ਰਾਮ ਮੰਦਰ ਭੂਮੀ ਪੂਜਨ ਦੀ ਵਧਾਈ ਦੇਣ ’ਤੇ ਹਸੀਨ ਜਹਾਂ ਨੂੰ ਮਿਲੀਆਂ ਜਬਰ-ਜ਼ਿਨਾਹ ਦੀਆਂ ਧਮਕੀਆਂ

Saturday, Aug 08, 2020 - 01:41 PM (IST)

ਸਪੋਰਟਸ ਡੈਸਕ– ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਨੇ 5 ਅਗਸਤ ਨੂੰ ਸ਼੍ਰੀ ਰਾਮ ਮੰਦਰ ਭੂਮੀ ਪੂਜਨ ’ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਸੀ। ਹਾਲਾਂਕਿ, ਉਨ੍ਹਾਂ ਦਾ ਅਜਿਹਾ ਕਰਨਾ ਕੁਝ ਕੱਟਰਪੰਥੀਆਂ ਨੂੰ ਰਾਸ ਨਹੀਂ ਆਇਆ ਅਤੇ ਉਨ੍ਹਾਂ ਨੇ ਹਸੀਨ ਜਹਾਂ ਨੂੰ ਰੇਪ ਤਕ ਕਰਨ ਦੀਆਂ ਧਮਕੀਆਂ ਦੇ ਦਿੱਤੀਆਂ। ਹੁਣ ਇਸ ’ਤੇ ਸ਼ਮੀ ਦੀ ਪਤਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗੁਹਾਰ ਲਗਾਈ ਹੈ ਕਿ ਇਸ ਮਾਮਲੇ ’ਤੇ ਧਿਆਨ ਦੇਣ ਦੇ ਹੁਕਮ ਦੇਣ। 

PunjabKesari

ਹਸੀਨ ਜਹਾਂ ਨੇ ਇੰਸਟਾਗ੍ਰਾਮ ’ਤੇ ਪੋਸਟ ਕਰਦੇ ਹੋਏ ਲਿਖਿਆ ਸੀ- ਸ਼੍ਰੀ ਰਾਮ ਮੰਦਰ ਦੇ ਭੂਮੀ ਪੂਜਨ ਦੀਆਂ ਸਾਰਿਆਂ ਨੂੰ ਮੁਬਾਰਕਬਾਦ ਅਤੇ ਹੁਣ ਸਬ ਦੇਸ਼ ਵਾਸੀਆਂ ਨੇ ਮਿਲ-ਜੁਲ ਕੇ ਭਾਈਚਾਰੇ ਦੇ ਸੰਕਲਪ ਨਾਲ ਦੇਸ਼ ਨੂੰ ਵਿਸ਼ਵ ਸ਼ਕਤੀ ਬਣਾਉਣਾ ਹੈ। ਇਸ ਤੋਂ ਬਾਅਦ ਅੱਜ ਉਨ੍ਹਾਂ ਨੇ ਇਕ ਹੋਰ ਪੋਸਟ ਸ਼ੇਅਰ ਕੀਤੀ ਹੈ ਜਿਸ ਵਿਚ ਉਨ੍ਹਾਂ ਨੇ ਕੁਝ ਲੋਕਾਂ ਦੁਆਰਾ ਸੋਸ਼ਲ ਮੀਡੀਆ ’ਤੇ ਗਾਲਾਂ ਕੱਢਣ, ਜਾਨ ਤੋਂ ਮਾਰਨ ਅਤੇ ਰੇਪ ਕਰਨ ਦੀਆਂ ਧਮਕੀਆਂ ਦੇਣ ਦੀ ਗੱਲ ਕਹੀ ਹੈ। 

