ਪਿਤਾ ਦੀ ਮੌਤ ਦੀ ਖ਼ਬਰ ਸੁਣ ਧੀ ਨੇ ਚੁੱਕਿਆ ਖ਼ੌਫ਼ਨਾਕ ਕਦਮ, ਇਸ ਹਾਲਤ ''ਚ ਮਿਲੀ ਲਾਸ਼

Saturday, Jan 21, 2023 - 12:33 PM (IST)

ਪਿਤਾ ਦੀ ਮੌਤ ਦੀ ਖ਼ਬਰ ਸੁਣ ਧੀ ਨੇ ਚੁੱਕਿਆ ਖ਼ੌਫ਼ਨਾਕ ਕਦਮ, ਇਸ ਹਾਲਤ ''ਚ ਮਿਲੀ ਲਾਸ਼

ਅਸ਼ੋਕਨਗਰ (ਭਾਸ਼ਾ)- ਮੱਧ ਪ੍ਰਦੇਸ਼ ਦੇ ਅਸ਼ੋਕਨਗਰ ਜ਼ਿਲ੍ਹੇ 'ਚ ਪਿਤਾ ਦੀ ਮੌਤ ਦੀ ਖ਼ਬਰ ਸੁਣ ਕੇ 11 ਸਾਲਾ ਧੀ ਨੇ ਖੂਹ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਸ਼ੁੱਕਰਵਾਰ ਨੂੰ ਅਸ਼ੋਕਨਗਰ ਦੇਹਾਤ ਥਾਣਾ ਖੇਤਰ ਦੇ ਬਰਖੇੜਾ ਜਾਗੀਰ ਪਿੰਡ 'ਚ ਹੋਈ। 

ਦੇਹਾਤ ਥਾਣੇ ਸਹਾਇਕ ਸਬ ਇੰਸਪੈਕਟਰ (ਏ.ਐੱਸ.ਆਈ.) ਪਹਿਲਵਾਨ ਚੌਹਾਨ ਨੇ ਦੱਸਿਆ ਕਿ ਬਰਖੇੜਾ ਜਾਗੀਰ ਪਿੰਡ ਵਾਸੀ ਰਾਮਬਾਬੂ ਧਾਕੜ ਨੂੰ ਸ਼ੁੱਕਰਵਾਰ ਸਵੇਰੇ ਛਾਤੀ 'ਚ ਦਰਦ ਦੀ ਸ਼ਿਕਾਇਤ ਹੋਈ, ਜਿਸ ਤੋਂ ਬਾਅਦ ਪਰਿਵਾਰ ਵਾਲੇ ਉਸ ਨੂੰ ਜ਼ਿਲ੍ਹਾ ਹਸਪਤਾਲ ਲੈ ਗਏ। ਉਨ੍ਹਾਂ ਕਿਹਾ ਕਿ ਹਸਪਤਾਲ ਪਹੁੰਚਣ 'ਤੇ ਡਾਕਟਰਾਂ ਨੇ ਧਾਕੜ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਚੌਹਾਨ ਅਨੁਸਾਰ ਪਰਿਵਾਰ ਵਾਲਿਆਂ ਵਲੋਂ ਫ਼ੋਨ 'ਤੇ ਧਾਕੜ ਦੀ ਮੌਤ ਦੀ ਸੂਚਨਾ ਦਿੱਤੇ ਜਾਣ ਤੋਂ ਬਾਅਦ ਉਸ ਦੀ 11 ਸਾਲਾ ਧੀ ਘਰੋਂ ਨਿਕਲ ਗਈ ਅਤੇ ਵਾਪਸ ਨਹੀਂ ਆਈ। ਉਨ੍ਹਾਂ ਦੱਸਿਆ ਕਿ ਭਾਲ ਕਰਨ 'ਤੇ ਬੱਚੀ ਦੀ ਲਾਸ਼ ਇਕ ਖੂਹ 'ਚੋਂ ਮਿਲੀ। ਪੁਲਸ ਮਾਮਲਾ ਦਰਜ ਕਰ ਕੇ ਘਟਨਾ ਦੀ ਜਾਂਚ ਕਰ ਰਹੀ ਹੈ।


author

DIsha

Content Editor

Related News