ਵਿਆਹ ''ਚ ਸ਼ਾਮਲ ਹੋਣ ਜਾ ਰਹੇ ਨੌਜਵਾਨ ਨੂੰ ਹਮਲਾਵਰਾਂ ਨੇ ਗੋਲੀਆਂ ਨਾਲ ਭੁੰਨ੍ਹਿਆ

11/7/2020 5:46:10 PM

ਹਿਸਾਰ- ਹਰਿਆਣਾ 'ਚ ਹਿਸਾਰ ਜ਼ਿਲ੍ਹੇ ਦੇ ਆਦਮਪੁਰ ਕਸਬੇ ਨੇੜੇ ਸੀਸਵਾਲ ਪਿੰਡ 'ਚ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੇ ਇਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਦੱਸਿਆ ਕਿ ਨੌਜਵਾਨ ਦੀ ਪਛਾਣ ਅਮਿਤ ਗੋਸਵਾਮੀ ਦੇ ਰੂਪ 'ਚ ਕੀਤੀ ਗਈ ਹੈ। ਹਮਲਾਵਰਾਂ ਨੇ ਉਸ 'ਤੇ 5 ਗੋਲੀਆਂ ਦਾਗ਼ ਦਿੱਤੀਆਂ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਅਮਿਤ ਸਵੇਰੇ ਕਰੀਬ 9 ਵਜੇ ਆਪਣੇ ਖੇਤ 'ਚ ਬਣੀ ਆਪਣੀ ਢਾਣੀ ਤੋਂ ਟਰੈਕਟਰ 'ਤੇ ਸਵਾਰ ਹੋ ਕੇ ਸੀਸਵਾਲ ਪਿੰਡ 'ਚ ਇਕ ਵਿਆਹ 'ਚ ਸ਼ਾਮਲ ਹੋਣ ਜਾ ਰਿਹਾ ਸੀ। ਜਿਵੇਂ ਹੀ ਉਹ ਸ਼ਿਵ ਚੌਕ 'ਤੇ ਟਰੈਕਟਰ ਤੋਂ ਉਤਰ ਕੇ ਪਿੰਡ ਵੱਲ ਜਾਣ ਲੱਗਾ, ਉਦੋਂ ਮੋਟਰਸਾਈਕਲ ਸਵਾਰ 2 ਨੌਜਵਾਨ ਉਸ ਦਾ ਪਿੱਛਾ ਕਰਦੇ ਹੋਏ ਉੱਥੇ ਪਹੁੰਚੇ ਅਤੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ।

ਇਹ ਵੀ ਪੜ੍ਹੋ : ਅਕ੍ਰਿਤਘਣ ਪੁੱਤਾਂ ਦਾ ਕਾਰਾ, ਜ਼ਮੀਨ ਖ਼ਾਤਰ ਪਿਓ ਨੂੰ ਮਾਰ ਕੇ ਜਾਨਵਰਾਂ ਦੇ ਖਾਣ ਲਈ ਜੰਗਲ 'ਚ ਸੁੱਟੀ ਲਾਸ਼

ਹਮਲੇ 'ਚ ਅਮਿਤ ਨੂੰ 5 ਗੋਲੀਆਂ ਲੱਗੀਆਂ, ਜਿਸ ਨਾਲ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਅਤੇ ਉਸ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ। ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਲੋਕਾਂ ਦਰਮਿਆਨ ਭੱਜ-ਦੌੜ ਮਚ ਗਈ। ਚਸ਼ਮਦੀਦਾਂ ਅਨੁਸਾਰ ਹਮਲਾਵਰਾਂ ਨੇ ਫਰਾਰ ਹੋਣ ਤੋਂ ਬਾਅਦ ਸੀਸਵਾਲ ਅਤੇ ਕੋਹਲੀ ਪਿੰਡਾਂ ਦੇ ਠੇਕਿਆਂ 'ਤੇ ਵੀ ਡਰ ਫੈਲਾਉਣ ਲਈ ਗੋਲੀਬਾਰੀ ਕੀਤੀ। ਅਮਿਤ ਖੇਤੀ ਦਾ ਕੰਮ ਕਰਦਾ ਸੀ ਅਤੇ ਕੁਝ ਸਮੇਂ ਤੋਂ ਉਹ ਪਿੰਡ 'ਚ ਬਣੀ ਖੇਡ ਅਕਾਦਮੀ ਨਾਲ ਜੁੜਿਆ ਹੋਇਆ ਸੀ। ਦੱਸਿਆ ਜਾਂਦਾ ਹੈ ਕਿ ਉਹ 6 ਨਵੰਬਰ ਨੂੰ ਸੀਸਵਾਲ 'ਚ ਹੋਏ ਗੋਲੀਕਾਂਡ 'ਚ ਗਵਾਹ ਸੀ। ਆਮਦਪੁਰ ਪੁਲਸ ਨੇ ਦੱਸਿਆ ਕਿ ਪਰਿਵਾਰ ਵਾਲਿਆਂ ਦੇ ਬਿਆਨ ਦੇ ਆਧਾਰ 'ਤੇ ਅਣਪਛਾਤੇ ਨੌਜਵਾਨਾਂ ਵਿਰੁੱਧ ਮਾਮਲਾ ਦਰਜ ਕਰ ਕੇ ਇਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਨੂੰ ਸ਼ੁਰੂਆਤੀ ਜਾਂਚ 'ਚ ਇਸ ਵਾਰਦਾਤ ਦੇ ਪਿੱਛੇ ਗੈਂਗਵਾਰ ਦੀ ਪੁਰਾਣੀ ਰੰਜਿਸ਼ ਹੋਣ ਦਾ ਸੰਕੇਤ ਮਿਲਿਆ ਹੈ। ਇਸੇ ਆਧਾਰ 'ਤੇ ਪੁਲਸ ਦੋਸ਼ੀਆਂ ਤੱਕ ਪਹੁੰਚਣ ਦੀ ਕੋਸ਼ਿਸ਼ 'ਚ ਜੁਟੀ ਹੋਈ ਹੈ।

ਇਹ ਵੀ ਪੜ੍ਹੋ : ਗਰਲਫ੍ਰੈਂਡ ਨਾਲ ਵਿਆਹ 'ਚ ਪਤਨੀ ਨੇ ਕੀਤੀ ਮਦਦ ਪਰ ਪਤੀ ਦੀ ਇਹ ਇੱਛਾ ਰਹੀ ਅਧੂਰੀ


DIsha

Content Editor DIsha