ਸਿਹਤ ਮੰਤਰੀ ਨੇ ਕਿਹਾ, ਜਲਦ ਫਲੈਟ ਹੀ ਨਹੀਂ ਰਿਵਰਸ ਹੋ ਜਾਣਗੇ ਕੋਰੋਨਾ ਗ੍ਰਾਫ

Saturday, May 09, 2020 - 10:01 PM (IST)

ਸਿਹਤ ਮੰਤਰੀ ਨੇ ਕਿਹਾ, ਜਲਦ ਫਲੈਟ ਹੀ ਨਹੀਂ ਰਿਵਰਸ ਹੋ ਜਾਣਗੇ ਕੋਰੋਨਾ ਗ੍ਰਾਫ

ਨਵੀਂ ਦਿੱਲੀ (ਏਜੰਸੀ) : ਮਈ ਦੇ ਮਹੀਨੇ ’ਚ ਕੋਰੋਨਾ ਦੇ ਕੇਸਾਂ ’ਚ ਹੋਣ ਵਾਲੇ ਵਾਧੇ ਦੇਸ਼ ਦੇ ਲਈ ਚਿੰਤਾ ਦਾ ਕਾਰਣ ਬਣਿਆ ਹੋਇਆ ਹੈ। ਇਸ ਵਿਚਾਲੇ ਸਿਹਤ ਮੰਤਰੀ ਹਰਸ਼ਵਰਧਨ ਦਾ ਬਿਆਨ ਰਾਹਤ ਦੇਣ ਵਾਲਾ ਹੈ। ਉਨ੍ਹਾਂ ਨੇ ਇਕ ਨਿੱਜੀ ਚੈਨਲ ਨਾਲ ਗੱਲਬਾਤ ’ਚ ਕਿਹਾ ਕਿ ਕੁਝ ਹੀ ਹਫਤਿਆਂ ’ਚ ਕੋਰੋਨਾ ਦਾ ਗ੍ਰਾਫ ਨਾ ਸਿਰਫ ਫਲੈਟ ਹੋ ਜਾਵੇਗਾ ਬਲਕਿ ਰਿਵਰਸ ਵੀ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਟੈਸਟ ਦਾ ਦਾਇਰਾ ਵਧਣ ਅਤੇ ਕਾਨਟੈਕਟ ਟ੍ਰੇਸਿੰਗ ’ਚ ਤੇਜ਼ੀ ਨਾਲ ਅੱਜ-ਕੱਲ ਜ਼ਿਆਦਾ ਕੇਸ ਆ ਰਹੇ ਹਨ।

ਹੁਣ ਚੀਨੀ ਟੈਸਟ ਕਿੱਟ ਨਹੀਂ, ਦੇਸੀ ਕਿੱਟਸ
ਸਿਹਤ ਮੰਤਰੀ ਨੇ ਕਿਹਾ ਕਿ ਅੱਜ ਇਕ ਲੈਬ ਤੋਂ 452 ਲੈਬ ਬਣਾਈਆਂ ਗਈਆਂ। 80 ਹਜ਼ਾਰ ਤੋਂ ਵਧ ਟੈਸਟ ਰੋਜ਼ ਹੋ ਰਹੇ ਹਨ। ਅੱਜ ਸਾਰੇ ਦੇਸ਼ ’ਚ ਹਰ ਜ਼ਿਲੇ ’ਚ ਟੈਸਟ ਹੋ ਰਹੇ ਹਨ। ਖੁਸ਼ਖਬਰੀ ਇਹ ਹੈ ਕਿ ਸਾਡੇ ਵਿਗਿਆਨਕ ਮਈ ’ਚ ਹੀ ਐਂਟੀਬਾਡੀ ਟੈਸਟ ਕਿੱਟ ਅਤੇ ਆਰ.ਟੀ.-ਪੀ.ਸੀ.ਆਰ. ਟੈਸਟ ਕਿੱਟ ਭਾਰਤ ’ਚ ਬਣਾਉਣੀ ਸ਼ੁਰੂ ਕਰ ਦੇਣਗੇ।

ਲਾਕਡਾਊਨ ’ਚ ਹੌਲੀ-ਹੌਲੀ ਢਿੱਲ ਜ਼ਰੂਰੀ
ਸਿਹਤ ਮੰਤਰੀ ਨੇ ਕਿਹਾ ਕਿ ਲਾਕਡਾਊਨ ’ਚ ਹੌਲੀ-ਹੌਲੀ ਢਿੱਲ ਦੇਣਾ ਜ਼ਰੂਰੀ ਹੈ। ਲਾਕਡਾਊਨ ’ਚ ਢਿੱਲ ਦੇ ਬਾਵਜੂਦ ਸੋਸ਼ਲ ਡਿਸਟੈਂਸਿੰਗ ਅਤੇ ਮਾਸਕ ਪਾਉਣਾ ਬਹੁਤ ਜ਼ਰੂਰੀ ਹੈ। ਜੇਕਰ ਲੋਕ ਇਸ ਗੱਲ ਦਾ ਧਿਆਨ ਰੱਖਣ ਤਾਂ ਕੋਰੋਨਾ ਵਾਇਰਸ ਸਾਡਾ ਵਾਲ ਵੀ ਵਿੰਗ ਨਹੀਂ ਕਰ ਸਕਦਾ।


author

Karan Kumar

Content Editor

Related News