ਲੰਬੀ ਉਡੀਕ ਤੋਂ ਬਾਅਦ 21 ਸਤੰਬਰ ਨੂੰ ਖੁੱਲ੍ਹਣਗੇ ਸਕੂਲ, ਅਧਿਆਪਕਾਂ ਦੇ ਹੋਣਗੇ ਕੋਰੋਨਾ ਟੈਸਟ

09/19/2020 2:01:13 PM

ਹਰਿਆਣਾ— ਹਰਿਆਣਾ ਵਿਚ ਲੰਬੇ ਸਮੇਂ ਦੇ ਵਕਫ਼ੇ ਤੋਂ ਬਾਅਦ ਸਕੂਲ ਖੁੱਲ੍ਹਣ ਜਾ ਰਹੇ ਹਨ। ਸਿੱਖਿਆ ਮਹਿਕਮੇ ਨੇ ਜੋ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਮੁਤਾਬਕ 21 ਸਤੰਬਰ ਤੋਂ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਸਕੂਲ ਖੋਲ੍ਹੇ ਜਾਣਗੇ। ਸਕੂਲ ’ਚ ਆਉਣ ਵਾਲੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਸਿਹਤ ਦੀ ਜਾਂਚ ਹੋਵੇਗੀ। ਇਨ੍ਹਾਂ ਅਧਿਆਪਕਾਂ ਦਾ ਜਿੱਥੇ ਕੋਵਿਡ-19 ਟੈਸਟ ਕਰਾਉਣਾ ਜ਼ਰੂਰੀ ਹੋਵੇਗਾ, ਉੱਥੇ ਹੀ ਵਿਦਿਆਰਥੀਆਂ ਦਾ ਸਕੂਲ ’ਚ ਐਂਟਰੀ ਤੋਂ ਪਹਿਲਾਂ ਤਾਪਮਾਨ ਚੈਕ ਹੋਵੇਗਾ।

ਯਮੁਨਾਨਗਰ ਜ਼ਿਲ੍ਹੇ ’ਚ 9ਵੀਂ ਤੋਂ 12ਵੀਂ ਜਮਾਤ ਦੇ ਸਕੂਲਾਂ ’ਚੋਂ 111 ਸਕੂਲ ਖੋਲ੍ਹੇ ਜਾਣਗੇ। ਇਨ੍ਹਾਂ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਜੇਕਰ ਉਨ੍ਹਾਂ ਦੇ ਮਾਪੇ ਇਜਾਜ਼ਤ ਦੇਣਗੇ ਤਾਂ ਵਿਦਿਆਰਥੀ ਸਕੂਲ ’ਚ ਐਂਟਰੀ ਕਰ ਸਕਣਗੇ। ਜੋ ਵੀ ਵਿਦਿਆਰਥੀ ਪੜ੍ਹਾਈ ਦੇ ਵਿਸ਼ੇ ’ਚ ਆਪਣੇ ਅਧਿਆਪਕ ਤੋਂ ਕੋਈ ਮਾਰਗਦਰਸ਼ਨ ਚਾਹੇਗਾ ਤਾਂ ਉਸ ਨੂੰ ਸਕੂਲ ’ਚ ਐਂਟਰੀ ਕਰਨ ਦਿੱਤੀ ਜਾਵੇਗੀ। 

ਓਧਰ ਜ਼ਿਲ੍ਹਾ ਸਿੱਖਿਆ ਅਧਿਕਾਰੀ ਨਮਿਤਾ ਕੌਸ਼ਿਕ ਨੇ ਦੱਸਿਆ ਕਿ ਮਹਿਕਮੇ ਤੋਂ ਪ੍ਰਾਪਤ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਮਾਪਿਆਂ ਦੀ ਆਗਿਆ ਨਾਲ ਬੱਚਿਆਂ ਨੂੰ ਸਕੂਲ ’ਚ ਐਂਟਰੀ ਦੀ ਇਜਾਜ਼ਤ ਹੋਵੇਗੀ। ਉਨ੍ਹਾਂ ਦੱਸਿਆ ਕਿ ਸਕੂਲਾਂ ਦੇ ਕਮਰਿਆਂ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ ਕੀਤਾ ਜਾਵੇਗਾ। ਬੱਚਿਆਂ ਨੂੰ ਸੋਸ਼ਲ ਡਿਸਟੈਂਸਿੰਗ ਯਾਨੀ ਕਿ ਸਮਾਜਿਕ ਦੂਰੀ ਦੇ ਹਿਸਾਬ ਨਾਲ ਜਮਾਤ ਵਿਚ ਬਿਠਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਾਰੇ ਸਕੂਲ ਦਿਸ਼ਾ-ਨਿਰਦੇਸ਼ਾਂ ਦੇ ਹਿਸਾਬ ਨਾਲ ਖੋਲ੍ਹੇ ਜਾ ਰਹੇ ਹਨ।

ਜੇਕਰ ਕੋਈ ਬਿਨਾਂ ਆਗਿਆ ਦੇ ਸਕੂਲ ਖੋਲ੍ਹੇਗਾ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਸਾਰੇ ਅਧਿਆਪਕਾਂ ਨੂੰ ਕੋਵਿਡ ਟੈਸਟ ਕਰਾਉਣਾ ਜ਼ਰੂਰੀ ਹੈ। ਹਾਲਾਂਕਿ ਅਜੇ ਤੱਕ ਇਸ ਲਈ ਸਿਹਤ ਮਹਿਕਮੇ ਨੇ ਟੈਸਟ ਕਰਾਉਣ ਲਈ ਕੋਈ ਥਾਂ ਤੈਅ ਨਹੀਂ ਕੀਤੀ। ਦੱਸ ਦੇਈਏ ਕਿ ਅਨਲੌਕ-4 ਤਹਿਤ ਕੇਂਦਰ ਸਰਕਾਰ ਨੇ ਸਕੂਲਾਂ ਨੂੰ 21 ਸਤੰਬਰ ਤੋਂ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਹੈ। ਹਾਲਾਂਕਿ ਕਈ ਸੂਬੇ ਸਕੂਲ ਖੋਲ੍ਹਣ ਦੇ ਪੱਖ ’ਚ ਨਹੀਂ ਹਨ। ਦੱਸ ਦੇਈਏ ਕਿ ਕੋਰੋਨਾ ਆਫ਼ਤ ਕਾਰਨ ਯੂਨੀਵਰਸਿਟੀਆਂ ਅਤੇ ਸਕੂਲਾਂ ਨੂੰ 16 ਮਾਰਚ ਤੋਂ ਬੰਦ ਕਰ ਦਿੱਤਾ ਗਿਆ ਸੀ।


Tanu

Content Editor

Related News