ਮਾਮਲਾ ਇਤਰਾਜ਼ਯੋਗ ਵੀਡੀਓ ਵਾਲੇ ਵਿਵਾਦ ਦਾ, ਦਲਾਈ ਲਾਮਾ ਵਿਰੁੱਧ ਦਾਇਰ ਪਟੀਸ਼ਨ ਰੱਦ
Wednesday, Jul 10, 2024 - 05:22 PM (IST)
ਨਵੀਂ ਦਿੱਲੀ, (ਭਾਸ਼ਾ)- ਦਿੱਲੀ ਹਾਈ ਕੋਰਟ ਨੇ ਦਲਾਈ ਲਾਮਾ ਵੱਲੋਂ ਇਕ ਮੁੰਡੇ ਦਾ ਕਥਿਤ ਤੌਰ ’ਤੇ ਸ਼ੋਸ਼ਨ ਕਰਨ ਦੇ ਮਾਮਲੇ ’ਚ ਦਾਇਰ ਜਨਹਿਤ ਪਟੀਸ਼ਨ ਨੂੰ ਮੰਗਲਵਾਰ ਰੱਦ ਕਰ ਦਿੱਤਾ।
ਪਿਛਲੇ ਸਾਲ ਇਸ ਕਥਿਤ ਘਟਨਾ ਨਾਲ ਜੁੜਿਆ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ ਲਈ ਦਲਾਈਲਾਮਾ ਨੇ ਮੁਆਫੀ ਵੀ ਮੰਗੀ ਸੀ। ਪਟੀਸ਼ਨਰ ‘ਕਨਫੈਡਰੇਸ਼ਨ ਆਫ ਐੱਨ. ਜੀ. ਓਜ਼’ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਉਹ ਅਧਿਕਾਰੀਆਂ ਨੂੰ ਨਿਰਦੇਸ਼ ਦੇਵੇ ਕਿ ਉਹ ਸੈਕਸ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਅਧੀਨ ਕਥਿਤ ਘਟਨਾ ਦਾ ਨੋਟਿਸ ਲੈਣ ਤੇ ਨਿਊਜ਼ ਪੋਰਟਲਾਂ ’ਤੇ ਬੱਚੇ ਦੀ ਪਛਾਣ ਨੂੰ ਲੁਕਾਉਣਾ ਯਕੀਨੀ ਬਣਾਉਣ।
ਕਾਰਜਕਾਰੀ ਚੀਫ਼ ਜਸਟਿਸ ਮਨਮੋਹਨ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਜਨਹਿੱਤ ਪਟੀਸ਼ਨ ਦੀ ਸੁਣਵਾਈ ਨਹੀਂ ਹੋ ਸਕਦੀ । ਘਟਨਾ ਯੋਜਨਾਬੱਧ ਨਹੀਂ ਸੀ। ਅਦਾਲਤ ਨੇ ਵੀਡੀਓ ਵੇਖੀ ਹੈ। ਜਦੋਂ ਘਟਨਾ ਵਾਪਰੀ ਤਾਂ ਉੱਥੇ ਬਹੁਤ ਸਾਰੇ ਲੋਕ ਮੌਜੂਦ ਸਨ।
ਅਦਾਲਤ ਨੇ ਨੋਟ ਕੀਤਾ ਕਿ ਬੱਚਾ ਨਾਬਾਲਗ ਸੀ, ਜੋ ਆਪਣੇ ਪਿਆਰ ਦਾ ਇਜ਼ਹਾਰ ਕਰ ਰਿਹਾ ਸੀ। ਉਹ ਦਲਾਈ ਲਾਮਾ ਨੂੰ ਮਿਲਣਾ ਤੇ ਗਲੇ ਲਾਉਣਾ ਚਾਹੁੰਦਾ ਸੀ।