PunjabKesari

ਉਨ੍ਹਾਂ ਨੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ’ਚ ਲਿਖਿਆ- 5 ਅਗਸਤ ਨੂੰ ਜਦੋਂ ਅਯੁੱਧਿਆ ’ਚ ਸ਼੍ਰੀ ਰਾਮ ਮੰਦਰ ਦਾ ਭੂਮੀ ਪੂਜਨ ਹੋਇਆ ਤਾਂ ਮੈਂ ਦੇਸ਼ ਦੇ ਸਾਰੇ ਹਿੰਦੂ ਸਮਾਜ ਨੂੰ ਮੁਬਾਰਕਬਾਦ ਦਿੱਤੀ ਕਿਉਂਕਿ ਹਿੰਦੂ ਸਮਾਜ ਵੀ ਮੁਸਲਿਮ ਸਮਾਜ ਦੇ ਤਿਉਹਾਰਾਂ ’ਤੇ ਸਾਨੂੰ ਵਧਾਈ ਦਿੰਦਾ ਹੈ। ਪਰ ਕੁਝ ਕੱਟਰਪੰਥੀਆਂ ਨੂੰ ਇਹ ਰਾਸ ਨਹੀਂ ਆਇਆ। ਉਨ੍ਹਾਂ ਨੇ ਮੈਨੂੰ ਸੋਸ਼ਲ ਮੀਡੀਆ ’ਤੇ ਗਾਲਾਂ ਕੱਢੀਆਂ, ਜਾਨ ਤੋਂ ਮਾਰਨ ਅਤੇ ਰੇਪ ਤਕ ਕਰਨ ਦੀਆਂ ਧਮਕੀਆਂ ਦਿੱਤੀਆਂ। ਹਸੀਨ ਜਹਾਂ ਨੇ ਅੱਗੇ ਲਿਖਿਆ ਹੈ, ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਗ੍ਰਹਿ ਮੰਤਰੀ ਅਮਿਤ ਸ਼ਾਹ ਜੀ, ਮੁੱਖ ਮੰਤਰੀ ਮਮਤਾ ਬੈਨਰਜੀ ਜੀ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਜੀ ਨੂੰ ਅਪੀਲ ਹੈ ਕਿ ਪ੍ਰਸ਼ਾਸਨ ਨੂੰ ਇਸ ਮਾਮਲੇ ’ਤੇ ਧਿਆਨ ਦੇਣ ਦਾ ਹੁਕਮ ਦਿਓ। ਅਸੀਂ ਉਸ ਦੇਸ਼ਦੇ ਨਿਵਾਸੀ ਹਾਂ, ਜਿਥੇ ਅਜਿਹੀ ਗੱਲ ਬੇਹੱਦ ਬਦਕਿਸਮਤੀ ਹੈ ਅਤੇ ਇਸ ਤੋਂ ਮੈਂ ਬੇਹੱਦ ਦੁਖੀ ਹਾਂ। 

PunjabKesari

ਦੱਸ ਦੇਈਏ ਕਿ 2018 'ਚ ਸ਼ਮੀ ਅਤੇ ਹਸੀਨ ਜਹਾਂ ਵਿਚਕਾਰ ਵਿਵਾਦ ਹੋ ਗਿਆ ਸੀ। ਇਸ ਤੋਂ ਬਾਅਦ ਦੋਵੇਂ ਵੱਖ ਹੋ ਗਏ ਸਨ। ਹਸੀਨ ਜਹਾਂ ਨੇ ਸ਼ਮੀ ਦੇ ਖਿਲ਼ਾਫ਼ ਘਰੇਲੂ ਹਿੰਸਾ ਸਮੇਤ ਹੋਰ ਵੀ ਕਈ ਗੰਭੀਰ ਦੋਸ਼ ਲਗਾਏ ਸਨ। ਉਨ੍ਹਾਂ ਨੇ ਕਿਹਾ ਕਿ ਸ਼ਮੀ ਦਾ ਪਰਿਵਾਰ ਉਸ ਨੂੰ ਜਾਨ ਤੋਂ ਮਾਰਨਾ ਚਾਹੁੰਦਾ ਹੈ। ਇਸ ਦੇ ਨਾਲ ਹਸੀਨ ਨੇ ਸ਼ਮੀ 'ਤੇ ਦੂਜੀਆਂ ਜਨਾਨੀਆਂ ਨਾਲ ਸਬੰਧ ਹੋਣ ਦੇ ਵੀ ਦੋਸ਼ ਲਗਾਏ ਸਨ ਅਤੇ ਕੁਝ ਚੈਟ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਸੀ। ਫ਼ਿਲਹਾਲ ਦੋਵੇਂ ਅਲੱਗ ਰਹਿ ਰਹੇ ਹਨ। 


Rakesh

Content Editor

Related News