ਜੀਂਦ ''ਚ ਗੱਡੀ ਲੁੱਟਣ ਵਾਲੇ 4 ਸ਼ਾਤਿਰ ਲੁਟੇਰੇ ਕਾਬੂ, ਪਿਸਤੌਲ ਅਤੇ ਕਾਰਤੂਸ ਬਰਾਮਦ

07/13/2020 5:36:45 PM

ਜੀਂਦ- ਹਰਿਆਣਾ ਦੀ ਜੀਂਦ ਸੀ.ਆਈ.ਏ. ਪੁਲਸ ਨੇ 5 ਦਿਨ ਪਹਿਲਾਂ ਹਥਿਆਰਾਂ ਦਾ ਡਰ ਦਿਖਾ ਕੇ ਖੋਹੀ ਗਈ ਕਾਰ ਬਰਾਮਦ ਕਰ ਕੇ ਚਾਰ ਸ਼ਾਤਿਰ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਉਨ੍ਹਾਂ ਦੇ ਕਬਜ਼ੇ 'ਚੋਂ ਪਿਸਤੌਲ, ਕਾਰਤੂਸ ਅਤੇ ਇਕ ਖਿਡੌਣਾ ਗਨ ਬਰਾਮਦ ਕੀਤੀ ਹੈ। ਪੁਲਸ ਨੇ ਦੱਸਿਆ ਕਿ ਲੁਟੇਰੇ ਗੱਡੀ 'ਚ ਵੇਚਣ ਦੀ ਫਿਰਾਕ 'ਚ ਸਨ। ਇਨ੍ਹਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਸਥਾਨਕ ਸੈਕਟਰ-11 ਵਾਸੀ ਹਿਤੇਂਦਰ 8 ਜੁਲਾਈ ਦੀ ਰਾਤ ਗੱਡੀ 'ਚ ਤੇਲ ਪੁਆ ਕੇ ਆਪਣੇ ਘਰ ਵੱਲ ਆ ਰਿਹਾ ਸੀ। ਮਹਿਲਾ ਥਾਣੇ ਦੇ ਪਿੱਛੇ ਬਾਈਕ ਸਵਾਰ ਚਾਰ ਨੌਜਵਾਨਾਂ ਨੇ ਹਥਿਆਰਾਂ ਦਾ ਡਰ ਦਿਖਾ ਕੇ ਹਿਤੇਂਦਰ ਤੋਂ ਕਾਰ, 12 ਹਜ਼ਾਰ ਰੁਪਏ ਅਤੇ ਮੋਬਾਇਲ ਫੋਨ ਲੁੱਟ ਲਿਆ ਅਤੇ ਮੋਟਰ ਸਾਈਕਲ ਛੱਡ ਕੇ ਫਰਾਰ ਹੋ ਗਏ ਸਨ।

ਹਿਤੇਂਦਰ ਦੀ ਸ਼ਿਕਾਇਤ 'ਤੇ ਪੁਲਸ ਮਾਮਲਾ ਦਰਜ ਕਰ ਕੇ ਲੁਟੇਰਿਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਸੀ। ਪੁਲਸ ਨੂੰ ਐਤਵਾਰ ਨੂੰ ਸੂਚਨਾ ਮਿਲੀ ਸੀ ਕਿ ਕੰਡੇਲਾ ਪਿੰਡ ਨੇੜੇ ਲਾਲ ਰੰਗ ਦੀ ਗੱਡੀ ਨਾਲ ਸ਼ੱਕੀ ਹਾਲਾਤ 'ਚ ਕੁਝ ਨੌਜਵਾਨ ਮੌਜੂਦ ਹਨ। ਸੂਚਨਾ ਦੇ ਆਧਾਰ 'ਤੇ ਪੁਲਸ ਨੇ ਉੱਥੇ ਪਹੁੰਚ ਕੇ ਨੌਜਵਾਨਾਂ ਨੂੰ ਕਾਬੂ ਕਰ ਲਿਆ ਅਤੇ ਜਦੋਂ ਸਖਤੀ ਨਾਲ ਪੁੱਛ-ਗਿੱਛ ਕੀਤੀ ਤਾਂ ਉਨ੍ਹਾਂ ਨੇ ਕਾਰ ਲੁੱਟ ਦੀ ਗੱਲ ਦੱਸ ਦਿੱਤੀ। ਤਲਾਸ਼ੀ ਲਏ ਜਾਣ 'ਤੇ ਨੌਜਵਾਨਾਂ ਦੇ ਕਬਜ਼ੇ 'ਚੋਂ ਪਿਸਤੌਲ, ਕਾਰਤੂਸ ਅਤੇ ਇਕ ਖਿਡੌਣਾ ਗਨ ਬਰਾਮਦ ਹੋਈ। ਦੋਸ਼ੀਆਂ ਦੀ ਵਾਰਡ ਸਫੀਦੋਂ ਵਾਸੀ ਦੀਪਕ ਉਰਫ਼ ਮਚਛੀ, ਅੰਕਿਤ, ਗੁਰਵਿੰਦਰ ਉਰਫ਼ ਗਿੰਦਰ ਅਤੇ ਸ਼ਿਵ ਉਰਫ਼ ਮੰਗਲ ਦੇ ਰੂਪ 'ਚ ਹੋਈ ਹੈ। ਦੋਸ਼ੀਆਂ ਨੇ ਸਵੀਕਾਰ ਕੀਤਾ ਕਿ ਉਹ ਲੁੱਟੀ ਗਈ ਕਾਰ ਪੰਜਾਬ 'ਚ ਵੇਚਣ ਲਈ ਜਾ ਰਹੇ ਸਨ।


DIsha

Content Editor

Related News