ਬਿਜਨੌਰ ’ਚ ਭੈਣ ਦੇ ਪ੍ਰੇਮੀ ਦਾ ਕੁੱਟ-ਕੁੱਟ ਕੇ ਕਤਲ, ਲਾਸ਼ ਕਾਰ ’ਚ ਲਿਜਾ ਕੇ ਸੁੰਨਸਾਨ ਇਲਾਕੇ ’ਚ ਸੁੱਟੀ

Friday, Jul 31, 2026 - 05:37 AM (IST)

ਬਿਜਨੌਰ ’ਚ ਭੈਣ ਦੇ ਪ੍ਰੇਮੀ ਦਾ ਕੁੱਟ-ਕੁੱਟ ਕੇ ਕਤਲ, ਲਾਸ਼ ਕਾਰ ’ਚ ਲਿਜਾ ਕੇ ਸੁੰਨਸਾਨ ਇਲਾਕੇ ’ਚ ਸੁੱਟੀ

ਬਿਜਨੌਰ (ਏਜੰਸੀ) : ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ’ਚ ਕਥਿਤ ਪ੍ਰੇਮ-ਪ੍ਰਸੰਗ ਦੇ ਚੱਲਦਿਆਂ ਇਕ ਨੌਜਵਾਨ ਦੇ ਕਤਲ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਭੈਣ ਦੇ ਪ੍ਰੇਮੀ ਨੂੰ ਘਰ ’ਚ ਦੇਖ ਕੇ ਗੁੱਸੇ ’ਚ ਆਏ ਭਰਾ ਨੇ ਉਸ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਪੁਲਸ ਨੇ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਲਾਸ਼ ਬਰਾਮਦ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਦੋਵਾਂ ਸਦਨਾਂ 'ਚ 'ਐਂਟੀ ਪੇਪਰ ਲੀਕ ਬਿੱਲ' ਪਾਸ, PM ਮੋਦੀ ਬੋਲੇ- ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ 

ਪੁਲਸ ਅਨੁਸਾਰ ਥਾਣਾ ਸਿਓਹਾਰਾ ਖੇਤਰ ਦੇ ਚਕਮਹਦੂਦ ਸਾਨੀ ਨਿਵਾਸੀ ਨਫੀਸ (32) ਦਾ ਅਲਾਦੀਨਪੁਰ ਪਿੰਡ ਦੀ ਇਕ ਮੁਟਿਆਰ ਨਾਲ ਲੰਬੇ ਸਮੇਂ ਤੋਂ ਪ੍ਰੇਮ-ਪ੍ਰਸੰਗ ਚੱਲ ਰਿਹਾ ਸੀ। ਮੰਗਲਵਾਰ ਨੂੰ ਉਹ ਆਪਣੀ ਪ੍ਰੇਮਿਕਾ ਨੂੰ ਮਿਲਣ ਉਸ ਦੇ ਘਰ ਗਿਆ ਸੀ। ਇਸੇ ਦੌਰਾਨ ਮੁਟਿਆਰ ਦੇ ਭਰਾ ਉਵੇਸ ਨੇ ਉਸ ਨੂੰ ਘਰ ’ਚ ਦੇਖ ਲਿਆ। ਦੱਸਿਆ ਜਾ ਰਿਹਾ ਹੈ ਕਿ ਇਸ ਗੱਲ ਤੋਂ ਨਾਰਾਜ਼ ਹੋ ਕੇ ਉਵੇਸ ਨੇ ਨਫੀਸ ਦੀ ਜੰਮ ਕੇ ਕੁੱਟਮਾਰ ਕੀਤੀ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕਤਲ ਤੋਂ ਬਾਅਦ ਮੁਲਜ਼ਮ ਨੇ ਸਬੂਤ ਲੁਕੋਣ ਦੀ ਕੋਸ਼ਿਸ਼ ਕੀਤੀ। ਉਸ ਨੇ ਨਫੀਸ ਦੀ ਲਾਸ਼ ਨੂੰ ਕਾਰ ’ਚ ਰੱਖਿਆ ਅਤੇ ਕਾਂਠ ਥਾਣਾ ਖੇਤਰ ਦੇ ਸਲੇਮਪੁਰ ਪਿੰਡ ਦੇ ਮਜਰਾ ਫਜ਼ਲਾਬਾਦ ਸਥਿਤ ਸੁੰਨਸਾਨ ਜਗ੍ਹਾ ’ਤੇ ਲਿਜਾ ਕੇ ਸੁੱਟ ਦਿੱਤਾ। ਖੇਤਰਧਾਰੀ (ਧਾਮਪੁਰ) ਅੰਜਨੀ ਕੁਮਾਰ ਚਤੁਰਵੇਦੀ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਨੂੰ ਉਵੇਸ ਖੁਦ ਥਾਣੇ ਪਹੁੰਚਿਆ ਅਤੇ ਕਤਲ ਕਰਨ ਦੀ ਗੱਲ ਕਬੂਲ ਕਰ ਲਈ। ਉਸ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ ਲਾਸ਼ ਬਰਾਮਦ ਕਰ ਲਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News