ਓਡੀਸ਼ਾ ''ਚ ਰੂਹ ਕੰਬਾਊ ਘਟਨਾ: ਬੈਂਕ ਨੇ ਮੰਗਿਆ ਡੈੱਥ ਸਰਟੀਫਿਕੇਟ ਤਾਂ ਭੈਣ ਦਾ ''ਕੰਕਾਲ'' ਲੈ ਕੇ ਬੈਂਕ ਪਹੁੰਚ ਗਿਆ ਭਰਾ

Tuesday, Apr 28, 2026 - 03:24 AM (IST)

ਓਡੀਸ਼ਾ ''ਚ ਰੂਹ ਕੰਬਾਊ ਘਟਨਾ: ਬੈਂਕ ਨੇ ਮੰਗਿਆ ਡੈੱਥ ਸਰਟੀਫਿਕੇਟ ਤਾਂ ਭੈਣ ਦਾ ''ਕੰਕਾਲ'' ਲੈ ਕੇ ਬੈਂਕ ਪਹੁੰਚ ਗਿਆ ਭਰਾ

ਕਿਓਂਝਰ (ਓਡੀਸ਼ਾ) : ਓਡੀਸ਼ਾ ਦੇ ਕਿਓਂਝਰ ਜ਼ਿਲ੍ਹੇ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਭਰਾ ਆਪਣੀ ਮ੍ਰਿਤਕ ਭੈਣ ਦੇ ਬੈਂਕ ਖਾਤੇ ਵਿੱਚੋਂ ਪੈਸੇ ਕਢਵਾਉਣ ਲਈ ਉਸ ਦਾ ਕੰਕਾਲ ਕਬਰ ਵਿੱਚੋਂ ਕੱਢ ਕੇ ਬੈਂਕ ਲੈ ਆਇਆ। ਇਸ ਘਟਨਾ ਨੇ ਪੂਰੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ। 

ਕੀ ਹੈ ਪੂਰਾ ਮਾਮਲਾ? 

ਜਾਣਕਾਰੀ ਅਨੁਸਾਰ ਇਹ ਮਾਮਲਾ ਕਿਓਂਝਰ ਜ਼ਿਲ੍ਹੇ ਦੇ ਪਟਨਾ ਇਲਾਕੇ ਦੇ ਪਿੰਡ ਦਿਆਨਾਲੀ ਦਾ ਹੈ। ਇੱਥੋਂ ਦੇ ਰਹਿਣ ਵਾਲੇ ਜਿਤੂ ਮੁੰਡਾ ਦੀ ਭੈਣ ਦੀ ਕਰੀਬ ਦੋ ਮਹੀਨੇ ਪਹਿਲਾਂ ਬੀਮਾਰੀ ਕਾਰਨ ਮੌਤ ਹੋ ਗਈ ਸੀ। ਉਸਦੀ ਭੈਣ ਨੇ ਆਪਣੀ ਜ਼ਿੰਦਗੀ ਵਿੱਚ ਪਸ਼ੂ ਵੇਚ ਕੇ ਲਗਭਗ 19,000 ਰੁਪਏ ਕਮਾਏ ਸਨ, ਜੋ ਉਸਨੇ ਓਡੀਸ਼ਾ ਗ੍ਰਾਮੀਣ ਬੈਂਕ ਦੀ ਇੱਕ ਸਥਾਨਕ ਸ਼ਾਖਾ ਵਿੱਚ ਜਮ੍ਹਾ ਕਰਵਾਏ ਹੋਏ ਸਨ। ਭੈਣ ਦੀ ਮੌਤ ਤੋਂ ਬਾਅਦ ਜਿਤੂ ਹੀ ਪਰਿਵਾਰ ਦਾ ਇੱਕੋ-ਇੱਕ ਮੈਂਬਰ ਸੀ। ਜਦੋਂ ਜਿਤੂ ਬੈਂਕ ਵਿੱਚੋਂ ਪੈਸੇ ਕਢਵਾਉਣ ਗਿਆ ਤਾਂ ਬੈਂਕ ਅਧਿਕਾਰੀਆਂ ਨੇ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਉਸ ਤੋਂ ਮੌਤ ਦਾ ਸਰਟੀਫਿਕੇਟ (Death Certificate) ਅਤੇ ਹੋਰ ਜ਼ਰੂਰੀ ਦਸਤਾਵੇਜ਼ ਮੰਗੇ।

