ਗੁਰੂਗ੍ਰਾਮ ''ਚ ਪ੍ਰਦੂਸ਼ਣ ਅਤੇ ਸਰਦੀ ''ਤੇ ਸਿਹਤ ਵਿਭਾਗ ਨੇ ਜਾਰੀ ਕੀਤੀ ਐਡਵਾਇਜ਼ਰੀ

11/09/2019 1:47:40 PM

ਗੁਰੂਗ੍ਰਾਮ—ਵੱਧਦੇ ਪ੍ਰਦੂਸ਼ਣ ਦੌਰਾਨ ਸਰਦੀ ਵੀ ਦਮੇ, ਸਾਹ ਅਤੇ ਐਲਰਜੀ ਦੇ ਮਰੀਜ਼ਾਂ ਨੂੰ ਪਰੇਸ਼ਾਨ ਕਰ ਰਹੀ ਹੈ। ਵਿਭਾਗ ਵੱਲੋਂ ਪੈਂਫਲੇਟ ਅਤੇ ਪੋਸਟਰਾਂ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਦੀ ਤਿਆਰੀ ਕੀਤੀ ਗਈ ਹੈ। ਸਿਹਤ ਵਿਭਾਗ ਵੱਲੋਂ ਜਾਰੀ ਪੈਂਫਲੇਟ 'ਚ ਦੱਸਿਆ ਗਿਆ ਹੈ ਕਿ ਸਾਹ ਦੇ ਮਰੀਜ਼ਾਂ ਨੂੰ ਘਰ 'ਚ ਰਹਿਣ ਲਈ ਕਿਹਾ ਹੈ ਅਤੇ ਬਾਹਰ ਦੇ ਕੰਮਾਂ ਨੂੰ ਰੀ-ਸ਼ਡਿਊਲ ਕਰਨ ਦੀ ਸਲਾਹ ਦਿੱਤੀ ਗਈ ਹੈ, ਜਿਨ੍ਹਾਂ ਲੋਕਾਂ ਨੂੰ ਦਿਲ ਜਾਂ ਫੇਫੜਿਆਂ ਦੀ ਬੀਮਾਰੀ ਹਨ, ਉਹ ਜਰੂਰ ਦਵਾਈਆਂ ਅਤੇ ਸਮਾਨ ਆਪਣੇ ਨਾਲ ਰੱਖਣ।

ਸਾਹ ਲੈਣ 'ਚ ਪਰੇਸ਼ਾਨੀ, ਚੱਕਰ ਆਉਣਾ, ਖੰਘ ਆਉਣ ਜਾਂ ਸੀਨੇ 'ਚ ਸਮੱਸਿਆ, ਅੱਖਾਂ 'ਚ ਜਲਣ ਹੋਣ 'ਤੇ ਨਜ਼ਦੀਕੀ ਦੇ ਡਾਕਟਰਾਂ ਤੋਂ ਸਲਾਹ ਲੈਣ। ਸਰਟੀਫਾਈਡ ਮਾਸਕ ਦੀ ਵੀ ਵਰਤੋਂ ਕਰਨ। ਪੇਪਰ ਜਾਂ ਕਾਰ ਦੇ ਮਾਸਕ ਇਨ੍ਹਾਂ ਦਿਨਾਂ 'ਚ ਕੰਮ ਨਹੀਂ ਕਰਦੇ। ਖਾਣਾ ਬਣਾਉਣ ਲਈ ਗੈਸ ਜਾਂ ਬਿਜਲੀ ਦੀ ਵਰਤੋਂ ਕਰਨ। ਪਬਲਿਕ ਟ੍ਰਾਂਸਪੋਰਟ ਦੀ ਵਰਤੋਂ ਕਰਨ। ਇਸ ਤੋਂ ਇਲਾਵਾ ਪੱਤੇ, ਲੱਕੜੀ, ਕੂੜਾ-ਕਰਕਟ ਆਦਿ ਨਾ ਸਾੜਨ।

ਭਾਰੀ ਟ੍ਰੈਫਿਕ ਵਾਲੀਆਂ ਥਾਵਾਂ 'ਤੇ ਜਾਣ ਤੋਂ ਬਚਣ, ਸਵੇਰ ਦੇ ਸਮੇਂ ਅਤੇ ਦੇਰ ਸ਼ਾਮ ਤੱਕ ਘਰ ਦੇ ਦਰਵਾਜ਼ੇ , ਖਿੜਕੀਆਂ ਆਦਿ ਬੰਦ ਰੱਖਣ। ਸਿਵਲ ਸਰਜਨ ਜੇ.ਐੱਸ.ਪੂਨੀਆ ਨੇ ਦੱਸਿਆ ਹੈ ਕਿ ਇਹ ਸਾਰੇ ਡੂ ਅਤੇ ਡੋਂਟਸ ਲਿਖੇ ਪੋਸਟ ਜ਼ਿਲਾ ਹਸਪਤਾਲ, ਸਰਕਾਰੀ ਇਮਾਰਤਾਂ ਤੋਂ ਇਲਾਵਾ ਸ਼ਹਿਰ ਦੇ ਵੱਖ ਵੱਖ ਚੌਕ-ਚੁਰਾਹਿਆਂ 'ਤੇ ਚਿਪਕਾਏ ਜਾਣਗੇ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਇਸ ਦਾ ਫਾਇਦਾ ਲੈ ਕੇ ਬੀਮਾਰੀਆਂ ਤੋਂ ਬਚ ਸਕਣ।


Iqbalkaur

Content Editor

Related News