38 ਦਿਨ ਪਹਿਲਾਂ ਹੋਏ ਪ੍ਰੇਮ ਵਿਆਹ ਦਾ ਖ਼ੌਫਨਾਕ ਅੰਤ, ਕੁੜੀ ਦੇ ਭਰਾਵਾਂ ਨੇ ਨੌਜਵਾਨ ਨੂੰ ਦਿੱਤੀ ਦਰਦਨਾਕ ਮੌਤ
Saturday, Jan 02, 2021 - 11:47 AM (IST)
ਪਾਨੀਪਤ- ਹਰਿਆਣਾ ਦੇ ਪਾਨੀਪਤ 'ਚ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਭੈਣ ਦੇ ਪ੍ਰੇਮ ਵਿਆਹ ਤੋਂ ਨਾਰਾਜ਼ 2 ਭਰਾਵਾਂ ਨੇ ਉਸ ਦੇ ਪਤੀ ਦਾ ਕਤਲ ਕਰ ਦਿੱਤਾ। ਵਿਆਹ ਦੇ 38 ਦਿਨਾਂ ਬਾਅਦ ਹੀ ਭਰਾਵਾਂ ਨੇ ਚਾਕੂ ਨਾਲ 12 ਵਾਰ ਕਰ ਕੇ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹ ਵਾਰਦਾਤ ਸੀ.ਸੀ.ਟੀ.ਵੀ. 'ਚ ਰਿਕਾਰਡ ਹੋ ਗਈ। ਨਿਊ ਰਮੇਸ਼ ਨਗਰ ਨਜ਼ਦੀਕ ਭੋਲਾ ਚੌਕ ਵਾਸੀ ਗੁਲਸ਼ਨ ਕੁਮਾਰ ਵਰਮਾ ਨੇ ਦੱਸਿਆ ਕਿ ਉਸ ਦਾ 23 ਸਾਲਾ ਪੁੱਤ ਨੀਰਜ ਪਚਰੰਗਾ ਬਜ਼ਾਰ 'ਚ ਇਕ ਹੈਂਡਲੂਮ ਦੀ ਦੁਕਾਨ 'ਤੇ ਕੰਮ ਕਰਦਾ ਸੀ। ਭੋਲਾ ਚੌਕ ਵਾਸੀ ਕੋਮਲ ਅਤੇ ਨੀਰਜ ਨੇ 24 ਨਵੰਬਰ ਨੂੰ ਕੋਰਟ ਮੈਰਿਜ ਕੀਤੀ ਸੀ। ਇਸ ਵਿਆਹ ਤੋਂ ਕੁੜੀ ਦੇ ਭਰਾ ਵਿਜੇ ਅਤੇ ਹੋਰ ਪਰਿਵਾਰ ਵਾਲੇ ਨਾਰਾਜ਼ਸਨ ਅਤੇ ਜਾਨੋਂ ਮਾਰਨ ਦੀ ਧਮਕੀ ਦੇ ਰਹੇ ਸਨ। ਕੋਮਲ ਨੇ ਕੋਰਟ 'ਚ ਭਰਾਵਾਂ ਤੋਂ ਖ਼ਤਰਾ ਦੱਸਿਆ ਤਾਂ ਪੁਲਸ ਨੇ ਉਨ੍ਹਾਂ ਨੂੰ ਬੁਲਾਇਆ ਸੀ। ਉਦੋਂ ਭਰਾਵਾਂ ਨੇ ਲਿਖ ਕੇ ਦੇ ਦਿੱਤਾ ਸੀ ਕਿ ਉਹ ਕੋਈ ਨੁਕਸਾਨ ਨਹੀਂ ਪਹੁੰਚਾਉਣ ਅਤੇ ਵਿਆਹ ਤੋਂ ਖ਼ੁਸ਼ ਹਨ।
ਚਾਕੂ ਨਾਲ ਕੀਤੇ ਵਾਰ
ਸ਼ੁੱਕਰਵਾਰ ਨੂੰ ਨੀਰਜ ਦੁਕਾਨ ਤੋਂ ਘਰ ਆ ਰਿਹਾ ਸੀ। ਕੁੜੀ ਦੇ ਭਰਾ ਨੇ ਫ਼ੋਨ ਕਰ ਕੇ ਉਸ ਨੂੰ ਬੁਲਾਇਆ। ਜਦੋਂ ਉਹ ਭਾਵਨਾ ਚੌਕ ਸ਼ਿਵ ਮੰਦਰ ਕੋਲ ਪਹੁੰਚਿਆ ਤਾਂ ਉਨ੍ਹਾਂ ਨੇ ਚਾਕੂ ਨਾਲ ਹਮਲਾ ਕਰ ਦਿੱਤਾ। ਪਰਿਵਾਰ ਵਾਲੇ ਉਸ ਨੂੰ ਨਿੱਜੀ ਹਸਪਤਾਲ ਤੋਂ ਬਾਅਦ ਸਿਵਲ ਹਸਪਤਾਲ ਲੈ ਗਏ। ਜਿੱਥੇ ਨੀਰਜ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਤਹਿਸੀਲ ਕੈਂਪ ਚੌਕੀ ਇੰਚਾਰਜ ਜੈਬੀਰ ਨੇ ਦੱਸਿਆ ਕਿ ਕੋਮਲ ਦੇ ਭਰਾ ਵਿਜੇ ਅਤੇ ਮਾਮਾ ਦੇ ਪੁੱਤ ਪਵਨ ਵਿਰੁੱਧ ਕਤਲ ਦਾ ਕੇਸ ਦਰਜ ਕੀਤਾ ਹੈ।
ਕਰਵਾਈ ਸੀ ਕੋਰਟ ਮੈਰਿਜ
ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਭੋਲਾ ਚੌਕ 'ਤੇ ਕਿਰਾਏ 'ਤੇ ਕਰੀਬ 12 ਸਾਲ ਤੱਕ ਰਿਹਾ। ਉਦੋਂ ਨੀਰਜ ਅਤੇ ਕੋਮਲ ਦਰਮਿਆਨ ਪ੍ਰੇਮ ਸੰਬੰਧ ਹੋ ਗਏ। ਨੀਰਜ ਨੇ ਇਹ ਗੱਲ ਦੱਸੀ ਤਾਂ ਸਾਡਾ ਪਰਿਵਾਰ ਰਾਜੀ ਨਹੀਂ ਸੀ। ਬਾਅਦ 'ਚ ਉਸ ਨੇ 2 ਭਰਾਵਾਂ ਅਤੇ ਪਰਿਵਾਰ ਨੂੰ ਮਨ੍ਹਾ ਲਿਆ ਸੀ। ਵਿਚ ਵਾਲਾ ਭਰਾ ਵਿਜੇ ਮੰਨਣ ਨੂੰ ਤਿਆਰ ਨਹੀਂ ਸੀ। ਕੋਮਲ ਅਤੇ ਨੀਰਜ ਨੇ ਕੋਰਟ ਮੈਰਿਜ ਕਰ ਲਈ। ਵਿਆਹ ਤੋਂ ਬਾਅਦ ਪਰਿਵਾਰ ਨਿਊ ਰਮੇਸ਼ ਨਗਰ 'ਚ ਰਹਿਣ ਲੱਗਾ ਸੀ।