ਪਹਿਲਾਂ ਹੀ ਸੀ 5 ਧੀਆਂ, ਮਾਂ ਨੇ 6ਵੀਂ ਨੂੰ ਨਾਲੇ ''ਚ ਸੁੱਟਿਆ, ਹੋਈ ਦਰਦਨਾਕ ਮੌਤ

Monday, Apr 27, 2026 - 10:02 AM (IST)

ਪਹਿਲਾਂ ਹੀ ਸੀ 5 ਧੀਆਂ, ਮਾਂ ਨੇ 6ਵੀਂ ਨੂੰ ਨਾਲੇ ''ਚ ਸੁੱਟਿਆ, ਹੋਈ ਦਰਦਨਾਕ ਮੌਤ

ਨੈਸ਼ਨਲ ਡੈਸਕ- ਹਰਿਆਣਾ ਦੇ ਫਰੀਦਾਬਾਦ 'ਚ ਨਾਲੇ ’ਚੋਂ ਮਿਲੀ ਡੇਢ ਸਾਲ ਦੀ ਬੱਚੀ ਦੀ ਲਾਸ਼ ਦੇ ਮਾਮਲੇ 'ਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਬੱਚੀ ਦੀ ਮਾਂ ਨੇ ਹੀ ਜਿਊਂਦੀ ਧੀ ਨੂੰ ਨਾਲੇ ਵਿਚ ਸੁੱਟਿਆ ਸੀ ਤੇ ਪਾਣੀ ਵਿਚ ਡੁੱਬਣ ਨਾਲ ਉਸ ਦੀ ਮੌਤ ਹੋ ਗਈ। ਬੱਚੀ ਨੂੰ ਸੁੱਟਣ ਤੋਂ ਪਹਿਲਾਂ ਗੋਦ ਵਿਚ ਲੈ ਕੇ ਜਾਂਦੇ ਹੋਏ ਮਾਂ ਦੀ ਇਕ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਈ ਹੈ। ਇਸ ਤੋਂ ਬਾਅਦ ਕ੍ਰਾਈਮ ਬ੍ਰਾਂਚ ਸੈਕਟਰ 30 ਦੀ ਟੀਮ ਨੇ ਮਹਿਲਾ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ, ਜਿਸ ਵਿਚ ਮਹਿਲਾ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ।

ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਵਿਚ ਸਾਹਮਣੇ ਆਇਆ ਕਿ ਮਹਿਲਾ ਬੱਚੀ ਨੂੰ ਗੋਦ ਵਿਚ ਲੈ ਕੇ ਜਾਂਦੀ ਹੋਈ ਦਿਸ ਰਹੀ ਹੈ ਪਰ ਵਾਪਸ ਆਉਂਦੇ ਸਮੇਂ ਬੱਚੀ ਉਸ ਦੀ ਗੋਦ ਵਿਚ ਨਹੀਂ ਸੀ। ਇਸ ਤੋਂ ਬਾਅਦ ਪੁਲਸ ਨੇ ਆਲੇ-ਦੁਆਲੇ ਦੇ ਇਲਾਕੇ ਦੀ ਛਾਣਬੀਣ ਕੀਤੀ ਅਤੇ ਮਹਿਲਾ ਨੂੰ ਲੱਭ ਲਿਆ। ਦਰਅਸਲ, 3 ਦਿਨ ਪਹਿਲਾਂ ਪੱਲਾ ਥਾਣਾ ਖੇਤਰ ਵਿਚ ਨਾਲੇ ’ਚੋਂ ਕਰੀਬ ਡੇਢ ਸਾਲ ਦੀ ਇਕ ਬੱਚੀ ਦੀ ਲਾਸ਼ ਬਰਾਮਦ ਹੋਈ ਸੀ। 2 ਸਕੂਲੀ ਬੱਚੇ ਉੱਥੋਂ ਲੰਘ ਰਹੇ ਸਨ, ਤਾਂ ਉਨ੍ਹਾਂ ਨੇ ਦੇਖਿਆ ਕਿ ਇਕ ਛੋਟੀ ਬੱਚੀ ਨਾਲੇ ਦੇ ਕੰਢੇ ’ਤੇ ਫਸੀ ਹੋਈ ਹੈ। ਉਨ੍ਹਾਂ ਨੇ ਆਲੇ-ਦੁਆਲੇ ਦੇ ਲੋਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ- ਹੁਣ Reels ਬਣਾਉਣ ਲਈ ਦਿਖਾਉਣੀ ਪਵੇਗੀ ਡਿਗਰੀ ! ਨਹੀਂ ਤਾਂ ਲੱਗੇਗਾ ਲੱਖਾਂ ਦਾ ਜੁਰਮਾਨਾ

