ਲਾਕਡਾਊਨ : ਚੈਕਿੰਗ ਦੌਰਾਨ ਸਵਿਟ ਕਾਰ ਨੌਜਵਾਨਾਂ ਨੇ ਹੋਮ ਗਾਰਡ ਨੂੰ ਮਾਰੀ ਟੱਕਰ, ਗ੍ਰਿਫਤਾਰ

04/27/2020 5:53:09 PM

ਹਿਸਾਰ- ਹਰਿਆਣਾ ਦੇ ਹਾਂਸੀ 'ਚ ਸੋਮਵਾਰ ਸਵੇਰੇ ਇਕ ਸਵਿਟ ਡਿਜ਼ਾਇਰ ਕਾਰ ਨੇ ਲਾਕਡਾਊਨ ਦੌਰਾਨ ਚੈਕਿੰਗ ਦੀ ਡਿਊਟੀ 'ਤੇ ਤਾਇਨਾਤ ਹੋਮ ਗਾਰਡ ਜਵਾਨ ਨੂੰ ਟੱਕਰ ਮਾਰ ਦਿੱਤੀ ਅਤੇ ਬੈਰੀਕੇਡ ਤੋੜ ਕੇ ਦੌੜਨ ਦੀ ਕੋਸ਼ਿਸ਼ ਕੀਤੀ ਅਤੇ ਪੁਲਸ ਤੋਂ ਬਚ ਕੇ ਦੌੜਨ ਦੀ ਫਿਰਾਕ 'ਚ ਸਾਈਕਲ ਸਵਾਰ ਇਕ ਬਜ਼ੁਰਗ ਨੂੰ ਵੀ ਟੱਕਰ ਮਾਰ ਦਿੱਤੀ। ਬਾਅਦ 'ਚ ਪੁਲਸ ਨੇ ਇਕ ਕਿਲੋਮੀਟਰ ਤੱਕ ਕਾਰ ਦਾ ਪਿੱਛਾ ਕਰ ਕੇ 2 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ।

ਸਿਟੀ ਥਾਣਾ ਦੇ ਐੱਸ.ਐੱਚ.ਓ. ਜਸਵੀਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਅੰਬੇਡਕਰ ਚੌਕ 'ਤੇ ਹੋਇਆ। ਐੱਸ.ਐੱਚ.ਓ. ਨੇ ਦੱਸਿਆ ਕਿ ਪੁਲਸ ਦੀ ਟੀਮ ਨੇ ਇਕ ਕਿਲੋਮੀਟਰ ਪਿੱਛਾ ਕਰ ਕੇ ਚਾਰਕੁਤੁਬ ਨੇੜੇ ਕਾਰ ਨੂੰ ਰੋਕ ਲਿਆ ਅਤੇ ਦੋਵੇਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ। ਦੋਸ਼ੀਆਂ ਦੀ ਪਛਾਣ ਸਾਹਿਲ ਅਤੇ ਸੰਜੇ ਦੇ ਰੂਪ 'ਚ ਹੋਈ ਹੈ, ਜੋ ਦਿਆਲ ਸਿੰਘ ਕਾਲੋਨੀ ਵਾਸੀ ਹਨ।


DIsha

Content Editor

Related News