ENO ਪੀਣ ਵਾਲੇ ਲੋਕ ਸਾਵਧਾਨ! ਸੋਨੀਪਤ ''ਚ ਨਕਲੀ ਫੈਕਟਰੀ ਦਾ ਪਰਦਾਫਾਸ਼, ਉੱਡੇ ਹੋਸ਼
Friday, Apr 24, 2026 - 11:41 AM (IST)
ਸੋਨੀਪਤ : ਅਜੌਕੇ ਸਮੇਂ ਵਿਚ ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਪੈਸੇ ਦੇ ਲਾਲਚ ਵਿੱਚ ਆਮ ਜਨਤਾ ਦੀ ਸਿਹਤ ਨਾਲ ਖਿਲਵਾੜ ਕਰਨ ਤੋਂ ਬਿਲਕੁਲ ਵੀ ਨਹੀਂ ਝਿਜਕਦੇ। ਭਾਵੇਂ ਇਹ ਲੱਖਾਂ ਲੋਕਾਂ ਦੀ ਜਾਨ ਨੂੰ ਖ਼ਤਰੇ ਵਿਚ ਹੀ ਕਿਉਂ ਨਾ ਪਾ ਦੇਵੇ। ਕੁਝ ਅਜਿਹਾ ਹੀ ਮਾਮਲਾ ਸੋਨੀਪਤ ਤੋਂ ਸਾਹਮਣੇ ਆਇਆ ਹੈ ਕਿ ਜਿਥੇ ਇਕ ਫੈਕਟਰੀ ਵਿਚੋਂ ਹਜ਼ਾਰਾਂ ਦੀ ਗਿਣਤੀ ਵਿਚ ਇਨੋ ਦੇ ਪੈਕੇਟ ਬਰਾਮਦ ਹੋਏ ਹਨ।
ਇਹ ਵੀ ਪੜ੍ਹੋ - ਹੁਣ ₹5,000 ਦੀ ਥਾਂ ਮਿਲੇਗੀ ₹10,000 ਪੈਨਸ਼ਨ! ਮੋਦੀ ਸਰਕਾਰ ਦਾ ਵੱਡਾ ਤੋਹਫ਼ਾ
ਜਾਣਕਾਰੀ ਮੁਤਾਬਕ ਸੋਨੀਪਤ ਕੁੰਡਲੀ ਪੁਲਸ ਸਟੇਸ਼ਨ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਅਟੇਰਨਾ ਦੇ ਖੇਤਾਂ ਵਿੱਚ ਇੱਕ ਫੈਕਟਰੀ ਚੱਲ ਰਹੀ ਹੈ। ਇਸ ਸੂਚਨਾ ਦੇ ਆਧਾਰ 'ਤੇ ਜਦੋਂ ਪੁਲਸ ਉੱਥੇ ਪਹੁੰਚੀ ਅਤੇ ਜਾਂਚ ਕੀਤੀ ਤਾਂ ਉੱਥੇ ਬਣੇ ਹਜ਼ਾਰਾਂ ਇਨੋ ਦੇ ਪੈਕੇਟ ਦੇਖ ਕੇ ਉੱਚ ਪੁਲਸ ਅਧਿਕਾਰੀ ਹੈਰਾਨ ਰਹਿ ਗਏ। ਪੁਲਸ ਦੇ ਉੱਚ ਅਧਿਕਾਰੀਆਂ ਨੂੰ ਲੱਗਿਆ ਕਿ ਇਹ ਨਕਲੀ ਪੈਕੇਟ ਹੋ ਸਕਦੇ ਹਨ, ਜਿਸ ਤੋਂ ਬਾਅਦ ਉਨ੍ਹਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ। ਜਦੋਂ ਆਯੂਸ਼ ਵਿਭਾਗ ਦੇ ਡਾਕਟਰ ਅਤੇ ਫੂਡ ਸੇਫਟੀ ਵਿਭਾਗ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਤਾਂ ਉਹ ਵੀ ਹੈਰਾਨ ਰਹਿ ਗਏ।
ਇਹ ਵੀ ਪੜ੍ਹੋ - ਪੰਜਾਬ ਭਰ 'ਚ ਅੱਜ ਹੋਵੇਗਾ BLACKOUT! ਮੁੜ ਤੋਂ ਵੱਜਣਗੇ ਖ਼ਤਰੇ ਦੇ ਘੁੱਗੂ
