ਪਤੀ 'ਤੇ ਝੂਠੀ FIR ਦਰਜ ਕਰਵਾਉਣਾ ਪਤਨੀ ਦੀ ਬੇਰਹਿਮੀ: ਹਾਈਕੋਰਟ

Saturday, Dec 28, 2019 - 04:27 PM (IST)

ਪਤੀ 'ਤੇ ਝੂਠੀ FIR ਦਰਜ ਕਰਵਾਉਣਾ ਪਤਨੀ ਦੀ ਬੇਰਹਿਮੀ: ਹਾਈਕੋਰਟ

ਚੰਡੀਗੜ੍ਹ—ਪੰਜਾਬ-ਹਰਿਆਣਾ ਹਾਈਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਪਤੀ 'ਤੇ ਝੂਠੀ ਐੱਫ.ਆਈ.ਆਰ ਦਰਜ ਕਰਵਾਉਣਾ ਬੇਰਹਿਮੀ ਦੀ ਸ਼੍ਰੇਣੀ 'ਚ ਆਉਂਦਾ ਹੈ ਅਤੇ ਇਸ ਆਧਾਰ 'ਤੇ ਪਤੀ ਤਾਲਾਕ ਦਾ ਅਧਿਕਾਰੀ ਹੋ ਜਾਂਦਾ ਹੈ। ਇਸ ਦੇ ਨਾਲ ਹੀ ਹਾਈਕੋਰਟ ਨੇ ਝੱਜਰ ਨਿਵਾਸੀ ਔਰਤ ਦੀ ਪਟੀਸ਼ਨ ਖਾਰਿਜ ਕਰ ਦਿੱਤੀ।

ਔਰਤ ਨੇ ਪਟੀਸ਼ਨ ਦਿੱਤੀ ਸੀ ਕਿ ਉਸ ਦੇ ਪਤੀ ਦੀ ਤਲਾਕ ਦੀ ਅਰਜੀ ਨੂੰ ਮਨਜ਼ੂਰ ਕਰ ਝੱਜਰ ਕੋਰਟ ਨੇ ਗਲਤ ਫੈਸਲਾ ਲਿਆ ਹੈ ਅਤੇ ਇਸ ਨੂੰ ਖਾਰਿਜ ਕੀਤਾ ਜਾਵੇ। ਔਰਤ ਨੇ ਕਿਹਾ ਹੈ ਕਿ ਉਸ ਦੇ ਪਤੀ ਵੱਲੋਂ ਲਗਾਏ ਬੇਰਹਿਮੀ ਦੇ ਦੋਸ਼ ਗਲਤ ਹਨ। ਹਾਈਕੋਰਟ ਨੇ ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਆਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ ਹੈ ਕਿ ਪਤੀ-ਪਤਨੀ 'ਚ ਛੋਟੇ-ਮੋਟੇ ਲੜਾਈ ਝਗੜੇ ਹੁੰਦੇ ਰਹਿੰਦੇ ਹਨ, ਜਿਨ੍ਹਾਂ ਨੂੰ ਬੇਰਹਿਮੀ ਨਹੀਂ ਕਿਹਾ ਜਾ ਸਕਦਾ ਹੈ। ਪਤਨੀ ਦੀ ਐੱਫ.ਆਈ.ਆਰ ਦੇ ਚੱਲਦਿਆਂ ਪਤੀ ਨੂੰ ਮੁਕੱਦਮੇ ਦਾ ਸਾਹਮਣਾ ਕਰਨਾ ਪਿਆ ਅਤੇ ਅੰਤ ਉਹ ਬਰੀ ਹੋਇਆ। ਅਜਿਹੇ 'ਚ ਇਹ ਪਤਨੀ ਦੀ ਬੇਰਹਿਮੀ ਦੀ ਸ਼੍ਰੇਣੀ 'ਚ ਆਉਂਦਾ ਹੈ।


author

Iqbalkaur

Content Editor

Related News