ਇਹ ਵੀ ਪੜ੍ਹੋ : ਵੱਡਾ ਹਾਦਸਾ: ਪੁਣੇ ਰੇਲਵੇ ਸਟੇਸ਼ਨ ਨੇੜੇ ਲੀਹੋਂ ਲੱਥੀ ਵੰਦੇ ਭਾਰਤ ਐਕਸਪ੍ਰੈਸ

3 ਕਿਲੋਮੀਟਰ ਪੈਦਲ ਚੱਲ ਕੇ ਬੈਂਕ ਪਹੁੰਚਿਆ 

ਜਦੋਂ ਜਿਤੂ ਦਸਤਾਵੇਜ਼ ਮੁਹੱਈਆ ਨਹੀਂ ਕਰਵਾ ਸਕਿਆ, ਤਾਂ ਉਸ ਨੇ ਇੱਕ ਖੌਫ਼ਨਾਕ ਕਦਮ ਚੁੱਕਿਆ। ਉਸ ਨੇ ਆਪਣੀ ਭੈਣ ਦੀ ਲਾਸ਼ ਨੂੰ ਕਬਰ ਵਿੱਚੋਂ ਬਾਹਰ ਕੱਢ ਲਿਆ ਅਤੇ ਕੰਕਾਲ ਨੂੰ ਮੋਢੇ 'ਤੇ ਰੱਖ ਕੇ 3 ਕਿਲੋਮੀਟਰ ਪੈਦਲ ਚੱਲ ਕੇ ਬੈਂਕ ਪਹੁੰਚ ਗਿਆ। ਉਸ ਨੇ ਬੈਂਕ ਦੇ ਬਾਹਰ ਕੰਕਾਲ ਰੱਖ ਦਿੱਤਾ ਅਤੇ ਉੱਥੇ ਹੀ ਧਰਨੇ 'ਤੇ ਬੈਠ ਕੇ ਤੁਰੰਤ ਪੈਸੇ ਦੇਣ ਦੀ ਮੰਗ ਕਰਨ ਲੱਗਾ। ਇਹ ਦ੍ਰਿਸ਼ ਦੇਖ ਕੇ ਆਸ-ਪਾਸ ਦੇ ਲੋਕ ਦੰਗ ਰਹਿ ਗਏ ਅਤੇ ਮੌਕੇ 'ਤੇ ਭੀੜ ਇਕੱਠੀ ਹੋ ਗਈ। 

ਪੁਲਸ ਨੇ ਸੰਭਾਲੀ ਸਥਿਤੀ 

ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਜਿਤੂ ਮੁੰਡਾ ਨੂੰ ਸਮਝਾ ਕੇ ਉੱਥੋਂ ਹਟਾਇਆ। ਬਾਅਦ ਵਿੱਚ ਪ੍ਰਸ਼ਾਸਨ ਵੱਲੋਂ ਕੰਕਾਲ ਨੂੰ ਦੁਬਾਰਾ ਸਤਿਕਾਰ ਸਹਿਤ ਦਫ਼ਨਾਉਣ ਦਾ ਪ੍ਰਬੰਧ ਕੀਤਾ ਗਿਆ। ਇਹ ਘਟਨਾ ਜਿੱਥੇ ਬੈਂਕਿੰਗ ਪ੍ਰਕਿਰਿਆਵਾਂ ਪ੍ਰਤੀ ਪੇਂਡੂ ਲੋਕਾਂ ਵਿੱਚ ਜਾਗਰੂਕਤਾ ਦੀ ਘਾਟ ਨੂੰ ਦਰਸਾਉਂਦੀ ਹੈ, ਉੱਥੇ ਹੀ ਮੌਜੂਦਾ ਵਿਵਸਥਾ ਦੀ ਸੰਵੇਦਨਸ਼ੀਲਤਾ 'ਤੇ ਵੀ ਸਵਾਲ ਖੜ੍ਹੇ ਕਰਦੀ ਹੈ।

ਇਹ ਵੀ ਪੜ੍ਹੋ : ਮਹਿੰਗਾ ਹੋ ਸਕਦਾ ਹੈ ਰਸੋਈ ਗੈਸ ਸਿਲੰਡਰ, ਨਿਯਮਾਂ 'ਚ ਵੀ ਹੋਣ ਜਾ ਰਹੇ ਵੱਡੇ ਬਦਲਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News