ਹਰਿਆਣਾ ਦੇ ਨੌਜਵਾਨ ਦੀ ਸਾਊਦੀ ਅਰਬ ''ਚ ਸੜਕ ਹਾਦਸੇ ''ਚ ਮੌਤ

Wednesday, Jan 01, 2020 - 05:19 PM (IST)

ਹਰਿਆਣਾ ਦੇ ਨੌਜਵਾਨ ਦੀ ਸਾਊਦੀ ਅਰਬ ''ਚ ਸੜਕ ਹਾਦਸੇ ''ਚ ਮੌਤ

ਜੀਂਦ— ਹਰਿਆਣਾ ਦੇ ਜੀਂਦ ਜ਼ਿਲੇ 'ਚ ਨਰਵਾਨਾ ਦੇ ਇਕ ਨੌਜਵਾਨ ਦੀ ਸਾਊਦੀ ਅਰਬ 'ਚ ਸੜਕ ਹਾਦਸੇ 'ਚ ਮੌਤ ਹੋ ਗਈ। 26 ਸਾਲਾ ਸਿਮਰਨ ਸਿੰਘ ਸਾਊਦੀ ਅਰਬ 'ਚ ਟਰੱਕ ਚਾਲਕ ਦੇ ਤੌਰ 'ਤੇ ਕੰਮ ਕਰਦਾ ਸੀ। ਸਿਮਰਨ ਦੀ 29 ਦਸੰਬਰ ਨੂੰ ਸੜਕ ਹਾਦਸੇ 'ਚ ਮੌਤ ਹੋ ਗਈ ਸੀ। ਸਿਮਰਨ ਦੇ ਭਰਾ ਨਵਦੀਪ ਸਿੰਘ ਨੇ ਦੱਸਿਆ ਕਿ ਪਰਿਵਾਰ ਦੀ ਆਰਥਿਕ ਸਥਿਤੀ ਠੀਕ ਨਾ ਹੋਣ ਕਾਰਨ ਸਿਮਰਨ ਨੂੰ ਵਿਦੇਸ਼ ਕੰਮ ਕਰਨ ਲਈ ਭੇਜਿਆ ਸੀ।

ਸਿਮਰਨ ਸਾਊਦੀ ਅਰਬ 'ਚ ਫਲੇਹ ਐਂਡ ਅਬਦੁੱਲਾ ਸੈਦਲ ਅਜਮੀ ਟਰਾਂਸਪੋਰਟਰ ਕੰਪਨੀ 'ਚ ਟਰੱਕ ਡਰਾਈਵਰ ਦੀ ਨੌਕਰੀ ਕਰਦਾ ਸੀ। ਸਿਮਰਨ ਦੇ ਪਿਤਾ ਅਰਵਿੰਦ ਨੇ ਦੱਸਿਆ ਕਿ ਸਾਊਦੀ ਅਰਬ 'ਚ ਹੋਰ ਰਿਸ਼ਤੇਦਾਰਾਂ ਨਾਲ ਗੱਲ ਕਰ ਕੇ ਅਤੇ ਕਾਨੂੰਨੀ ਕਾਰਵਾਈ ਕਰ ਕੇ ਲਾਸ਼ ਨੂੰ ਨਰਵਾਨਾ ਲਿਆਂਦਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦੇਹ ਲਿਆਉਣ ਲਈ ਘੱਟੋ-ਘੱਟ ਇਕ ਹਫ਼ਤਾ ਲੱਗ ਜਾਵੇਗਾ।


author

DIsha

Content Editor

Related News