ਹਾਈ ਕੋਰਟ ਦਾ ਅਜੀਬੋ-ਗਰੀਬ ਫ਼ੈਸਲਾ, ਪਤਨੀ ਨਾਲ ਜ਼ਬਰਨ ਸਰੀਰਕ ਸਬੰਧ ਬਣਾਉਣਾ ਰੇਪ ਨਹੀਂ

Friday, Aug 27, 2021 - 12:29 PM (IST)

ਬਿਲਾਸਪੁਰ (ਭਾਸ਼ਾ)- ਛੱਤੀਸਗੜ੍ਹ ਹਾਈਕੋਰਟ ਨੇ ਪਤੀ ’ਤੇ ਪਤਨੀ ਦੇ ਰੇਪ ਮਾਮਲੇ ’ਚ ਇਕ ਬਹੁਤ ਵੱਡਾ ਫੈਸਲਾ ਦਿੱਤਾ ਹੈ। ਬੈਂਚ ਨੇ ਕਿਹਾ ਕਿ ਕਾਨੂੰਨੀ ਤੌਰ ’ਤੇ ਵਿਆਹੀ ਪਤਨੀ ਨਾਲ ਜ਼ਬਰਦਸਤੀ ਜਾਂ ਉਸ ਦੀ ਇੱਛਾ ਦੇ ਵਿਰੁੱਧ ਯੌਨ ਸਬੰਧ ਜਾਂ ਯੌਨ ਕਿਰਿਆ ਰੇਪ ਨਹੀਂ ਹੈ, ਹਾਲਾਂਕਿ ਪਤਨੀ ਦੀ ਉਮਰ 18 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ। ਅਦਾਲਤ ਨੇ ਇਸ ਮਾਮਲੇ ’ਚ ਪਤੀ ਨੂੰ ਰੇਪ ਦੇ ਇਲਜ਼ਾਮ ਤੋਂ ਬਰੀ ਕਰ ਦਿੱਤਾ ਹੈ, ਜਦਕਿ ਇਸ ਮਾਮਲੇ ’ਚ ਪਤਨੀ ਦੇ ਹੋਰ ਦੋਸ਼ਾਂ ਦੇ ਮਾਮਲੇ ’ਚ ਪਤੀ ’ਤੇ ਦੋਸ਼ ਤੈਅ ਕੀਤੇ ਹਨ, ਜਿਸ ’ਚ ਪਤਨੀ ਨੇ ਪਤੀ ਵੱਲੋਂ ਉਸ ਨਾਲ ਗੈਰ-ਕੁਦਰਤੀ ਸਰੀਰਕ ਸਬੰਧਾਂ ਦਾ ਦੋਸ਼ ਲਾਇਆ ਸੀ।

ਇਹ ਵੀ ਪੜ੍ਹੋ : ਕੋਵੀਸ਼ੀਲਡ ਦੀਆਂ ਦੋਵਾਂ ਖੁਰਾਕਾਂ ’ਚ 84 ਦਿਨਾਂ ਦੇ ਵਕਫੇ ’ਤੇ ਦੁਬਾਰਾ ਕੀਤਾ ਜਾ ਰਿਹੈ ਵਿਚਾਰ: ਸੂਤਰ

ਬੇਮੇਤਰਾ ਵਾਸੀ ਇਕ ਜਨਾਨੀ ਨੇ ਆਪਣੇ ਪਤੀ ’ਤੇ ਜ਼ਬਰਦਸਤੀ ਅਤੇ ਉਸ ਦੀ ਮਰਜ਼ੀ ਦੇ ਖ਼ਿਲਾਫ਼ ਸਰੀਰਕ ਸਬੰਧ ਬਣਾਉਣ ਦਾ ਕੇਸ ਦਰਜ ਕਰਾਇਆ ਸੀ। ਪਤੀ ਅਤੇ ਉਸ ਦੇ ਪਰਿਵਾਰ ਦੇ ਕੁੱਝ ਮੈਬਰਾਂ ’ਤੇ ਦਾਜ ਲਈ ਤੰਗ ਪ੍ਰੇਸ਼ਾਨ ਦਾ ਕੇਸ ਵੀ ਦਰਜ ਕਰਾਇਆ ਗਿਆ ਸੀ। ਇਸ ਮਾਮਲੇ ’ਚ ਬੇਮੇਤਰਾ ਦੇ ਸੈਸ਼ਨ ਕੋਰਟ ਨੇ ਪਤੀ ’ਤੇ ਦੋਸ਼ ਤੈਅ ਕੀਤੇ ਸਨ, ਜਿਸ ਖ਼ਿਲਾਫ਼ ਪਤੀ ਨੇ ਹਾਈਕੋਰਟ ’ਚ ਅਰਜ਼ੀ ਦਿੱਤੀ ਸੀ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਦੀ ਚਿਤਾਵਨੀ : ਖ਼ਤਮ ਨਹੀਂ ਹੋਈ ਹੈ ਕੋਰੋਨਾ ਦੀ ਦੂਜੀ ਲਹਿਰ, ਸਾਵਧਾਨੀ ਨਾਲ ਮਨਾਓ ਤਿਉਹਾਰ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ 


DIsha

Content Editor

Related News