ਜਦੋਂ ਉਨ੍ਹਾਂ ਨੇ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਫੈਕਟਰੀ ਕੋਲ ਉੱਥੇ ਬਣਾਏ ਜਾ ਰਹੇ ਇਨੋ ਦਾ ਲਾਇਸੈਂਸ ਨਹੀਂ ਸੀ। ਇਸਨੂੰ ਚਲਾਉਣ ਵਾਲਾ ਵਿਅਕਤੀ, ਅਮਰਜੀਤ ਦਹੀਆ, ਉੱਥੇ ਨਹੀਂ ਸੀ ਅਤੇ ਉਸਦਾ ਫ਼ੋਨ ਵੀ ਬੰਦ ਸੀ। ਪੁਲਸ ਨੇ ਇਸ ਮਾਮਲੇ ਦੇ ਸਬੰਧ ਵਿੱਚ ਕੇਸ ਦਰਜ ਕਰ ਲਿਆ ਅਤੇ ਇਸ ਨੂੰ ਚਲਾਉਣ ਵਾਲੇ ਵਿਅਕਤੀ ਦੀ ਗ੍ਰਿਫ਼ਤਾਰ ਕਰਨ ਲਈ ਟੀਮਾਂ ਬਣਾ ਦਿੱਤੀਆਂ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਆਯੂਸ਼ ਵਿਭਾਗ ਦੇ ਡਾ. ਰਾਮਾਵਤਾਰ ਸਿੰਘ ਨੇ ਦੱਸਿਆ ਕਿ ਸੈਂਪਲ ਜਾਂਚ ਲਈ ਲੈਬ ਭੇਜੇ ਗਏ ਹਨ ਪਰ ਸ਼ੁਰੂਆਤੀ ਜਾਂਚ ਵਿੱਚ ਇਹ ਨਕਲੀ ਜਾਪਦੇ ਹਨ।
ਇਹ ਵੀ ਪੜ੍ਹੋ - 24, 25, 26, 27 ਅਪ੍ਰੈਲ ਨੂੰ ਕਹਿਰ ਵਰ੍ਹਾਏਗੀ ਗਰਮੀ! ਇਨ੍ਹਾਂ ਸੂਬਿਆਂ 'ਚ ਹੀਟਵੇਵ ਦਾ ਅਲਰਟ
ਇਸ ਮਾਮਲੇ ਤੋਂ ਬਾਅਦ ਫੈਕਟਰੀ ਦੀ ਜਾਂਚ ਹੁਣ ਪੁਲਸ ਦੇ ਨਾਲ-ਨਾਲ ਸਿਹਤ ਵਿਭਾਗ ਦੇ ਕਈ ਅਧਿਕਾਰੀਆਂ ਦੁਆਰਾ ਕੀਤੀ ਜਾ ਰਹੀ ਹੈ। ਇਸ ਸਬੰਧ ਵਿਚ ਫੂਡ ਸੇਫਟੀ ਵਿਭਾਗ ਦੇ ਅਧਿਕਾਰੀ ਡਾ. ਵੀਰੇਂਦਰ ਨੇ ਦੱਸਿਆ ਕਿ ਪੁਲਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਹੈ ਅਤੇ ਸਾਰੇ ਸਾਮਾਨ ਨੂੰ ਸੀਲ ਕਰ ਦਿੱਤਾ ਗਿਆ ਹੈ। ਛਾਪੇਮਾਰੀ ਦੌਰਾਨ ਜੋ ਵੀ ਸਾਮਾਨ ਬਰਾਮਦ ਹੋਇਆ, ਉਸ ਦੇ ਸੈਂਪਲ ਲੈਬ ਵਿੱਚ ਭੇਜੇ ਜਾ ਰਹੇ ਹਨ। ਲੋਕਾਂ ਦੀ ਸਿਹਤ ਨਾਲ ਸਮਝੌਤਾ ਨਹੀਂ ਹੋਣ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ - ਪੈਟਰੋਲ ਪੰਪਾਂ 'ਤੇ ਬਦਲੇ ਨਿਯਮ, ਹੁਣ ਇਨ੍ਹਾਂ ਵਾਹਨਾਂ ਨੂੰ ਨਹੀਂ ਮਿਲੇਗਾ ਤੇਲ, ਸਰਕਾਰ ਦਾ ਸਖ਼ਤ ਫ਼ੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