ਪੱਲਾ ਥਾਣਾ ਪੁਲਸ ਮੌਕੇ ’ਤੇ ਪਹੁੰਚੀ ਅਤੇ ਲੋਕਾਂ ਦੀ ਮਦਦ ਨਾਲ ਬੱਚੀ ਦੀ ਲਾਸ਼ ਨੂੰ ਨਾਲੇ ’ਚੋਂ ਬਾਹਰ ਕੱਢਿਆ। ਪੁਲਸ ਅਨੁਸਾਰ ਬੱਚੀ ਨੂੰ ਜਿਸ ਸਮੇਂ ਪਾਣੀ ਵਿਚ ਸੁੱਟਿਆ ਗਿਆ, ਉਹ ਜਿਊਂਦੀ ਸੀ। ਡੁੱਬਣ ਕਾਰਨ ਉਸ ਦੀ ਮੌਤ ਹੋ ਗਈ। ਬੱਚੀ ਨੂੰ ਉਸ ਦੀ ਮਾਂ ਨੇ ਹੀ ਨਾਲੇ ਵਿਚ ਸੁੱਟਿਆ ਸੀ। ਮਰਨ ਵਾਲੀ ਬੱਚੀ ਪਰਿਵਾਰ ਵਿਚ ਛੇਵੇਂ ਨੰਬਰ ਦੀ ਕੁੜੀ ਸੀ। ਇਸ ਤੋਂ ਪਹਿਲਾਂ ਉਸ ਦੀਆਂ 5 ਵੱਡੀਆਂ ਭੈਣਾਂ ਹਨ। ਪਰਿਵਾਰ ਦੀ ਆਰਥਿਕ ਹਾਲਤ ਬਹੁਤ ਕਮਜ਼ੋਰ ਹੈ। ਬੱਚੀ ਦੀ ਮਾਂ ਨੀਲਮ ਅਤੇ ਪਿਤਾ ਸੰਜੇ ਪਿਛਲੇ ਕਈ ਸਾਲਾਂ ਤੋਂ ਪੱਲਾ ਥਾਣਾ ਇਲਾਕੇ ਦੇ ਧੀਰਜ ਨਗਰ ਵਿਚ ਬਣੀ ਝੁੱਗੀ ’ਚ ਰਹਿੰਦੇ ਹਨ। ਪਿਤਾ ਅਪਾਹਿਜ ਹੈ, ਜੋ ਕਿਸੇ ਕੰਪਨੀ ਵਿਚ ਮਜ਼ਦੂਰੀ ਕਰਦਾ ਹੈ। ਉਹ ਮੂਲ ਰੂਪ 'ਚ ਬਿਹਾਰ ਦੇ ਰਹਿਣ ਵਾਲੇ ਹਨ।

ਇਹ ਵੀ ਪੜ੍ਹੋ- ਪੰਜਾਬੀ ਮੁਟਿਆਰ ਦੀ ਕੈਨੇਡਾ 'ਚ ਭੇਤਭਰੇ ਹਾਲਾਤਾਂ 'ਚ ਮੌਤ ! ਕਿਰਾਏ ਦੇ ਮਕਾਨ 'ਚ ਮਿਲੀ ਲਾਸ਼

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

 


author

Harpreet SIngh

Content Editor

Related News