ਨਾ ਸਿਰ, ਨਾ ਹੱਥ, ਨਾ ਪੈਰ ! ਲਾਸ਼ ਦੇਖ ਇਲਾਕੇ ''ਚ ਫੈਲ ਗਈ ਸਨਸਨੀ, ਪੁਲਸ ਵੀ ਰਹਿ ਗਈ ਦੰਗ
Monday, Dec 15, 2025 - 05:01 PM (IST)
ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਸੰਭਲ ਜ਼ਿਲ੍ਹੇ ਵਿੱਚ ਇੱਕ ਬਿਨਾਂ ਸਿਰ ਦੇ ਲਾਸ਼ ਬਰਾਮਦ ਹੋਣ ਮਗਰੋਂ ਇਲਾਕੇ 'ਚ ਸਨਸਨੀ ਫੈਲ ਗਈ ਹੈ। ਇੱਥੇ ਪੁਲਸ ਨੇ ਇੱਕ ਅਣਪਛਾਤੀ ਲਾਸ਼ ਬਰਾਮਦ ਕੀਤੀ ਹੈ, ਜਿਸ ਦਾ ਸਿਰ ਵੱਢਿਆ ਹੋਇਆ ਹੈ ਤੇ ਨਾਲ ਹੀ ਉਸ ਦੇ ਦੋਵੇਂ ਹੱਥ ਤੇ ਦੋਵੇਂ ਪੈਰ ਵੀ ਗਾਇਬ ਸਨ।
ਇਹ ਮਾਮਲਾ ਸੋਮਵਾਰ ਨੂੰ ਸੰਭਲ ਦੇ ਚੰਦੌਸੀ ਕੋਤਵਾਲੀ ਇਲਾਕੇ ਤੋਂ ਸਾਹਮਣੇ ਆਇਆ ਹੈ। ਪੁਲਸ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੈ ਕਿ ਇੱਕ ਅਣਪਛਾਤੇ ਵਿਅਕਤੀ ਦਾ ਸਿਰ ਕੱਟਿਆ ਹੋਇਆ ਧੜ ਸਵੇਰੇ ਪਤਰੂਆ ਰੋਡ 'ਤੇ ਵੱਡੀ ਈਦਗਾਹ ਦੇ ਨੇੜਿਓਂ ਬਰਾਮਦ ਕੀਤਾ ਗਿਆ।
ਪੁਲਸ ਦੇ ਅਨੁਸਾਰ, ਬਰਾਮਦ ਹੋਈ ਲਾਸ਼ ਦੇ ਦੋਵੇਂ ਹੱਥ, ਦੋਵੇਂ ਪੈਰ ਅਤੇ ਸਿਰ ਗਾਇਬ ਸਨ। ਹੁਣ ਤੱਕ ਇਸ ਲਾਸ਼ ਦੀ ਸ਼ਨਾਖਤ ਨਹੀਂ ਹੋ ਸਕੀ ਹੈ। ਪੁਲਸ ਨੇ ਦੱਸਿਆ ਹੈ ਕਿ ਉਹ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਮ੍ਰਿਤਕ ਦੀ ਪਛਾਣ ਦੀਆਂ ਕੋਸ਼ਿਸ਼ਾਂ ਵੀ ਜਾਰੀ ਹਨ।
