ਸਾਬਕਾ ਮੰਤਰੀ ਅਲਾਗਿਰੀ ਦੀ ਬੇਟੀ ਨੇ ਬੈਂਕ ਮੈਨੇਜਰ ਨੂੰ ਜੜ੍ਹਿਆ ਥੱਪੜ, ਦਿੱਤੀ ਧਮਕੀ, ਗ੍ਰਿਫ਼ਤਾਰ

Thursday, Jul 30, 2026 - 09:56 AM (IST)

ਸਾਬਕਾ ਮੰਤਰੀ ਅਲਾਗਿਰੀ ਦੀ ਬੇਟੀ ਨੇ ਬੈਂਕ ਮੈਨੇਜਰ ਨੂੰ ਜੜ੍ਹਿਆ ਥੱਪੜ, ਦਿੱਤੀ ਧਮਕੀ, ਗ੍ਰਿਫ਼ਤਾਰ

ਚੇਨਈ (ਏਜੰਸੀ) - ਸਾਬਕਾ ਕੇਂਦਰੀ ਮੰਤਰੀ ਐੱਮ. ਕੇ. ਅਲਾਗਿਰੀ ਦੀ ਬੇਟੀ ਕਾਇਲਵਿਜ਼ੀ ਅਲਾਗਿਰੀ ਨੂੰ ਸਟੇਟ ਬੈਂਕ ਆਫ਼ ਇੰਡੀਆ ਦੇ ਇਕ ਬਰਾਂਚ ਮੈਨੇਜਰ ਨੂੰ ਥੱਪੜ ਮਾਰਨ ਤੇ ਧਮਕੀ ਦੇਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ। ਅਲਾਗਿਰੀ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਕਾਇਲਵਿਜ਼ੀ ਵਿਰੁੱਧ ਕੇਸ ਦਰਜ ਕਰਨ ਤੋਂ ਬਾਅਦ ਪੁਲਸ ਨੇ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ। ਸੀ. ਸੀ. ਟੀ. ਵੀ. ਫੁਟੇਜ ਤੇ ਡਿਜੀਟਲ ਸਬੂਤਾਂ ਦੀ ਪੁਸ਼ਟੀ ਕੀਤੀ। 

ਪੜ੍ਹੋ ਇਹ ਵੀ - ਸੋਸ਼ਲ ਮੀਡੀਆ ’ਤੇ ‘PM ਮੋਦੀ ਨੰਬਰ-1’, 10.5 ਕਰੋੜ ਤੋਂ ਪਾਰ ਹੋਏ Instagram ‘ਫ਼ਾਲੋਅਰਜ਼’

ਇਸ ਸਬੰਧ ਵਿਚ ਮੰਗਲਵਾਰ ਨੂੰ ਜਾਂਚ ਅਧਿਕਾਰੀ ਦੇ ਸਾਹਮਣੇ ਪੇਸ਼ ਹੋਣ ਲਈ ਭਾਰਤੀ ਸਿਵਲ ਸੇਵਾਵਾਂ ਕੋਡ ਦੀ ਧਾਰਾ 35 (3) ਅਧੀਨ ਉਸ ਨੂੰ ਸੰਮਨ ਜਾਰੀ ਕੀਤਾ ਗਿਆ। ਕਾਇਲਵਿਜ਼ੀ ਸੰਮਨ ਦੀ ਪਾਲਣਾ ਕਰਦਿਆਂ ਜਾਂਚ ਅਧਿਕਾਰੀ ਦੇ ਸਾਹਮਣੇ ਪੇਸ਼ ਹੋਈ। ਲੰਬੀ ਪੁੱਛਗਿੱਛ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਬਾਅਦ ’ਚ ਉਸ ਨੂੰ ਥਾਣੇ ਤੋਂ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਪੁਲਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। ਕਾਇਲਵਿਜ਼ੀ ਚੇਨਈ ਦੀ ਉਸ ਇਮਾਰਤ ਦੀ ਮਾਲਕ ਹੈ ਜਿੱਥੇ ਸਟੇਟ ਬੈਂਕ ਆਫ਼ ਇੰਡੀਆ ਦੀ ਐੱਨ.ਆਰ.ਆਈ. ਬਰਾਂਚ ਹੈ।

ਪੜ੍ਹੋ ਇਹ ਵੀ - 'ਤਨਖਾਹ 2 ਲੱਖ, ਮੈਂ ਫਿਰ ਵੀ ਗਰੀਬ...', ਬੰਗਲੁਰੂ 'ਚ ਰਹਿਣਾ ਸੋਖਾ ਨਹੀਂ, ਬੰਦੇ ਨੇ ਗਿਣਾਈ ਖਰਚਿਆਂ ਦੀ LIST

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News