13 ਸਾਲ ਦੀ ਉਮਰ ''ਚ ਹੀ ਲੋਕਾਂ ਦੀ ਸੇਵਾ ਕਰ ਰਹੀ ਹੈ ਪਰੀ, ਰਾਸ਼ਟਰਪਤੀ ਕਰਨਗੇ ਸਨਮਾਨਤ

01/14/2020 1:47:42 PM

ਝੱਜਰ— ਹਰਿਆਣਾ ਦੇ ਝੱਜਰ ਦੀ ਰਹਿਣ ਵਾਲੀ 13 ਸਾਲਾ ਪਰੀਕੁਲ ਭਾਰਦਵਾਜ ਆਪਣੀ ਸੇਵਾ ਨਾਲ ਇਕ ਮਿਸਾਲ ਬਣ ਗਈ ਹੈ। ਉਹ ਉੱਚੇ ਪਰਬਤਾਂ ਦੀਆਂ ਬਰਫੀਲੀਆਂ ਹਵਾਵਾਂ ਦਰਮਿਆਨ ਅਚਾਨਕ ਬੀਮਾਰ ਲੋਕਾਂ ਦੀ ਜਾਨ ਬਚਾਉਣ ਦਾ ਸਾਹਸਿਕ ਕੰਮ ਕਰ ਰਹੀ ਹੈ। ਉੱਚੇ ਹਿਮਾਲਿਆ ’ਤੇ ਦਿੱਤੀਆਂ ਜਾਣ ਵਾਲੀਆਂ ਨਿਸਵਾਰਥ ਸੇਵਾਵਾਂ ਲਈ 26 ਜਨਵਰੀ ਨੂੰ ਰਾਸ਼ਟਰਪਤੀ ਉਸ ਨੂੰ ‘ਰਾਸ਼ਟਰੀ ਬਾਲ ਸ਼ਕਤੀ ਪੁਰਸਕਾਰ’ ਨਾਲ ਸਨਮਾਨਤ ਕਰਨ ਜਾ ਰਹੇ ਹਨ।

ਗਰਮੀਆਂ ਦੀ ਛੁੱਟੀਆਂ ਸੇਵਾ 'ਚ ਲੱਗਾ ਦਿੰਦੀ ਹੈ ਪਰੀ
ਖਾਸ ਗੱਲ ਇਹ ਹੈ ਕਿ ਪਰੀਕੁਲ ਇਹ ਸੇਵਾ ਸਕੂਲ ਦੀਆਂ ਗਰਮੀਆਂ ਦੀਆਂ ਛੁੱਟੀਆਂ ਦਰਮਿਆਨ ਕਰਦੀ ਹੈ। ਜਦੋਂ ਸਾਰੇ ਬੱਚੇ ਛੁੱਟੀਆਂ ਬਿਤਾਉਣ ਲਈ ਖੇਡ ਜਾਂ ਦੂਜੀ ਜਗ੍ਹਾ ਘੁੰਮਣਾ ਪਸੰਦ ਕਰਦੇ ਹਨ, ਉਸ ਸਮੇਂ ਪਰੀਕੁਲ ਹਿਮਾਲਿਆ ਦੀਆਂ ਉੱਚੀਆਂ ਚੋਟੀਆਂ 'ਤੇ ਚੱਲੀ ਜਾਂਦੀ ਹੈ। ਉਹ ਆਪਣੀ ਪੂਰੀ ਛੁੱਟੀਆਂ ਇਸੇ ਸੇਵਾ 'ਚ ਲੱਗਾ ਦਿੰਦੀ ਹੈ। ਪਰੀਕੁਲ 9ਵੀਂ ਜਮਾਤ 'ਚ ਪੜ੍ਹਦੀ ਹੈ। ਸਾਹਸਿਕ ਕੰਮ ਕਰਨ ਵਾਲੀ ਪਰੀਕੁਲ ਸਭ ਤੋਂ ਘੱਟ ਉਮਰ ਦੀ ਕੁੜੀ ਹੈ। ਉਹ 2017 ਤੋਂ ਲਗਾਤਾਰ ਇਹ ਕੰਮ ਕਰ ਰਹੀ ਹੈ।
ਪਰੀਕੁਲ ਇਸ ਸਾਲ 45 ਦਿਨਾਂ ਤੱਕ ਕੇਦਾਰਨਾਥ ਦੇ ਦਰਸ਼ਨਾਂ ਲਈ ਆਏ ਤੀਰਥ ਯਾਤਰੀਆਂ ਦੀ ਸੇਵਾ ਕਰਦੀ ਹੈ।

ਬੇਟੀ ਨੇ ਪਰਿਵਾਰ ਅਤੇ ਦੇਸ਼ ਦਾ ਮਾਣ ਵਧਾਇਆ- ਪਿਤਾ
ਰਾਸ਼ਟਰੀ ਵੀਰਤਾ ਪੁਰਸਕਾਰ ਦੀ ਸੂਚੀ 'ਚ ਨਾਂ ਆਉਣ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ ਪਰੀਕੁਲ ਦੇ ਪਿਤਾ ਡਾ. ਪ੍ਰਦੀਪ ਭਾਰਦਵਾਜ ਨੇ ਕਿਹਾ,''ਬੇਟੀ ਪਰੀਕੁਲ ਉੱਚਾਈ ਵਾਲੇ ਇਲਾਕਿਆਂ 'ਚ ਸਮਾਜਿਕ ਕੰਮਾਂ ਲਈ ਹਮੇਸ਼ਾ ਅੱਗੇ ਰਹਿੰਦੀ ਹੈ। ਉਸ ਨੇ ਪੂਰੇ ਪਰਿਵਾਰ ਅਤੇ ਦੇਸ਼ ਦਾ ਮਾਣ ਵਧਾਇਆ ਹੈ। ਉਹ ਇਹੀ ਕੰਮ ਕਰਨਾ ਚਾਹੁੰਦੀ ਹੈ ਅਤੇ ਇਸ ਲਈ ਹਾਈ ਲੇਵਲ ਟਰੇਨਿੰਗ ਲਈ ਇੰਸਟੀਚਿਊਟ ਜਾਣਾ ਚਾਹੁੰਦੀ ਹੈ।'' ਉਨ੍ਹਾਂ ਨੇ ਦੱਸਿਆ ਕਿ ਪਰੀਕੁਲ ਨੇ 2 ਜੂਨ 2019 ਨੂੰ ਉੱਚੀਆਂ ਚੋਟੀਆਂ 'ਤੇ 14 ਹਜ਼ਾਰ ਫੁੱਟ ਦੀ ਉੱਚਾਈ 'ਤੇ ਅਚਾਨਕ ਬਰਫੀਲੀਆਂ ਹਵਾਵਾਂ ਕਾਰਨ ਬੀਮਾਰ ਪੈਣ ਵਾਲੇ ਪੀੜਤਾਂ ਦੀ ਜਾਨ ਬਚਾਈ।


DIsha

Content Editor

Related News