ਮੋਬਾਇਲ ਸਿਮ ਨਾ ਮਿਲਣ ''ਤੇ ਜਨਾਨੀ ਨੇ ਲਗਾਇਆ ਫਾਹਾ, ਪਿੱਛੇ ਛੱਡ ਗਈ 2 ਮਾਸੂਮ

12/03/2020 10:26:44 AM

ਕਰਨਾਲ- ਹਰਿਆਣਾ ਦੇ ਕਰਨਾਲ 'ਚ ਇਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਜਨਾਨੀ ਨੇ ਮੋਬਾਇਲ ਸਿਮ ਨਾ ਮਿਲਣ ਤੋਂ ਗੁੱਸੇ ਹੋ ਕੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਦੱਸਣਯੋਗ ਹੈ ਕਿ ਜਨਾਨੀ ਆਪਣੇ ਪਤੀ ਅਤੇ ਬੱਚਿਆਂ ਨਾਲ ਕਰਨਾਲ ਦੇ ਸਟੋਨਡੀ 'ਚ ਪੋਲਟਰੀ ਫਾਰਮ 'ਚ ਰਹਿੰਦੀ ਸੀ। ਪਤੀ ਉੱਥੇ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ ਪਰ ਜਦੋਂ ਪਤਨੀ ਨੇ ਸਿਮ ਕਾਰਡ ਦੀ ਡਿਮਾਂਡ ਕੀਤੀ ਤਾਂ ਪਤੀ ਨੇ ਰੁਝੇ ਹੋਣ ਕਾਰਨ ਗੱਲ ਟਾਲ ਦਿੱਤੀ। ਜਨਾਨੀ ਨੇ ਗੁੱਸੇ 'ਚ ਆ ਕੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ। 21 ਸਾਲਾ ਮ੍ਰਿਤਕ ਪੂਜਾ ਆਪਣੇ ਪਿੱਛੇ 2 ਛੋਟੇ-ਛੋਟੇ ਬੱਚੇ ਛੱਡ ਗਈ ਹੈ।

ਇਹ ਵੀ ਪੜ੍ਹੋ : ਪ੍ਰੇਮੀ ਦੇ ਵਿਆਹ ਤੋਂ ਨਾਰਾਜ਼ ਪ੍ਰੇਮਿਕਾ ਨੇ ਚੁੱਕਿਆ ਖ਼ੌਫ਼ਨਾਕ ਕਦਮ, ਲਾੜੀ ਦੀਆਂ ਅੱਖਾਂ 'ਚ ਪਾਇਆ ਫੈਵੀਕੁਇਕ

ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਉਮੇਸ਼ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਜਨਾਨੀ ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਜਨਾਨੀ ਦੇ ਇਕ ਅਤੇ ਢਾਈ ਸਾਲ ਦੇ 2 ਬੱਚੇ ਹਨ। ਮ੍ਰਿਤਕ ਦੇ ਪਤੀ ਵਲੋਂ ਕਿਸੇ ਤਰ੍ਹਾਂ ਦਾ ਦੋਸ਼ ਨਾ ਲਗਾਏ ਜਾਣ ਅਤੇ ਸ਼ਿਕਾਇਤ ਨਾ ਮਿਲਣ 'ਤੇ ਆਮ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਤੋਂ ਬਾਅਦ ਲਾਸ਼ ਉਨ੍ਹਾਂ ਨੂੰ ਸੌਂਪ ਦਿੱਤੀ ਗਈ।

ਇਹ ਵੀ ਪੜ੍ਹੋ : NRI ਨੂੰ ਵੱਡਾ ਤੋਹਫ਼ਾ ਦੇਣ ਦੀ ਤਿਆਰੀ 'ਚ ਮੋਦੀ ਸਰਕਾਰ, ਚੋਣਾਂ 'ਚ ਸਿੱਧੇ ਕਰ ਸਕਣਗੇ ਵੋਟ


DIsha

Content Editor

Related News