ਪੰਜਾਬ ਕਾਂਗਰਸ ਦੀ ਇਕਜੁੱਟਤਾ ਲਈ ਚੰਨੀ ਨੇ ਭੁਪੇਸ਼ ਬਘੇਲ ਨੂੰ ਭਲਕੇ ਮੀਟਿੰਗ ਦਾ ਦਿੱਤਾ ਸੱਦਾ

Friday, Jul 10, 2026 - 08:00 PM (IST)

ਪੰਜਾਬ ਕਾਂਗਰਸ ਦੀ ਇਕਜੁੱਟਤਾ ਲਈ ਚੰਨੀ ਨੇ ਭੁਪੇਸ਼ ਬਘੇਲ ਨੂੰ ਭਲਕੇ ਮੀਟਿੰਗ ਦਾ ਦਿੱਤਾ ਸੱਦਾ

ਚੰਡੀਗੜ੍ਹ (ਵੈੱਬ ਡੈਸਕ ):  ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ  ਕਾਂਗਰਸ ਪਾਰਟੀ ਦੇ ਅੰਦਰੂਨੀ ਹਾਲਾਤਾਂ ਤੇ ਵਰਕਰਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਸੋਸ਼ਲ ਮੀਡੀਆ 'ਤੇ ਪੋਸਟ ਕਰ ਕੇ ਇੱਕ ਅਹਿਮ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਪੋਸਟ 'ਚ ਲਿਖਿਆ ਕਿ 'ਪੰਜਾਬ ਲਈ ਇੱਕਜੁੱਟ ਹੋ ਕੇ ਅਸੀਂ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨੂੰ 11 ਜੁਲਾਈ ਨੂੰ ਸਾਡੇ ਕਾਂਗਰਸੀ ਵਰਕਰਾਂ ਅਤੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਸੱਦਾ ਦਿੱਤਾ ਹੈ। ਰਾਣਾ ਗੁਰਜੀਤ ਸਿੰਘ ਇਸ ਮੀਟਿੰਗ ਦੀ ਮੇਜ਼ਬਾਨੀ ਆਪਣੇ ਨਿਵਾਸ ਸਥਾਨ 'ਤੇ ਕਰਨਗੇ।'


ਇਸ ਮੀਟਿੰਗ ਦੌਰਾਨ ਚੰਨੀ ਖੇਮੇ ਦੇ ਪ੍ਰਮੁੱਖ ਆਗੂ ਇੰਚਾਰਜ ਸਾਹਮਣੇ ਆਪਣਾ ਪੱਖ ਰੱਖਣ ਦੇ ਨਾਲ-ਨਾਲ ਮਹੱਤਵਪੂਰਨ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕਰਨਗੇ। ਜ਼ਿਕਰਯੋਗ ਹੈ ਕਿ ਪੰਜਾਬ ਦੇ ਸਿਆਸੀ ਹਾਲਾਤਾਂ ਨੂੰ ਦੇਖਦੇ ਹੋਏ ਭੂਪੇਸ਼ ਬਘੇਲ ਦਾ ਪੰਜਾਬ ਦੌਰਾ 3 ਦਿਨਾਂ ਲਈ ਹੋਰ ਵਧਾ ਦਿੱਤਾ ਗਿਆ ਹੈ। ਇਸ ਵਧੇ ਹੋਏ ਸਮੇਂ ਦੌਰਾਨ ਉਹ ਵੱਖ-ਵੱਖ ਆਗੂਆਂ ਨਾਲ ਰਣਨੀਤਕ ਸਲਾਹ-ਮਸ਼ਵਰਾ ਕਰਨਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shubam Kumar

Content Editor

Related News