ਇਕੋ ਜਿਹੇ ਨਾਂ ਵਾਲੇ 2 ਕੈਦੀ; ਕੁੱਟਮਾਰ ਵਾਲੇ ਨੂੰ ਮਿਲੀ ਜ਼ਮਾਨਤ ਪਰ ਰਿਹਾਅ ਕਰ''ਤਾ...

Friday, May 30, 2025 - 02:03 PM (IST)

ਇਕੋ ਜਿਹੇ ਨਾਂ ਵਾਲੇ 2 ਕੈਦੀ; ਕੁੱਟਮਾਰ ਵਾਲੇ ਨੂੰ ਮਿਲੀ ਜ਼ਮਾਨਤ ਪਰ ਰਿਹਾਅ ਕਰ''ਤਾ...

ਫਰੀਦਾਬਾਦ- ਹਰਿਆਣਾ ਦੇ ਫਰੀਦਾਬਾਦ ਦੀ ਨੀਮਕਾ ਜੇਲ੍ਹ 'ਚ 2 ਕੈਦੀਆਂ ਦੇ ਨਾਮ ਅਤੇ ਪਿਤਾ ਦੇ ਨਾਮ ਇਕੋ ਜਿਹੇ ਹੋਣ ਕਾਰਨ, 9 ਸਾਲ ਦੀ ਬੱਚੇ ਨਾਲ ਕਈ ਵਾਰ ਬਦਫੈਲੀ ਕਰਨ ਦੇ ਦੋਸ਼ੀ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿ4ਤਾ ਗਿਆ, ਜਦੋਂ ਕਿ ਰਿਹਾਈ ਕੁੱਟਮਾਰ ਦੇ ਦੋਸ਼ੀ ਦੀ ਹੋਣੀ ਸੀ। ਨਿਤੇਸ਼ ਪਾਂਡੇ (27), ਪੁੱਤਰ ਰਵਿੰਦਰ ਪਾਂਡੇ ਨੂੰ ਅਕਤੂਬਰ 2021 'ਚ 9 ਸਾਲਾ ਮੁੰਡੇ ਨਾਲ ਕਈ ਵਾਰ ਬਦਫੈਲੀ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉੱਥੇ ਹੀ ਦੂਜੇ ਨਿਤੇਸ਼ (24), ਪੁੱਤਰ ਰਵਿੰਦਰ ਨੂੰ ਐਤਵਾਰ ਨੂੰ ਘਰ 'ਚ ਵੜ ਕੇ ਕੁੱਟਮਾਰ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਸੋਮਵਾਰ ਨੂੰ ਅਦਾਲਤ ਨੇ ਦੂਜੇ ਨਿਤੇਸ਼ ਨੂੰ ਜ਼ਮਾਨਤ ਦਿੱਤੀ ਸੀ ਪਰ ਮੰਗਲਵਾਰ ਨੂੰ ਰਿਹਾਈ ਉਸ ਨਿਤੇਸ਼ ਪਾਂਡੇ ਦੀ ਹੋਈ ਜੋ ਮੁੰਡੇ ਨਾਲ ਬਦਫੈਲੀ ਕਰਨ ਦਾ ਦੋਸ਼ੀ ਹੈ। ਦੋਵੇਂ ਹੀ ਨਿਤੇਸ਼ ਦਾ ਇਕ ਹੀ ਜੇਲ੍ਹ 'ਚ ਬੰਦ ਹੋਣਾ ਵੀ ਸੰਭਵ : ਜੇਲ੍ਹ ਪ੍ਰਸ਼ਾਸਨ ਨੂੰ ਗਲਤਫਹਿਮੀ 'ਚ ਪਾਉਣ ਦੀ ਵਜ੍ਹਾ ਬਣਿਆ।

ਸਦਰ ਪੁਲਸ ਥਾਣੇ ਦੇ ਇੰਚਾਰਜ ਉਮੇਸ਼ ਕੁਮਾਰ ਨੇ ਭਰੋਸਾ ਦਿੱਤਾ ਕਿ ਜਬਰ ਜ਼ਿਨਾਹ ਦੇ ਦੋਸ਼ੀ ਨਿਤੇਸ਼ ਦੀ ਭਾਲ ਜਾਰੀ ਹੈ ਅਤੇ ਉਸ ਨੂੰ ਜਲਦ ਹੀ ਫੜ ਲਿਆ ਜਾਵੇਗਾ। ਘਰ 'ਚ ਦਾਖ਼ਲ ਹੋ ਕੇ ਕੁੱਟਮਾਰ ਕਰਨ ਦੇ ਦੋਸ਼ੀ ਨਿਤੇਸ਼ ਨੂੰ ਸੋਮਵਾਰ ਨੂੰ ਫਰੀਦਾਬਾਦ ਅਦਾਲਤ ਦੇ ਮੁੱਖ ਨਿਆਇਕ ਮੈਜਿਸਟ੍ਰੇਟ ਨੇ ਜ਼ਮਾਨਤ ਦਿੱਤੀ। ਦੋਵੇਂ ਹੀ ਦੋਸ਼ੀਆਂ ਦਾ ਨਾਂ ਨਿਤੇਸ਼ ਹੈ ਪਰ ਸਰਨੇਮ ਇਨ੍ਹਾਂ 'ਚੋਂ ਸਿਰਫ਼ ਇਕ ਹੀ ਲਿਖਦਾ ਹੈ। ਕੁੱਟਮਾਰ ਕਰਨ ਦੇ ਦੋਸ਼ੀ ਨਿਤੇਸ਼ ਦੀ ਜਗ੍ਹਾ ਬੱਚੇ ਨਾਲ ਬਦਫੈਲੀ ਕਰਨ ਵਾਲੇ ਦੋਸ਼ੀ ਨਿਤੇਸ਼ ਪਾਂਡੇ ਨੂੰ ਰਿਹਾਅ ਕਰ ਦਿੱਤਾ ਗਿਆ। ਜੇਲ੍ਹ ਪ੍ਰਸ਼ਾਸਨ ਦਾ ਇਹ ਵੀ ਦਾਅਵਾ ਹੈ ਕਿ ਨਿਤੇਸ਼ ਪਾਂਡੇ ਨੇ ਰਿਹਾਈ ਲਈ ਆਪਣੀ ਪਛਾਣ ਲੁਕਾਈ। ਜੇਲ੍ਹ ਦੇ ਡਿਪਟੀ ਸੁਪਰਡੈਂਟ ਵਿਕਰਮ ਸਿੰਘ ਨੇ ਕਿਹਾ,''ਅਸੀਂ ਸਦਰ ਪੁਲਸ ਥਾਣੇ 'ਚ ਨਿਤੇਸ਼ ਪਾਂਡੇ ਖ਼ਿਲਾਫ਼ ਪਛਾਣ ਲੁਕਾ ਕੇ ਰਿਹਾਅ ਹੋਣ ਦੇ ਦੋਸ਼ 'ਚ ਇਕ ਸ਼ਿਕਾਇਤ ਦਰਜ ਕੀਤੀ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News