ਹਰਿਆਣਾ ਰੋਡਵੇਜ਼ ਨੇ ਕ੍ਰਿਕਟਰ ਰਿਸ਼ਭ ਪੰਤ ਨੂੰ ਬਚਾਉਣ ਵਾਲੇ ਡਰਾਈਵਰ ਤੇ ਕੰਡਕਟਰ ਨੂੰ ਕੀਤਾ ਸਨਮਾਨਿਤ

Saturday, Dec 31, 2022 - 10:45 AM (IST)

ਹਰਿਆਣਾ ਰੋਡਵੇਜ਼ ਨੇ ਕ੍ਰਿਕਟਰ ਰਿਸ਼ਭ ਪੰਤ ਨੂੰ ਬਚਾਉਣ ਵਾਲੇ ਡਰਾਈਵਰ ਤੇ ਕੰਡਕਟਰ ਨੂੰ ਕੀਤਾ ਸਨਮਾਨਿਤ

ਚੰਡੀਗੜ੍ਹ (ਭਾਸ਼ਾ)- ਹਰਿਆਣਾ ਰਾਜ ਟਰਾਂਸਪੋਰਟ ਕਾਰਪੋਰੇਸ਼ਨ ਨੇ ਸ਼ੁੱਕਰਵਾਰ ਨੂੰ ਕ੍ਰਿਕਟਰ ਰਿਸ਼ਭ ਪੰਤ ਦੀ ਜਾਨ ਬਚਾਉਣ ਵਾਲੇ ਆਪਣੇ ਇਕ ਡਰਾਈਵਰ ਅਤੇ ਕੰਡਕਟਰ ਨੂੰ ਸਨਮਾਨਿਤ ਕੀਤਾ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਹਰਿਆਣਾ ਰਾਜ ਟਰਾਂਸਪੋਰਟ ਕਾਰਪੋਰੇਸ਼ਨ ਦੇ ਡਰਾਈਵਰ ਸੁਸ਼ੀਲ ਕੁਮਾਰ ਅਤੇ ਕੰਡਕਟਰ ਪਰਮਜੀਤ ਨੂੰ ਸਨਮਾਨਿਤ ਕੀਤਾ ਗਿਆ ਹੈ, ਜਿਨ੍ਹਾਂ ਨੇ ਕ੍ਰਿਕਟਰ ਰਿਸ਼ਭ ਪੰਤ ਨੂੰ ਦਿੱਲੀ-ਦੇਹਰਾਦੂਨ ਹਾਈਵੇਅ 'ਤੇ ਵਾਪਰੇ ਸੜਕ ਹਾਦਸੇ ਵਿੱਚ ਉਨ੍ਹਾਂ ਦੀ ਲਗਜ਼ਰੀ ਕਾਰ ਵਿਚ ਅੱਗ ਲੱਗਣ ਤੋਂ ਬਾਅਦ ਉਸ ਵਿਚੋਂ ਬਾਹਰ ਕੱਢਣ ਵਿੱਚ ਮਦਦ ਕੀਤੀ ਸੀ। 

ਇਹ ਵੀ ਪੜ੍ਹੋ: ਰਿਸ਼ਭ ਪੰਤ ਨੂੰ ਲੈ ਕੇ ਡਾਕਟਰ ਨੇ ਜਾਰੀ ਕੀਤਾ ਮੈਡੀਕਲ ਬੁਲੇਟਿਨ, ਜਾਣੋ ਤਾਜ਼ਾ ਸਥਿਤੀ

PunjabKesari

ਸੂਤਰਾਂ ਮੁਤਾਬਕ ਸੂਬਾ ਸਰਕਾਰ ਵੀ ਦੋਵਾਂ ਨੂੰ ਸਨਮਾਨਿਤ ਕਰ ਸਕਦੀ ਹੈ। ਹਰਿਆਣਾ ਸਟੇਟ ਟਰਾਂਸਪੋਰਟ ਕਾਰਪੋਰੇਸ਼ਨ ਦੇ ਪਾਣੀਪਤ ਡਿਪੂ ਦੇ ਜਨਰਲ ਮੈਨੇਜਰ ਕੁਲਦੀਪ ਜਾਂਗੜਾ ਨੇ ਫੋਨ 'ਤੇ ਪੀਟੀਆਈ-ਭਾਸ਼ਾ ਨੂੰ ਦੱਸਿਆ, ''ਪਾਣੀਪਤ ਵਾਪਸ ਆਉਣ 'ਤੇ ਅਸੀਂ ਉਨ੍ਹਾਂ ਨੂੰ ਆਪਣੇ ਦਫ਼ਤਰ 'ਚ ਪ੍ਰਸ਼ੰਸਾ ਪੱਤਰ ਅਤੇ ਯਾਦਗਾਰੀ ਚਿੰਨ੍ਹ ਭੇਟ ਕੀਤਾ।'' ਉਨ੍ਹਾਂ ਦੱਸਿਆ ਕਿ ਸੁਸ਼ੀਲ ਕੁਮਾਰ ਨੇ ਕਾਰ ਨੂੰ ਸੜਕ ਦੇ ਡਿਵਾਈਡਰ ਨਾਲ ਟਕਰਾਉਂਦੇ ਹੋਏ ਦੇਖਿਆ, ਜਿਸ ਤੋਂ ਬਾਅਦ ਉਹ ਆਪਣੇ ਕੰਡਕਟਰ ਨਾਲ ਮਦਦ ਲਈ ਭੱਜੇ। ਜਾਂਗੜਾ ਨੇ ਇਹ ਵੀ ਕਿਹਾ ਕਿ ਡਰਾਈਵਰ ਅਤੇ ਕੰਡਕਟਰ ਦੋਵਾਂ ਨੇ ਇਨਸਾਨੀਅਤ ਦੀ ਮਿਸਾਲ ਕਾਇਮ ਕੀਤੀ ਹੈ।

