ਟੀਕਾਕਰਨ ਮੁਹਿੰਮ ਦੀ ਪਹਿਲੀ ਵਰ੍ਹੇਗੰਢ ਮੌਕੇ ਸਿਹਤ ਮੰਤਰੀ ਨੇ ਜਾਰੀ ਕੀਤੀ ਡਾਕ ਟਿਕਟ

Sunday, Jan 16, 2022 - 07:48 PM (IST)

ਟੀਕਾਕਰਨ ਮੁਹਿੰਮ ਦੀ ਪਹਿਲੀ ਵਰ੍ਹੇਗੰਢ ਮੌਕੇ ਸਿਹਤ ਮੰਤਰੀ ਨੇ ਜਾਰੀ ਕੀਤੀ ਡਾਕ ਟਿਕਟ

ਨੈਸ਼ਨਲ ਡੈਸਕ– ਦੇਸ਼ ’ਚ ਕੋਵਿਡ-19 ਟੀਕਾਕਰਨ ਮੁਹਿੰਮ ਦੇ ਇਕ ਸਾਲ ਪੂਰਾ ਹੋਣ ਮੌਕੇ ਐਤਵਾਰ ਨੂੰ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਡਵਿਆ ਨੇ ਭਾਰਤ ’ਚ ਬਣੇ ਟੀਕੇ ‘ਕੋਵੈਕਸੀਨ’ ’ਤੇ ਆਧਾਰਿਤ ਡਾਟ ਟਿਕਟ ਜਾਰੀ ਕੀਤੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ 70 ਫੀਸਦੀ ਬਾਲਗ ਆਬਾਦੀ ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ ਜਦਕਿ 93 ਫੀਸਦੀ ਨੂੰ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ। ਵਿਸ਼ੇਸ਼ ਡਾਕ ਟਿਕਟ ਜਾਰੀ ਕਰਨ ਲਈ ਆਯੋਜਿਤ ਪ੍ਰੋਗਰਾਮ ਨੂੰ ਆਨਲਾਈਨ ਸੰਬੋਧਨ ਕਰਦੇ ਹੋਏ ਮਾਂਡਵਿਆ ਨੇ ਕਿਹਾ ਕਿ ਇਹ ਭਾਰਤੀਆਂ ਲਈ ਗਰਵ ਦਾ ਪਲ ਹੈ ਅਤੇ ਪੂਰਾ ਵਿਸ਼ਵ ਭਾਰਤ ਦੀ ਕੋਵਿਡ-ਰੋਕੂ ਟੀਕਾਕਰਨ ਮੁਹਿੰਮ ਦੀ ਪ੍ਰਾਪਤੀ ਤੋਂ ਹੈਰਾਨ ਹੈ। 

 

156 ਕਰੋੜ ਤੋਂ ਜ਼ਿਆਦਾ ਡੋਜ਼ ਦਿੱਤੀ ਗਈ
ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੇ ਟੀਕਾਕਰਨ ਮੁਹਿੰਮ ਨੂੰ ਲੈ ਕੇ ਸ਼ੱਕ ਜ਼ਾਹਿਰ ਕੀਤਾ ਸੀ, ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦ੍ਰਿੜ ਸਨ ਅਤੇ ਵਿਗਿਆਨੀਆਂ ਤੇ ਕੰਪਨੀਆਂ ਨੂੰ ਉਤਸ਼ਾਹਿਤ ਕਰਦੇ ਰਹੇ। ਮਾਂਡਵਿਆ ਨੇ ਕਿਹਾ, ‘ਭਾਰਤ ਇੰਨੀ ਵੱਡੀ ਆਬਾਦੀ ਅਤੇ ਵਿਭਿੰਨਤਾ ਦੇ ਬਾਵਜੂਦ 156 ਕਰੋੜ ਖੁਰਾਕਾਂ ਦੇਣ ਦੀ ਪ੍ਰਾਪਤੀ ਹਾਸਲ ਕਰਨ ’ਚ ਕਾਮਯਾਬ ਰਿਹਾ। ਕੋਵਿਡ ਟੀਕਾਕਰਨ ਮੁਹਿੰਮ ਦੇ ਇਕ ਸਾਲ ਪੂਰਾ ਹੋਣ ਮੌਕੇ ਆਈ.ਸੀ.ਐੱਮ.ਆਰ. ਅਤੇ ਭਾਰਤ ਬਾਇਓਟੈੱਕ ਦੁਆਰਾ ਵਿਕਸਿਤ ਸਵਦੇਸੀ ਟੀਕੇ ’ਤੇ ਆਧਾਰਿਤ ਡਾਕ ਟਿਕਟ ਜਾਰੀ ਕੀਤੀ ਗਈ ਹੈ ਜੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਤਮਨਿਰਭਰ ਭਾਰਤ ਦੇ ਸੁਫਨੇ ਨੂੰ ਸਾਕਾਰ ਕਰਦਾ ਹੈ। ਕੇਂਦਰੀ ਸਿਹਤ ਮੰਤਰੀ ਨੇ ਇਸ ਮੌਕੇ ਸਾਰੇ ਵਿਗਿਆਨੀਆਂ ਨੂੰ ਵਧਾਈ ਵੀ ਦਿੱਤੀ।


author

Rakesh

Content Editor

Related News