ਹਰਿਆਣਵੀ ਕਵੀਨ ਸਪਨਾ ਚੌਧਰੀ ਦੇ ਘਰ ਗੂੰਜੀਆਂ ਕਿਲਕਾਰੀਆਂ, ਬੇਟੇ ਨੂੰ ਦਿੱਤਾ ਜਨਮ

10/06/2020 11:47:48 PM

ਚੰਡੀਗੜ੍ਹ - ਹਰਿਆਣਾ ਦੀ ਸ਼ਾਨ ਸਪਨਾ ਚੌਧਰੀ ਕਿਸੇ ਪਛਾਣ ਦੀ ਮੋਹਤਾਜ ਨਹੀਂ ਅਤੇ ਉਨ੍ਹਾਂ ਦੇ ਗਾਣਿਆਂ ਅਤੇ ਡਾਂਸ ਦੀ ਪ੍ਰਸਿੱਧੀ ਇਹ ਦੱਸਣ ਲਈ ਕਾਫ਼ੀ ਹੈ ਕਿ ਉਨ੍ਹਾਂ ਨੂੰ ਲੋਕ ਕਿੰਨਾ ਚਾਹੁੰਦੇ ਅਤੇ ਜਾਣਦੇ ਹਨ। ਇਸ ਦੌਰਾਨ ਹਰਿਆਣਵੀ ਕਵੀਨ ਸਪਨਾ ਚੌਧਰੀ ਨੇ 4 ਅਕਤੂਬਰ ਨੂੰ ਇੱਕ ਬੇਟੇ ਨੂੰ ਜਨਮ ਦਿੱਤਾ ਹੈ।

ਜਨਵਰੀ 2020 'ਚ ਹੋਇਆ ਸੀ ਵਿਆਹ
ਤੇਰੀ ਆਂਖਿਆ ਕਾ ਯੋ ਕਾਜਲ... ਹਰਿਆਣਵੀ ਗਾਣੇ ਤੋਂ ਪ੍ਰਸਿੱਧ ਹੋਈ ਸਪਨਾ ਚੌਧਰੀ ਨੇ ਜਨਵਰੀ 2020 'ਚ ਆਪਣੇ ਬੁਆਏਫ੍ਰੈਂਡ ਵੀਰ ਸ਼ਾਹੂ ਨਾਲ ਵਿਆਹ ਕੀਤਾ ਸੀ ਪਰ ਇਸ ਵਿਆਹ ਦੀ ਖ਼ਬਰ ਹੁਣ ਤੱਕ ਉਸ ਦੇ ਚਾਹੁਣ ਵਾਲਿਆਂ ਨੂੰ ਨਹੀਂ ਲੱਗੀ। ਹੁਣ ਜਦੋਂ ਸਪਨਾ ਚੌਧਰੀ ਨੇ ਬੇਟੇ ਨੂੰ ਜਨਮ ਦਿੱਤਾ ਤਾਂ ਇਹ ਗੱਲ ਸਾਹਮਣੇ ਆਈ ਕਿ ਸਪਨਾ ਨੇ ਜਨਵਰੀ 'ਚ ਹੀ ਆਪਣੇ ਲਾਂਗ ਟਾਈਮ ਬੁਆਏਫ੍ਰੈਂਡ ਵੀਰ ਸ਼ਾਹੂ ਨਾਲ ਵਿਆਹ ਕਰ ਲਿਆ ਸੀ ਅਤੇ ਉਸ ਦੇ ਨਾਲ ਰਹਿ ਰਹੀ ਸੀ।

ਜਿਵੇਂ ਹੀ ਸਪਨਾ ਚੌਧਰੀ ਦੇ ਮਾਂ ਬਣਨ ਦੀ ਗੱਲ ਸਾਹਮਣੇ ਆਈ ਤਾਂ ਉਸ ਦੇ ਚਾਹੁਣ ਵਾਲਿਆਂ ਲਈ ਖੁਸ਼ਖਬਰੀ ਦੇ ਨਾਲ-ਨਾਲ ਇਹ ਖ਼ਬਰ ਇੱਕ ਸਰਪ੍ਰਾਇਜ ਵੀ ਸੀ। ਆਉਣ ਵਾਲੇ ਦਿਨਾਂ 'ਚ ਖੁਦ ਸਪਨਾ ਚੌਧਰੀ ਹੀ ਆਪਣੀ ਜ਼ਿੰਦਗੀ 'ਚ ਆਈ ਇਸ ਖੁਸ਼ੀ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰ ਸਕਦੀ ਹਨ। ਫਿਲਹਾਲ ਸਪਨਾ ਅਤੇ ਉਸ ਦਾ ਬੇਟਾ ਦੋਵੇਂ ਤੰਦਰੁਸਤ ਹਨ ਅਤੇ ਸਪਨਾ ਆਪਣੇ ਜੀਵਨ ਦੇ ਇਨ੍ਹਾਂ ਨਮੋਲ ਪਲਾਂ ਦਾ ਆਨੰਦ ਮਾਣ ਰਹੀ ਹੈ।


Inder Prajapati

Content Editor

Related News