ਸ਼ਿਮਲਾ ਨਗਰ ਨਿਗਮ ਚੋਣਾਂ ''ਤੇ ਹਾਈ ਕੋਰਟ ਦਾ ਵੱਡਾ ਫੈਸਲਾ, 18 ਜੂਨ ਤੋਂ ਪਹਿਲਾਂ ਬਣੇ ਨਵਾਂ ਸਦਨ

05/29/2017 12:36:24 PM

ਸ਼ਿਮਲਾ—ਸ਼ਿਮਲਾ ਨਗਰ ਨਿਗਮ ਚੋਣਾਂ 'ਤੇ ਹਾਈ ਕੋਰਟ ਨੇ ਪ੍ਰਦੇਸ਼ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਹੈ। ਜੱਜ ਤਰਲੋਕ ਸਿੰਘ ਚੌਹਾਨ ਅਤੇ ਜੱਜ ਸੀ.ਬੀ. ਬਾਰੋਵਾਲੀਆ ਦੀ ਖੰਡਪੀਠ ਨੇ ਸਰਕਾਰ ਨੂੰ 18 ਜੂਨ ਤੋਂ ਪਹਿਲਾਂ ਨਵੇਂ ਸਦਨ ਦੀ ਚੋਣ ਕਰਨ ਨੂੰ ਕਿਹਾ ਹੈ। ਹਾਈ ਕੋਰਟ ਨੇ ਇਹ ਫੈਸਲਾ ਪਟੀਸ਼ਨਕਰਤਾ ਰਾਜੂ ਠਾਕੁਰ ਦੀ ਪਟੀਸ਼ਨ ਦੀ ਸੁਣਵਾਈ ਦੇ ਦੌਰਾਨ ਦਿੱਤਾ ਹੈ। ਬਿਨੈਕਾਰ ਨੇ ਸੂਬਾ ਚੋਣ ਕਮਿਸ਼ਨ ਦੇ ਸਪੈਸ਼ਲ ਰਿਵਿਜਨ ਆਫ ਇਲੈਕਟਰੋਲ ਰੂਲਸ ਦੇ ਆਦੇਸ਼ਾਂ ਨੂੰ ਹਾਈ ਕੋਰਟ 'ਚ ਚੁਣੌਤੀ ਦਿੱਤੀ ਹੈ। ਰਾਜੂ ਦਾ ਦੋਸ਼ ਸੀ ਕਿ ਚੋਣ ਕਮਿਸ਼ਨ ਨੇ ਨਗਰ ਨਿਗਮ ਸ਼ਿਮਲਾਂ ਦੀਆਂ ਚੋਣਾਂ ਟਾਲਣ ਦੇ ਇਰਾਦੇ ਨਾਲ ਇਹ ਅਧਿਸੂਚਨਾ ਜਾਰੀ ਕੀਤੀ ਹੈ।
ਅਦਾਲਤ 'ਚ ਉਨ੍ਹਾਂ ਨੇ ਕਿਹਾ ਸੀ ਕਿ ਸੰਵਿਧਾਨ ਦੀ ਧਾਰਾ 243 ਯੂ 'ਚ ਸਥਾਨਕ ਸਰਕਾਰ ਦੇ ਚੋਣਾਂ ਦੇ ਇਕ ਵੀ ਦਿਨ ਟਾਲਣ ਜਾਂ ਅੱਗੇ ਖਿਸਕਾਉਣ ਦਾ ਕੋਈ ਹੱਲ ਨਹੀਂ ਹੈ। ਇਸ ਸਮੇਂ 'ਚ ਚੋਣ ਕਮਿਸ਼ਨ ਦਾ ਫੈਸਲਾ ਤਰਕ ਸੰਗਤ ਨਹੀਂ ਹੈ। ਬਿਨੈਕਾਰ ਨੇ ਕਿਹਾ ਸੀ ਕਿ ਇਨ੍ਹਾਂ ਚੋਣਾਂ ਨੂੰ 4 ਜੂਨ ਤੱਕ ਪੂਰਾ ਕੀਤਾ ਜਾਣਾ ਹੀ ਸੰਵਿਧਾਨਕ ਹੋਵੇਗਾ, ਕਿਉਂਕਿ ਇਸ ਦੇ ਬਾਅਦ ਨਿਯਮਾਂ ਦੇ ਤਹਿਤ ਨਗਰ ਨਿਗਮ ਦੇ ਸਦਨ ਨੂੰ ਇਕ ਵੀ ਦਿਨ ਦੀ ਐਕਸਟੈਂਸ਼ਨ ਨਹੀਂ ਦਿੱਤੀ ਜਾ ਸਕਦੀ ਹੈ।


Related News