਰੀ ਦਰਜ ਕੀਤਾ ਗਿਆ।
ਬਿਲਾਸਪੁਰ ’ਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 36.5 ਡਿਗਰੀ ਦਰਜ ਕੀਤਾ ਗਿਆ, ਉੱਥੇ ਹੀ ਹਮੀਰਪੁਰ ਅਤੇ ਸੁੰਦਰਨਗਰ ’ਚ 35.6, ਸੋਲਨ ’ਚ 33.5, ਭੁੰਤਰ 33.2, ਕਾਂਗੜਾ 36.1, ਧਰਮਸ਼ਾਲਾ 33, ਚੰਬਾ 33.3, ਡਲਹੌਜ਼ੀ 23.5, ਕਲਪਾ 22.5, ਸ਼ਿਮਲਾ 25.6 ਅਤੇ ਕੇਲਾਂਗ ’ਚ 18.4 ਡਿਗਰੀ ਦਰਜ ਕੀਤਾ ਗਿਆ ਹੈ। ਰਾਜਧਾਨੀ ਸ਼ਿਮਲਾ ’ਚ ਪਿਛਲੇ ਦੋ ਦਿਨਾਂ ਤੋਂ ਪਾਰਾ 25 ਡਿਗਰੀ ਤੋਂ ਉੱਪਰ ਬਣਿਆ ਹੋਇਆ ਹੈ।