ਹਰਿਆਣਾ : ਜੀਂਦ ''ਚ ਆਕਸੀਜਨ ਸਪਲਾਈ ਪਲਾਂਟ ''ਚ ਤਕਨੀਕੀ ਖ਼ਰਾਬੀ, 3 ਕੋਰੋਨਾ ਮਰੀਜ਼ਾਂ ਦੀ ਮੌਤ
Thursday, May 20, 2021 - 06:49 PM (IST)
ਜੀਂਦ- ਹਰਿਆਣਾ ਦੇ ਜੀਂਦ ਜ਼ਿਲ੍ਹਾ ਹੈੱਡ ਕੁਆਰਟਰ ਸਥਿਤ ਨਾਗਰਿਕ ਹਸਪਤਾਲ ਦੀ ਨਵੀਂ ਬਿਲਡਿੰਗ ਦੀ ਆਕਸੀਜਨ ਸਪਲਾਈ 'ਚ ਕੱਲ ਯਾਨੀ ਬੁੱਧਵਾਰ ਨੂੰ ਤਕਨੀਕੀ ਖ਼ਰਾਬੀ ਆਉਣ ਕਾਰਨ ਇਲਾਜ ਅਧੀਨ ਤਿੰਨ ਕੋਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਗਈ। ਹਸਪਤਾਲ ਦੇ ਸੂਤਰਾਂ ਅਨੁਸਾਰ ਨਾਗਰਿਕ ਹਸਪਤਾਲ ਦੀ ਨਵੀਂ ਬਿਲਡਿੰਗ 'ਚ ਟੈਂਕ ਦੇ ਮਾਧਿਅਮ ਨਾਲ ਆਕਸੀਜਨ ਦੀ ਸਪਲਾਈ ਕੀਤੀ ਜਾਂਦੀ ਹੈ ਅਤੇ ਬੁੱਧਵਾਰ ਰਾਤ ਅਚਾਨਕ ਪਲਾਂਟ 'ਚ ਤਕਨੀਕੀ ਖ਼ਰਾਬੀ ਆਉਣ ਕਾਰਨ ਆਕਸੀਜਨ ਦਾ ਫਲੋ ਕੁਝ ਸਮੇਂ ਲਈ ਬੰਦ ਹੋ ਗਿਆ। ਪਲਾਂਟ 'ਚ ਮੌਜੂਦ ਕਰਮੀਆਂ ਨੇ ਸਿਲੰਡਰ ਦੇ ਮਾਧਿਅਮ ਨਾਲ ਕਿਸੇ ਤਰ੍ਹਾਂ ਆਕਸੀਜਨ ਦੀ ਸਪਲਾਈ ਸ਼ੁਰੂ ਕੀਤੀ ਪਰ ਇਸ 'ਚ 15 ਤੋਂ 20 ਮਿੰਟ ਦਾ ਸਮਾਂ ਲੱਗ ਗਿਆ ਅਤੇ ਇਸ ਦੌਰਾਨ ਵੈਂਟੀਲੇਟਰ ਨੂੰ ਆਕਸੀਜਨ ਦਾ ਪੂਰਾ ਪ੍ਰੈਸ਼ਰ ਨਹੀਂ ਮਿਲ ਸਕਿਆ। ਇਸ ਨਾਲ ਵੈਂਟੀਲੇਟਰ 'ਤੇ ਤਿੰਨ ਮਰੀਜ਼ਾਂ ਦੀ ਹਾਲਤ ਵਿਗੜਨ ਲੱਗੀ। ਸਿਹਤ ਕਰਮੀਆਂ ਨੇ ਤਿੰਨਾਂ ਮਰੀਜ਼ਾਂ ਨੂੰ ਵੈਂਟੀਲੇਟਰ ਤੋਂ ਹਟਾ ਕੇ ਆਕਸੀਜਨ ਸਪਾਟ 'ਤੇ ਲਿਜਾਇਆ ਗਿਆ ਪਰ ਉਨ੍ਹਾਂ ਦੀ ਗੰਭੀਰ ਹਾਲਤ ਹੋਣ ਕਾਰਨ ਉਨ੍ਹਾਂ ