ਕੌਸ਼ਾਂਬੀ: ਦਾਜ ਲਈ ਹੈਵਾਨ ਬਣਿਆ ਪਤੀ, ਪਤਨੀ ਸਮੇਤ 2 ਬੇਟੀਆਂ ਨੂੰ ਜ਼ਿੰਦਾ ਸਾੜਿਆ, ਮੌਤ

Monday, Apr 16, 2018 - 04:31 PM (IST)

ਕੌਸ਼ਾਂਬੀ— ਦਾਜ ਲਈ ਕੌਸ਼ਾਂਬੀ ਜ਼ਿਲੇ ਦੇ ਤਿਲਹਾਪੁਰ ਪਿੰਡ 'ਚ ਇਕ ਪਤੀ ਨੇ ਹੈਵਾਨੀਅਤ ਦਿਖਾਉਂਦੇ ਹੋਏ ਆਪਣੀ ਪਤਨੀ ਅਤੇ ਦੋ ਮਾਸੂਮ ਬੇਟੀਆਂ ਨੂੰ ਸਾੜ ਕੇ ਮਾਰ ਦਿੱਤਾ। ਇੰਨਾ ਹੀ ਨਹੀਂ ਮਾਮਲੇ ਨੂੰ ਛੁਪਾਉਣ ਲਈ ਉਸ ਨੇ ਤਿੰਨਾਂ ਨੂੰ ਸਾੜਨ ਦੇ ਬਾਅਦ ਉਨ੍ਹਾਂ ਦੀਆਂ ਅਧ ਸੜੀਆਂ ਲਾਸ਼ਾਂ ਨੂੰ ਇਕ ਬਕਸੇ 'ਚ ਬੰਦ ਕਰ ਦਿੱਤਾ। ਇਸ ਦੇ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਮਾਮਲੇ ਦੀ ਜਾਣਕਾਰੀ ਮਿਲਣ 'ਤੇ ਪੁਲਸ ਮੌਕੇ 'ਤੇ ਪੁੱਜੀ ਅਤੇ ਘਟਨਾ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ। ਮ੍ਰਿਤ ਔਰਤ ਅਮਰਾਵਤੀ ਦੀ ਮਾਂ ਮੁਤਾਬਕ ਬੇਟੀ ਦਾ ਪਤੀ ਰੋਜ਼ ਉਸ ਨੂੰ ਮਾਰਦਾ ਸੀ ਅਤੇ ਪੇਕੇ ਤੋਂ ਦਾਜ ਦੇ ਰੂਪ 'ਚ ਵੱਡੀ ਰਕਮ ਦੀ ਮੰਗ ਕਰਦਾ ਸੀ। ਉਨ੍ਹਾਂ ਨੇ ਜਵਾਈ ਰਾਜੂ 'ਤੇ ਕਤਲ ਦਾ ਦੋਸ਼ ਲਗਾਇਆ ਹੈ। 

PunjabKesari
ਮਾਮਲਾ ਸਰਾਏ ਅਕਿਲ ਥਾਣਾ ਇਲਾਕੇ ਦੇ ਪਿੰਡ ਤਿਲਹਾਪੁਰ ਪਿੰਡ 'ਚ ਹੋਇਆ। ਸਵੇਰੇ ਘਰ ਪੁੱਜੀ ਅਮਰਾਵਤੀ ਦੀ ਮਾਂ ਨੇ ਕਤਲ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ 'ਤੇ ਪੁਲਸ ਮੌਕੇ 'ਤੇ ਪੁੱਜੀ। ਆਸਪਾਸ ਦੇ ਲੋਕਾਂ ਮੁਤਾਬਕ ਰਾਜੂ ਅਤੇ ਅਮਰਾਵਤੀ 'ਚ ਰੋਜ਼ ਝਗੜਾ ਹੁੰਦਾ ਸੀ। ਦੇਰ ਰਾਤ ਵੀ ਦੋਵਾਂ 'ਚ ਝਗੜਾ ਹੋ ਰਿਹਾ ਸੀ। ਦੋਵੇਂ ਸ਼ੌਰ ਕਰ ਰਹੇ ਸਨ ਪਰ ਪਿੰਡ ਵਾਲਿਆਂ ਨੇ ਇਹ ਸੋਚ ਕੇ ਉਨ੍ਹਾਂ ਨੂੰ ਨਹੀਂ ਰੋਕਿਆ ਕਿਉਂਕਿ ਰਾਜੂ ਅਮਰਾਵਤੀ ਨਾਲ ਰੋਜ਼ ਲੜਦਾ ਸੀ ਅਤੇ ਉਸ ਨਾਲ ਕੁੱਟਮਾਰ ਕਰਦਾ ਸੀ। 

PunjabKesari
ਕਤਲ ਦੀ ਸੂਚਨਾ 'ਤੇ ਪਿੰਡ ਪੁੱਜੀ ਅਮਰਾਵਤੀ ਦੀ ਮਾਂ ਛੋਟਕੀ ਦੇਵੀ ਨੇ ਦੱਸਿਆ ਕਿ ਰਾਜੂ ਅਮਰਾਵਤੀ ਨਾਲ ਰੋਜ਼ ਕੁੱਟਮਾਰ ਕਰਦਾ ਸੀ। ਉਨ੍ਹਾਂ ਦੇ ਮੁਤਾਬਕ ਅਮਰਾਵਤੀ ਨੇ ਪਿਛਲੀ ਰਾਤ ਉਨ੍ਹਾਂ ਨੂੰ ਫੋਨ 'ਤੇ ਦੱਸਿਆ ਸੀ ਕਿ ਪਤੀ ਰਾਜੂ ਉਸ 'ਤੇ ਪੇਕੇ ਤੋਂ ਰੁਪਏ ਲਿਆਉਣ ਦੀ ਮੰਗ ਕਰ ਰਿਹਾ ਹੈ। ਜਦੋਂ ਉਸ ਨੇ ਪੈਸੇ ਲਿਆਉਣ ਤੋਂ ਇਨਕਾਰ ਕਰ ਦਿੱਤਾ ਤਾਂ ਪਤੀ ਰਾਜੂ ਨੇ ਅਮਰਾਵਤੀ ਨੂੰ ਬੇਰਹਿਮੀ ਨਾਲ ਕੁੱਟਿਆ। ਛੋਟਕੀ ਦੇਵੀ ਮੁਤਾਬਕ ਉਨ੍ਹਾਂ ਨੇ ਅਮਰਾਵਤੀ ਤੋਂ ਸਵੇਰੇ ਉਸ ਦੇ ਘਰ ਆਉਣ ਦੀ ਗੱਲ ਕਹਿ ਕੇ ਫੋਨ ਰੱਖ ਦਿੱਤਾ ਸੀ। ਸਵੇਰੇ ਜਦੋਂ ਉਹ ਅਮਰਾਵਤੀ ਦੇ ਘਰ ਪੁੱਜੀ ਤਾਂ ਕਤਲ ਦੇ ਬਾਰੇ 'ਚ ਪਤਾ ਚੱਲਿਆ। ਸਵੇਰੇ ਜਦੋਂ ਉਹ ਅਮਰਾਵਤੀ ਦੇ ਘਰ ਪੁੱਜੀ ਤਾਂ ਕਮਰੇ 'ਚ ਮੌਜੂਦ ਇਕ ਬਕਸੇ 'ਚ ਅਮਰਾਵਤੀ ਅਤੇ ਉਸ ਦੀਆਂ 2 ਮਾਸੂਮ ਬੇਟੀਆਂ ਨੈਨਾ ਅਤੇ ਸੁਨੈਨਾ ਦੀਆਂ ਲਾਸ਼ਾਂ ਪਈਆਂ ਸਨ। ਉਸ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਪੁੱਜ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related News