ਇਹ ਵੀ ਪੜ੍ਹ: ਰਿਸ਼ਭ ਪੰਤ ਦੇ ਐਕਸੀਡੈਂਟ ਮਗਰੋਂ ਉਰਵਸ਼ੀ ਰੌਤੇਲਾ ਨੇ ਕੀਤਾ ਅਜਿਹਾ ਟਵੀਟ, ਹੋ ਗਈ ਟਰੋਲ

ਸਟਾਰ ਇੰਡੀਆ ਕ੍ਰਿਕੇਟਰ ਰਿਸ਼ਭ ਪੰਤ ਉਸ ਸਮੇਂ ਵਾਲ-ਵਾਲ ਬੱਚ ਗਏ ਜਦੋਂ ਉਨ੍ਹਾਂ ਦੀ ਲਗਜ਼ਰੀ ਕਾਰ ਨੂੰ ਸ਼ੁੱਕਰਵਾਰ ਤੜਕੇ ਦਿੱਲੀ-ਦੇਹਰਾਦੂਨ ਹਾਈਵੇਅ 'ਤੇ ਸੜਕ ਦੇ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਅੱਗ ਲੱਗ ਗਈ ਸੀ। ਪੰਤ ਆਪਣੀ ਮਾਂ ਨੂੰ ਸਰਪ੍ਰਾਈਜ਼ ਦੇਣ ਲਈ ਰੁੜਕੀ ਜਾ ਰਹੇ ਸਨ। ਪੁਲਸ ਨੇ ਦੱਸਿਆ ਕਿ 25 ਸਾਲਾ ਪੰਤ ਦੇ ਸਿਰ, ਪਿੱਠ ਅਤੇ ਪੈਰਾਂ 'ਤੇ ਸੱਟਾਂ ਲੱਗੀਆਂ ਹਨ ਪਰ ਉਨ੍ਹਾਂ ਦੀ ਹਾਲਤ ਸਥਿਰ ਹੈ। ਇਹ ਹਾਦਸਾ ਉੱਤਰਾਖੰਡ ਦੇ ਹਰਿਦੁਆਰ ਜ਼ਿਲ੍ਹੇ 'ਚ ਸਵੇਰੇ ਕਰੀਬ 5.30 ਵਜੇ ਵਾਪਰਿਆ।

ਇਹ ਵੀ ਪੜ੍ਹੋ: ਰਿਸ਼ਭ ਪੰਤ ਨਾਲ ਵਾਪਰੇ ਹਾਦਸੇ ਦੀ ਵੀਡੀਓ ਆਈ ਸਾਹਮਣੇ, ਵੇਖੋ ਕਿਵੇਂ ਮਿੰਟਾਂ 'ਚ ਅੱਗ ਦਾ ਗੋਲਾ ਬਣੀ BMW

ਹਰਿਦੁਆਰ ਪੁਲਸ ਦੇ ਸੀਨੀਅਰ ਸੁਪਰਡੈਂਟ ਅਜੈ ਸਿੰਘ ਨੇ ਦੱਸਿਆ ਕਿ ਪੰਤ ਨੂੰ ਨੀਂਦ ਦੀ ਝਪਕੀ ਆ ਗਈ ਸੀ ਅਤੇ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਉਨ੍ਹਾਂ ਦੀ ਮਰਸੀਡੀਜ਼ ਬੈਂਜ਼ ਕਾਰ ਨੂੰ ਅੱਗ ਲੱਗ ਗਈ ਸੀ। ਉੱਥੋਂ ਲੰਘ ਰਹੀ ਹਰਿਆਣਾ ਰੋਡਵੇਜ਼ ਦੀ ਬੱਸ ਦੇ ਡਰਾਈਵਰ ਅਤੇ ਬਾਕੀ ਸਟਾਫ਼ ਨੇ ਉਨ੍ਹਾਂ ਨੂੰ ਸੜੀ ਹੋਈ ਕਾਰ ਵਿੱਚੋਂ ਬਾਹਰ ਕੱਢਿਆ। ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਐਮਰਜੈਂਸੀ ਯੂਨਿਟ ਵਿੱਚ ਪੰਤ ਦਾ ਇਲਾਜ ਕਰਨ ਵਾਲੇ ਡਾਕਟਰ ਸੁਸ਼ੀਲ ਨਾਗਰ ਨੇ ਕਿਹਾ ਕਿ ਪੰਤ ਦੇ ਸਿਰ ਅਤੇ ਗੋਡੇ 'ਤੇ ਸੱਟ ਲੱਗੀ ਹੈ ਅਤੇ ਉਸ ਦੀ ਹੋਰ ਜਾਂਚ ਕਰਨ ਦੀ ਲੋੜ ਹੈ।

ਇਹ ਵੀ ਪੜ੍ਹੋ: ਹਾਦਸੇ 'ਚ ਜ਼ਖ਼ਮੀ ਹੋਏ ਕ੍ਰਿਕਟਰ ਰਿਸ਼ਭ ਪੰਤ, ਖੇਡ ਜਗਤ ਨੇ ਕੀਤੀ ਜਲਦ ਠੀਕ ਹੋਣ ਦੀ ਕਾਮਨਾ


author

cherry

Content Editor

Related News