ਤੇਜ਼ ਰਫਤਾਰ ਕਾਰ ਨੇ ਕਈ ਵਾਹਨਾਂ ਨੂੰ ਮਾਰੀ ਟੱਕਰ, 5 ਲੋਕ ਜ਼ਖਮੀ (ਵੀਡੀਓ)

Sunday, Jan 12, 2020 - 02:59 PM (IST)

ਤੇਜ਼ ਰਫਤਾਰ ਕਾਰ ਨੇ ਕਈ ਵਾਹਨਾਂ ਨੂੰ ਮਾਰੀ ਟੱਕਰ, 5 ਲੋਕ ਜ਼ਖਮੀ (ਵੀਡੀਓ)

ਨਵੀਂ ਦਿੱਲੀ/ਚੰਡੀਗੜ੍ਹ—ਹਰਿਆਣਾ ਦੇ ਯੁਮਨਾਨਗਰ 'ਚ ਤਬਾਹੀ ਦਾ ਭਿਆਨਕ ਮੰਜ਼ਰ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਇਕ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਕਈ ਵਾਹਨਾਂ ਨਾਲ ਟਕਰਾ ਗਈ। ਹਾਦਸੇ ਦੌਰਾਨ 5 ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਇਸ ਦਾ ਇਕ ਵੀਡੀਓ ਵੀ ਸੋਸ਼ਲ ਮੀਡੀਆ ਦੇ ਵਾਇਰਲ ਹੋ ਰਿਹਾ ਹੈ।

ਦੱਸਿਆ ਜਾਂਦਾ ਹੈ ਕਿ ਇਹ ਘਟਨਾ ਸ਼ਨੀਵਾਰ ਸ਼ਾਮ ਨੂੰ ਯੁਮਨਾਨਗਰ ਦੇ ਪਿਆਰਾ ਚੌਕ ਕੋਲ ਵਾਪਰੀ, ਜਿੱਥੇ ਇਕ ਤੇਜ਼ ਰਫਤਾਰ ਕਾਰ ਨੇ ਪਹਿਲਾਂ ਇੱਕ ਸਾਈਕਲ, ਬਾਈਕ ਅਤੇ ਫਿਰ ਸੜਕ 'ਤੇ ਖੜ੍ਹੀ ਕਾਰ ਨੂੰ ਟੱਕਰ ਮਾਰ ਦਿੱਤੀ। ਕਾਰ ਪੂਰੀ ਤਰ੍ਹਾਂ ਨਾਲ ਡਰਾਈਵਰ ਤੋਂ ਅਣਕੰਟਰੋਲ ਹੋ ਕੇ ਛੁੱਟ ਗਈ ਸੀ ਅਤੇ ਕਾਫੀ ਤੇਜ਼ ਗਤੀ ਨਾਲ ਕੁਝ ਹੀ ਪਲਾਂ 'ਚ ਤਬਾਹੀ ਮਚਾ ਦਿੱਤੀ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ। ਮੌਕੇ 'ਤੇ ਪਹੁੰਚੀ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ 'ਚ ਜੁੱਟ ਗਈ ਹੈ।

PunjabKesari


author

Iqbalkaur

Content Editor

Related News