ਜਨਾਨੀ ਨਾਲ ਜਬਰ-ਜ਼ਿਨਾਹ, ਕਾਰ ਸਵਾਰ ਦਰਿੰਦੇ ਸੜਕ ''ਤੇ ਸੁੱਟ ਕੇ ਹੋਏ ਫਰਾਰ

Wednesday, Nov 18, 2020 - 01:38 PM (IST)

ਜਨਾਨੀ ਨਾਲ ਜਬਰ-ਜ਼ਿਨਾਹ, ਕਾਰ ਸਵਾਰ ਦਰਿੰਦੇ ਸੜਕ ''ਤੇ ਸੁੱਟ ਕੇ ਹੋਏ ਫਰਾਰ

ਹਿਸਾਰ— ਹਰਿਆਣਾ 'ਚ ਇਕ ਵੱਡੀ ਵਾਰਦਾਤ ਵਾਪਰੀ। ਇੱਥੇ ਕਾਰ ਸਵਾਰ ਕੁਝ ਨੌਜਵਾਨਾਂ ਨੇ 27 ਸਾਲ ਦੀ ਜਨਾਨੀ ਨਾਲ ਜਬਰ ਜ਼ਿਨਾਹ ਕਰਨ ਤੋਂ ਬਾਅਦ ਪਿੰਡ ਨੰਗਥਲਾ ਨੇੜੇ ਸੜਕ 'ਤੇ ਸੁੱਟ ਕੇ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਪੁਲਸ ਨੂੰ ਪਿੰਡ ਵਾਸੀਆਂ ਨੇ ਦਿੱਤੀ। ਪਿੰਡ ਵਾਸੀਆਂ ਨੇ ਜਨਾਨੀ ਨੂੰ ਬੇਹੋਸ਼ੀ ਦੀ ਹਾਲਤ 'ਚ ਵੇਖਿਆ ਅਤੇ ਉਸ ਤੋਂ ਬਾਅਦ ਉਸ ਨੂੰ ਅਗ੍ਰੋਹਾ ਮੈਡੀਕਲ ਕਾਲਜ 'ਚ ਦਾਖ਼ਲ ਕਰਵਾਇਆ। ਓਧਰ ਮੌਕੇ 'ਤੇ ਪੁੱਜੀ ਪੁਲਸ ਪੀੜਤਾ ਦੇ ਬਿਆਨ ਦਰਜ ਕਰ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਪੁਲਸ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਵੀ ਖੰਗਾਲ ਰਹੀ ਹੈ। 

ਹੋਸ਼ ਆਉਣ 'ਤੇ ਉਕਤ ਜਨਾਨੀ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਦੱਸਿਆ ਕਿ ਉਹ ਗੁਰੂਗ੍ਰਾਮ ਦੀ ਰਹਿਣ ਵਾਲੀ ਹੈ। ਉਸ ਦਾ ਪਹਿਲਾ ਵਿਆਹ ਪਲਵਲ ਵਿਚ ਹੋਇਆ ਸੀ ਪਰ ਬਾਅਦ 'ਚ ਉਸ ਨੇ ਆਪਣੇ ਪਤੀ ਤੋਂ ਤਲਾਕ ਲੈ ਲਿਆ। ਉਸ ਤੋਂ ਬਾਅਦ ਪਿੰਡ ਦਨੌਦਾ ਦੇ ਇਕ ਨੌਜਵਾਨ ਨਾਲ ਪ੍ਰੇਮ ਵਿਆਹ ਕੀਤਾ। ਫ਼ਿਲਹਾਲ ਇਸ ਨੌਜਵਾਨ ਨਾਲ ਝਗੜਾ ਚੱਲ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਉਸ ਦੀ ਅਨਿਲ ਨਾਮੀ ਨੌਜਵਾਨ ਨਾਲ ਦੋਸਤੀ ਹੋਈ। ਸੋਮਵਾਰ ਨੂੰ ਅਨਿਲ ਨੇ ਉਸ ਨੂੰ ਫੋਨ ਕਰ ਕੇ ਅਗ੍ਰੋਹਾ ਬੁਲਾ ਲਿਆ। 

ਜਨਾਨੀ ਨੇ ਅੱਗੇ ਦੱਸਿਆ ਕਿ ਅਗ੍ਰੋਹਾ ਆਉਣ ਤੋਂ ਬਾਅਦ ਇਕ ਨੌਜਵਾਨ ਉਸ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਬਰਵਾਲਾ ਰੋਡ ਲੈ ਗਿਆ। ਉੱਥੇ ਖੜ੍ਹੀ ਇਕ ਕਾਰ ਵਿਚ ਉਸ ਨੂੰ ਬਿਠਾ ਦਿੱਤਾ ਗਿਆ, ਜਿਸ 'ਚ 2 ਨੌਜਵਾਨ ਪਹਿਲਾਂ ਹੀ ਬੈਠੇ ਸਨ। ਜਨਾਨੀ ਨੇ ਦੋਸ਼ ਲਾਇਆ ਕਿ ਇਹ ਨੌਜਵਾਨ ਉਸ ਨੂੰ ਖੇਤਾਂ 'ਚ ਬਣੇ ਇਕ ਕਮਰੇ ਵਿਚ ਲੈ ਗਏ ਅਤੇ ਉਸ ਨਾਲ ਜਬਰ ਜ਼ਿਨਾਹ ਕੀਤਾ। ਇਸ ਦੌਰਾਨ ਨੌਜਵਾਨਾਂ ਨੇ ਉਸ ਨੂੰ ਕੋਲਡ ਡਰਿੰਕ ਵਿਚ ਕੋਈ ਨਸ਼ੀਲਾ ਪਦਾਰਥ ਪਿਲਾ ਕੇ ਬੇਹੋਸ਼ ਕਰ ਦਿੱਤਾ। ਓਧਰ ਅਗ੍ਰੋਹਾ ਥਾਣਾ ਮੁਖੀ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਫ਼ਿਲਹਾਲ ਇਸ ਮਾਮਲੇ ਵਿਚ ਅਜੇ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।


author

Tanu

Content Editor

Related News