ਹਾਂਸੀ ’ਚ ਬੱਸ ਨੂੰ ਅੱਗ ਲੱਗਣ ਨਾਲ 2 ਲੋਕ ਸੜੇ 11 ਹੋਏ ਜ਼ਖਮੀ

Tuesday, Apr 28, 2026 - 09:49 AM (IST)

ਹਾਂਸੀ ’ਚ ਬੱਸ ਨੂੰ ਅੱਗ ਲੱਗਣ ਨਾਲ 2 ਲੋਕ ਸੜੇ 11 ਹੋਏ ਜ਼ਖਮੀ

ਹਾਂਸੀ/ਭਿਵਾਨੀ : ਹਰਿਆਣਾ ਦੇ ਹਾਂਸੀ ਵਿਚ ਸੋਮਵਾਰ ਦੇਰ ਸ਼ਾਮ ਇਕ ਪ੍ਰਾਈਵੇਟ ਬੱਸ ਨੂੰ ਅਚਾਨਕ ਅੱਗ ਲੱਗ ਗਈ, ਜਿਸ ’ਚ 2 ਲੋਕ ਜ਼ਿੰਦਾ ਸੜ ਗਏ ਅਤੇ 11 ਗੰਭੀਰ ਰੂਪ ’ਚ ਜ਼ਖਮੀ ਹੋ ਗਏ। ਬੱਸ ਭਿਵਾਨੀ ਤੋਂ ਹਾਂਸੀ ਜਾ ਰਹੀ ਸੀ। ਕੁਝ ਹੀ ਦੇਰ ਵਿਚ ਪੂਰੀ ਬੱਸ ਅੱਗ ਦੀ ਲਪੇਟ ’ਚ ਆ ਗਈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ ਅਤੇ ਅੱਗ ’ਤੇ ਕਾਬੂ ਪਾਇਆ। ਹਾਦਸਾ ਮਿਲਕਪੁਰ ਪਿੰਡ ਦੇ ਨੇੜੇ ਵਾਪਰਿਆ। ਜ਼ਖਮੀਆਂ ਨੂੰ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ। 

ਵੱਡੀ ਖਬਰ : ਮੈਚ ਤੋਂ ਪਹਿਲਾ ਅਚਾਨਕ ਬਦਲ ਗਿਆ ਟੀਮ ਦਾ ਕਪਤਾਨ, ਇਸ ਖਿਡਾਰੀ ਨੂੰ ਮਿਲੀ ਕਪਤਾਨੀ

ਦੋਵੇਂ ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਚਸ਼ਮਦੀਦਾਂ ਅਨੁਸਾਰ ਬੱਸ ’ਚ ਪਹਿਲਾਂ ਧਮਾਕਾ ਹੋਇਆ, ਜਿਸ ਤੋਂ ਬਾਅਦ ਅੱਗ ਲੱਗ ਗਈ। ਹਾਂਸੀ ਵਿਚ ਤਾਇਨਾਤ ਫਾਇਰ ਆਪ੍ਰੇਟਰ ਰਾਹੁਲ ਨੇ ਦੱਸਿਆ ਕਿ ਟੀਮ ਨੇ ਤੁਰੰਤ ਅੱਗ ਉੱਤੇ ਕਾਬੂ ਪਾ ਲਿਆ। ਸਾਰੀਆਂ ਸਵਾਰੀਆਂ ਨੂੰ ਪਹਿਲਾਂ ਹੀ ਬਾਹਰ ਕੱਢ ਲਿਆ ਗਿਆ ਸੀ। ਅੱਗ ਬੁੱਝਣ ਤੋਂ ਬਾਅਦ ਬੱਸ ਦੇ ਅੰਦਰੋਂ 2 ਲੋਕਾਂ ਦੀਆਂ ਲਾਸ਼ਾਂ ਮਿਲੀਆਂ। ਈ.ਵੀ.ਆਰ. ਇੰਚਾਰਜ ਰਾਮਫਲ ਨੇ ਦੱਸਿਆ ਕਿ ਹਾਦਸੇ ਵਿਚ 2 ਲੋਕਾਂ ਦੀ ਮੌਤ ਹੋਈ ਹੈ, ਜਿਨ੍ਹਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।

ਇਹ ਵੀ ਪੜ੍ਹੋ :  ਅਕਸ਼ੈ ਤ੍ਰਿਤੀਆ ਤੋਂ ਬਾਅਦ ਚਾਂਦੀ 4000 ਰੁਪਏ ਹੋਈ ਸਸਤੀ, ਸੋਨੇ ਦੇ ਭਾਅ ਵੀ ਟੁੱਟੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt

 


author

SATPAL

Content Editor

Related News