ਭਰਾ ਦੀ ਕੁੜਮਾਈ ''ਚ DJ ’ਤੇ ਡਾਂਸ ਕਰਦਾ ਨੌਜਵਾਨ ਬੇਹੋਸ਼ ਹੋ ਕੇ ਡਿੱਗਿਆ, ਹਸਪਤਾਲ ''ਚ ਤੋੜਿਆ ਦਮ

Monday, Apr 10, 2023 - 11:52 AM (IST)

ਭਰਾ ਦੀ ਕੁੜਮਾਈ ''ਚ DJ ’ਤੇ ਡਾਂਸ ਕਰਦਾ ਨੌਜਵਾਨ ਬੇਹੋਸ਼ ਹੋ ਕੇ ਡਿੱਗਿਆ, ਹਸਪਤਾਲ ''ਚ ਤੋੜਿਆ ਦਮ

ਨਵੀਂ ਦਿੱਲੀ- ਮੌਤ ਕਦੋਂ ਅਤੇ ਕਿੱਥੇ ਆਉਣੀ ਹੈ, ਇਸ ਤੋਂ ਹਰ ਕੋਈ ਬੇਖ਼ਬਰ ਹੁੰਦਾ ਹੈ। ਦਿੱਲੀ ਦੇ ਸਮੈਪੁਰ ਬਾਦਲੀ ਇਲਾਕੇ ’ਚ ਇਕ ਅਜਿਹੀ ਹੀ ਹੈਰਾਨੀ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ ਆਪਣੇ ਚਚੇਰੇ ਭਰਾ ਦੀ ਕੁੜਮਾਈ ਸਮਾਰੋਹ ’ਚ ਡੀ. ਜੇ. ’ਤੇ ਡਾਂਸ ਕਰ ਰਿਹਾ ਇਕ ਨੌਜਵਾਨ ਅਚਾਨਕ ਬੇਹੋਸ਼ ਹੋ ਕੇ ਉੱਥੇ ਹੀ ਡਿੱਗ ਪਿਆ। ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਡਾਕਟਰਾਂ ਮੁਤਾਬਕ ਨੌਜਵਾਨ ਨੂੰ ਦਿਲ ਦਾ ਦੌਰਾ ਪਿਆ ਸੀ। 

ਇਹ ਵੀ ਪੜ੍ਹੋ- ਇਸ ਦਿਨ ਲੱਗੇਗਾ ਸਾਲ ਦਾ ਪਹਿਲਾ ਸੂਰਜ ਗ੍ਰਹਿਣ, ਜਾਣੋ ਕਦੋਂ ਅਤੇ ਕਿੱਥੇ-ਕਿੱਥੇ ਆਵੇਗਾ ਨਜ਼ਰ

ਰਿਸ਼ਤੇਦਾਰਾਂ ਤੋਂ ਪਤਾ ਲੱਗਾ ਹੈ ਕਿ ਨੌਜਵਾਨ ਨੂੰ ਕੋਈ ਬੀਮਾਰੀ ਨਹੀਂ ਸੀ, ਉਹ ਪੂਰੀ ਤਰ੍ਹਾਂ ਤੰਦਰੁਸਤ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ 19 ਸਾਲਾ ਆਕਾਸ਼ ਵਜੋਂ ਹੋਈ ਹੈ, ਜੋ ਅਜੇ ਪੜ੍ਹਾਈ ਕਰ ਰਿਹਾ ਸੀ। ਉਹ ਆਪਣੇ ਪਰਿਵਾਰ ਨਾਲ ਸੁਲਤਾਨਪੁਰੀ ਇਲਾਕੇ ’ਚ ਰਹਿੰਦਾ ਸੀ। ਐਤਵਾਰ ਨੂੰ ਉਹ ਆਪਣੇ ਚਚੇਰੇ ਭਰਾ ਇੰਦਰਜੀਤ ਦੀ ਕੁੜਮਾਈ ਸਮਾਰੋਹ ’ਚ ਸ਼ਾਮਲ ਹੋਣ ਲਈ ਪਰਿਵਾਰ ਸਮੇਤ ਜੇ. ਜੇ. ਕੈਂਪ, ਬਾਦਲੀ ਪਿੰਡ ਆਇਆ ਸੀ।

ਇਹ ਵੀ ਪੜ੍ਹੋ- BMW ਨੂੰ ਲੈ ਕੇ ਪਿਆ ਬਖੇੜਾ, ਲਾੜੀ ਨੂੰ ਏਅਰਪੋਰਟ 'ਤੇ ਹੀ ਛੱਡ ਕੇ ਫ਼ਰਾਰ ਹੋਇਆ ਲਾੜਾ

ਪਰਿਵਾਰ ਮੁਤਾਬਕ ਆਕਾਸ਼ ਬਹੁਤ ਖ਼ੁਸ਼ ਸੀ। ਖਾਣਾ ਖਾਣ ਮਗਰੋਂ ਉਹ ਡੀ. ਜੇ. 'ਤੇ ਡਾਂਸ ਕਰ ਰਿਹਾ ਸੀ। ਉਸ ਨਾਲ ਹੋਰ ਲੋਕ ਵੀ ਡਾਂਸ ਕਰ ਰਹੇ ਸਨ। ਡਾਂਸ ਕਰਦੇ-ਕਰਦੇ ਆਕਾਸ਼ ਅਚਾਨਕ ਹੇਠਾਂ ਡਿੱਗ ਗਿਆ। ਇਹ ਵੇਖ ਕੇ ਉੱਥੇ ਹਫੜਾ-ਦਫੜੀ ਮਚ ਗਈ। ਪਰਿਵਾਰ ਵਾਲਿਆਂ ਨੇ ਉਸ ਨੂੰ ਹੋਸ਼ 'ਚ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਹੋਸ਼ ਨਹੀਂ ਆਇਆ। ਇਸ ਤੋਂ ਬਾਅਦ ਉਸ ਨੂੰ ਲੈ ਕੇ ਹਸਪਤਾਲ ਲੈ ਕੇ ਦੌੜੇ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।

ਇਹ ਵੀ ਪੜ੍ਹੋ-  ਬਰਫ਼ ਨਾਲ ਢਕੇ ਸ੍ਰੀ ਹੇਮਕੁੰਟ ਸਾਹਿਬ ਦੀਆਂ ਤਸਵੀਰਾਂ ਆਈਆਂ ਸਾਹਮਣੇ, ਇਸ ਤਾਰੀਖ਼ ਨੂੰ ਖੁੱਲਣਗੇ ਕਿਵਾੜ


author

Tanu

Content Editor

Related News