ਸੋਸ਼ਲ ਡਿਸਟੈਂਸਿੰਗ ਤੇ ਲਾਕਡਾਊਨ ਅੱਜ ਦੀ ਤਾਰੀਕ 'ਚ ਸਭ ਤੋਂ ਵੱਡੀ ਵੈਕਸੀਨ: ਸਿਹਤ ਮੰਤਰੀ ਹਰਸ਼ਵਰਧਨ
Friday, Apr 10, 2020 - 04:28 PM (IST)
ਨਵੀਂ ਦਿੱਲੀ-ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਅੱਜ ਭਾਵ ਸ਼ੁੱਕਰਵਾਰ ਕੋਰੋਨਾਵਾਇਰਸ ਨਾਲ ਨਿਪਟਣ ਲਈ ਸਰਕਾਰ ਦੇ ਇੰਤਜ਼ਾਮਾਂ ਦੀ ਸਮੀਖਿਆ ਕੀਤੀ। ਦੱਸ ਦੇਈਏ ਕਿ ਅੱਜ ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਅਤੇ ਸੂਬਾ ਮੰਤਰੀ ਅਸ਼ਵਨੀ ਕੁਮਾਰ ਚੌਬੇ ਨੇ ਵੱਖ-ਵੱਖ ਸੂਬਿਆਂ ਦੇ ਸਿਹਤ ਮੰਤਰੀਆਂ ਨਾਲ ਕੋਰੋਨਾਵਾਇਰਸ 'ਤੇ ਵੀਡੀਓ ਕਾਨਫਰੰਸਿੰਗ ਰਾਹੀਂ ਬੈਠਕ ਕੀਤੀ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਵੈਕਸੀਨ ਦੀ ਵੀ ਖੋਜ 'ਚ ਲੱਗੇ ਹੋਏ ਹਾਂ। ਭਾਰਤ ਨੇ ਵਾਇਰਸ ਨੂੰ ਆਈਸੋਲੇਟ ਕਰ ਲਿਆ ਹੈ ਅਤੇ ਅਸੀਂ ਵੀ ਵੈਕਸੀਨ ਬਣਾਉਣ ਦੀ ਦੌੜ 'ਚ ਹਾਂ ਪਰ ਸੋਸ਼ਲ ਡਿਸਟੈਂਸਿੰਗ ਅਤੇ ਲਾਕਡਾਊਨ ਅੱਜ ਦੀ ਤਾਰੀਕ 'ਚ ਸਭ ਤੋਂ ਵੱਡੀ ਸੋਸ਼ਲ ਵੈਕਸੀਨ ਹੈ।
ਡਾ.ਹਰਸ਼ਵਰਧਨ ਨੇ ਕਿਹਾ ਹੈ ਕਿ ਹੁਣ ਵੀ ਕਈ ਸੂਬਿਆਂ ਦੇ ਹਸਪਤਾਲ ਕੋਵਿਡ-19 'ਚ ਨੋਟੀਫਾਈਡ ਨਹੀਂ ਹੋਏ ਹਨ। ਹਾਲਾਂਕਿ ਮੈਂ ਇਨ੍ਹਾਂ ਹਸਪਤਾਲਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਥੈਲੀਸੀਮਿਆ ਦੇ ਰੋਗੀਆਂ ਨੂੰ ਬਲੱਡ ਮਿਲਣ 'ਚ ਕੋਈ ਕਠਿਨਾਈ ਨਹੀਂ ਹੋਣੀ ਚਾਹੀਦੀ। ਕਈ ਅਜਿਹੀਆਂ ਦੁਰਲੱਭ ਬੀਮਾਰੀਆਂ ਹਨ ਜਿਨ੍ਹਾਂ ਮਰੀਜ਼ਾਂ ਨੂੰ ਰੈਗੂਲਰ ਬਲੱਡ ਦੀ ਜਰੂਰਤ ਹੁੰਦੀ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਕਾਰਨ ਖੂਨਦਾਨ ਦੀ ਕਮੀ ਆਈ ਹੈ। ਅਸੀਂ ਫੈਸਲਾ ਕੀਤਾ ਹੈ ਕਿ ਖੂਨਦਾਨ ਪ੍ਰਤੀ ਉਤਸ਼ਾਹਿਤ ਕਰਨ ਲਈ ਜਿੱਥੇ-ਜਿੱਥੇ ਸੰਭਵ ਹੋ ਖੂਨਦਾਨ ਕਰਨ ਵਾਲਿਆਂ ਦਾ ਬਲੱਡ ਅਸੀਂ ਉਨ੍ਹਾਂ ਦੇ ਘਰੋਂ ਲੈ ਕੇ ਆਈਏ ਜਾਂ ਫਿਰ ਉਨ੍ਹਾਂ ਨੂੰ ਘਰ ਤੋਂ ਸਹੂਲਤ ਪ੍ਰਦਾਨ ਕਰਕੇ ਉਨ੍ਹਾਂ ਨੂੰ ਬੁਲਾ ਕੇ ਖੂਨਦਾਨ ਕਰਨ ਲਈ ਪ੍ਰੇਰਿਤ ਕਰੀਏ। ਇਸ ਤੋਂ ਇਲਾਵਾ ਉਨ੍ਹਾਂ ਨੇ ਕੋਵਿਡ 19 ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਪੈਕੇਜ ਅਨਾਊਂਸ ਕੀਤਾ ਸੀ ਉਹ 4 ਹਜ਼ਾਰ ਸੌ ਕਰੋੜ ਰੁਪਏ ਸਾਰੇ ਸੂਬਿਆਂ ਨੂੰ ਰਿਲੀਜ਼ ਕਰ ਚੁੱਕੇ ਹਨ।