ਉੱਤਰ ਪ੍ਰਦੇਸ਼ : ਸਕੂਲ ’ਚ ਅਨੁਸੂਚਿਤ ਜਾਤੀ ਦੇ ਬੱਚਿਆਂ ਦੇ ਭਾਂਡੇ ਰੱਖੇ ਜਾਂਦੇ ਸਨ ਵੱਖ, ਪ੍ਰਿੰਸੀਪਲ ਮੁਅੱਤਲ

Sunday, Sep 26, 2021 - 01:32 PM (IST)

ਮੈਨਪੁਰੀ- ਉੱਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲ੍ਹੇ ’ਚ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਬੇਵਰ ਵਿਕਾਸਖੰਡ ਦੇ ਪ੍ਰਾਇਮਰੀ ਸਕੂਲ ਦੌਦਾਪੁਰ ਦੀ ਪ੍ਰਿੰਸੀਪਲ ਨੂੰ ਕਰਤੱਵਾਂ ’ਚ ਲਾਪਰਵਾਹੀ ਵਰਤਣ ਦੇ ਦੋਸ਼ ’ਚ ਮੁਅੱਤਲ ਕਰ ਦਿੱਤਾ ਗਿਆ ਹੈ। ਦੁਪਹਿਰ ਦੇ ਭੋਜਨ ’ਚ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੇ ਭਾਂਡੇ ਵੱਖ ਰਖਵਾਉਣ ਦੇ ਦੋਸ਼ ’ਚ ਜ਼ਿਲ੍ਹਾ ਬੇਸਿਕ ਸਿੱਖਿਆ ਅਧਿਕਾਰੀ ਨੇ ਪ੍ਰਿੰਸੀਪਲ ਵਿਰੁੱਧ ਇਹ ਕਾਰਵਾਈ ਕੀਤੀ। ਸਕੂਲ ’ਚ 2 ਰਸੋਈਏ ਵੀ ਸੇਵਾ ਤੋਂ ਹਟਾ ਦਿੱਤੇ ਗਏ ਹਨ। ਮੁੱਖ ਵਿਕਾਸ ਅਧਿਕਾਰੀ (ਸੀ.ਡੀ.ਓ.) ਵਿਨੋਦ ਕੁਮਾਰ ਨੇ ਦੱਸਿਆ ਕਿ ਦੁਪਹਿਰ ਦੇ ਭੋਜਨ ’ਚ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੇ ਭਾਂਡਿਆਂ ਦੇ ਸੰਬੰਧ ’ਚ ਜਾਤੀਗਤ ਭੇਦਭਾਵ ਦੀ ਸ਼ਿਕਾਇਤ ’ਤੇ ਪ੍ਰਿੰਸੀਪਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਦੇਸ਼ ’ਚ ਕੋਰੋਨਾ ਦੇ ਨਵੇਂ ਮਾਮਲਿਆਂ ’ਚ ਕਮੀ ਦੇ ਬਾਵਜੂਦ ਲਗਾਤਾਰ ਦੂਜੇ ਦਿਨ ਵਧੇ ਸਰਗਰਮ ਮਾਮਲੇ

ਕੁਮਾਰ ਨੇ ਦੱਸਿਆ ਕਿ ਪਿੰਡ ਪ੍ਰਧਾਨ ਮੰਜੂ ਦੇਵੀ ਦੇ ਪਤੀ ਸਾਹਿਬ ਸਿੰਘ ਨੇ ਸ਼ਿਕਾਇਤ ਕੀਤੀ ਸੀ ਕਿ ਸਕੂਲ ’ਚ ਅਨੁਸੂਚਿਤ ਜਾਤੀ ਦੇ ਬੱਚਿਆਂ ਦੇ ਭਾਂਡੇ ਵੱਖ ਰੱਖੇ ਜਾਂਦੇ ਹਨ। ਅਨੁਸੂਚਿਤ ਜਾਤੀ ਦੇ ਬੱਚਿਆਂ ਵਲੋਂ ਪ੍ਰਯੋਗ ਕੀਤੇ ਗਏ ਭਾਂਡੇ ਨੂੰ ਰਸੋਈ ’ਚ ਰੱਖਣ ਦੀ ਮਨਜ਼ੂਰੀ ਨਹੀਂ ਸੀ। ਸੀ.ਡੀ.ਓ. ਨੇ ਦੱਸਿਆ ਕਿ ਸ਼ਿਕਾਇਤ ਮਿਲਣ ’ਤੇ ਉਨ੍ਹਾਂ ਨੇ ਜ਼ਿਲ੍ਹਾ ਬੇਸਿਕ ਸਿੱਖਿਆ ਅਧਿਕਾਰੀ ਕਮਲ ਸਿੰਘ ਅਤੇ ਪ੍ਰਾਜੈਕਟ ਡਾਇਰੈਕਟਰ ਕੇ.ਕੇ. ਸਿੰਘ ਨਾਲ ਸਕੂਲ ਅਤੇ ਰਸੋਈ ਦਾ ਨਿਰੀਖਣ ਕੀਤਾ ਅਤੇ ਅਨੁਸੂਚਿਤ ਜਾਤੀ ਦੇ ਬੱਚਿਆਂ ਵਲੋਂ ਪ੍ਰਯੋਗ ਕੀਤੇ ਗਏ ਭਾਂਡਿਆਂ ਨੂੰ ਵੱਖ ਕਮਰੇ ’ਚ ਵੇਖਿਆ। ਸੀ.ਡੀ.ਓ. ਨੇ ਮਾਮਲੇ ’ਚ ਤੁਰੰਤ ਨੋਟਿਸ ਲੈਂਦੇ ਹੋਏ ਮੌਕੇ ’ਤੇ ਹੀ 2 ਰਸੋਈਏ ਸੇਵਾ ਤੋਂ ਹਟਾ ਦਿੱਤੇ ਅਤੇ ਪ੍ਰਿੰਸੀਪਲ ਗਰਿਮਾ ਸਿੰਘ ਰਾਜਪੂਤ ਨੂੰ ਕਰਤੱਵਾਂ ’ਚ ਲਾਪਰਵਾਹੀ ਵਰਤਣ ਦੇ ਦੋਸ਼ ’ਚ ਮੁਅੱਤਲ ਕਰ ਦਿੱਤਾ।

ਇਹ ਵੀ ਪੜ੍ਹੋ : PM ਮੋਦੀ ਨੇ ‘ਮਨ ਕੀ ਬਾਤ’ ਦੌਰਾਨ ਲੋਕਾਂ ਨੂੰ ਸਾਲ ’ਚ ਇਕ ਵਾਰ ‘ਨਦੀ ਉਤਸਵ’ ਮਨਾਉਣ ਦੀ ਕੀਤੀ ਅਪੀਲ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News