ਹਰਿਆਣਾ ਨੇ ਅੰਤਰ-ਰਾਜੀ ਬੱਸਾਂ ਚਲਾਉਣ ਦਾ ਫੈਸਲਾ ਲਿਆ ਵਾਪਿਸ

05/20/2020 7:03:42 PM

ਚੰਡੀਗੜ੍ਹ-ਹਰਿਆਣਾ ਸਰਕਾਰ ਨੇ ਅੱਜ ਭਾਵ ਬੁੱਧਵਾਰ ਨੂੰ ਅੰਤਰ-ਰਾਜੀ ਬੱਸ ਚਲਾਉਣ ਦਾ ਫੈਸਲਾ ਵਾਪਸ ਲੈ ਲਿਆ ਹੈ ਪਰ ਇਹ ਵੀ ਦੱਸਿਆ ਹੈ ਕਿ ਸੂਬੇ 'ਚ ਬੱਸ ਸੇਵਾ ਚੱਲਦੀ ਰਹੇਗੀ। ਗ੍ਰਹਿ ਮੰਤਰੀ ਅਨਿਲ ਵਿਜ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੇ ਦੱਸਿਆ ਹੈ ਕਿ ਯਾਤਰੀਆਂ 'ਤੇ ਨਜ਼ਰ ਰੱਖਣ 'ਚ ਮੁਸ਼ਕਿਲ ਹੋਵੇਗੀ ਕਿਉਂਕਿ ਲੋਕ ਇਕ ਸੂਬੇ ਤੋਂ ਦੂਜੇ ਸੂਬੇ 'ਚ ਯਾਤਰਾ ਕਰਨਗੇ, ਜਿਸ ਤੋਂ ਕੋਰੋਨਾ ਵਾਇਰਸ ਦੇ ਫੈਲਣ ਦੀ ਸੰਭਾਵਨਾ ਹੈ। 

PunjabKesari

ਉਨ੍ਹਾਂ ਨੇ ਇਹ ਵੀ ਦੱਸਿਆ ਹੈ, "ਮੈਂ ਇੱਥੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਮੰਗਲਵਾਰ ਨੂੰ ਵੀ ਉਨ੍ਹਾਂ ਨੂੰ ਚਿੱਠੀ  ਲਿਖੀ ਸੀ, ਜਿਸ 'ਚ ਕਿਹਾ ਗਿਆ ਸੀ ਕਿ ਅਸੀਂ ਅੰਤਰ-ਰਾਜੀ ਬੱਸਾਂ ਚਲਾਉਣ ਲਈ ਤਿਆਰ ਨਹੀਂ ਹਾਂ। ਅਨਿਲ ਵਿਜ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਦੱਸਿਆ ਹੈ ਕਿ ਬਹੁਤ ਸਾਰੇ ਲੋਕਾਂ ਦੀ ਜਾਂਚ ਕਰਨਾ ਜਾਂ ਉਨ੍ਹਾਂ ਨੂੰ ਵੱਖਰਾ ਰੱਖਣਾ ਮੁਮਕਿਨ ਨਹੀਂ ਹੈ। ਉਨ੍ਹਾਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਹੈ ਕਿ ਦਿੱਲੀ ਵਰਗੇ ਕੁਝ ਗੁਆਂਢੀ ਸੂਬਿਆਂ 'ਚ ਕੋਰੋਨਾਵਾਇਰਸ ਦੇ ਮਾਮਲੇ ਜਿਆਦਾ ਹਨ। 

ਉਨ੍ਹਾਂ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਨੂੰ ਕਿਹਾ ਹੈ ਕਿ ਸਾਨੂੰ ਅੰਤਰ-ਰਾਜੀ ਬੱਸਾਂ ਨਹੀਂ ਚਲਾਉਣੀਆਂ ਚਾਹੀਦੀ। ਮੈਂ ਉਨ੍ਹਾਂ ਨੂੰ ਇਹ ਵੀ ਦੱਸਿਆ ਹੈ ਕਿ ਸਿਰਫ ਦਿੱਲੀ 'ਚ ਕਾਫੀ ਸਾਰੇ ਮਾਮਲੇ ਹਨ, ਅਸੀਂ ਕਿਵੇ ਇਨਫੈਕਸ਼ਨ ਨਾਲ ਨਿਪਟਾਗੇ ਅਤੇ ਉਸ ਨੂੰ ਰੋਕਾਂਗੇ। ਵਿਜ ਨੇ ਕਿਹਾ ਮੁੱਖ ਮੰਤਰੀ ਮੇਰੇ ਸੁਝਾਅ ਨਾਲ ਸਹਿਮਤ ਹੋਏ ਅਤੇ ਹੁਣ ਹਰਿਆਣਾ ਅੰਤਰ-ਰਾਜੀ ਬੱਸਾਂ ਨਹੀਂ ਚਲਾਏਗਾ। ਮੁੱਖ ਮੰਤਰੀ ਨੇ ਇਸ ਸਬੰਧ 'ਚ ਸੂਬੇ ਦੇ ਆਵਾਜਾਈ ਵਿਭਾਗ ਨੂੰ ਜਰੂਰੀ ਨਿਰਦੇਸ਼ ਦੇ ਦਿੱਤੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਸੂਬੇ 'ਚ ਹਰਿਆਣਾ ਰੋਡਵੇਜ਼ ਹੀ ਬੱਸਾਂ ਚੱਲਣੀਆਂ ਜਾਰੀ ਰਹਿਣਗੀਆਂ।


Iqbalkaur

Content Editor

Related News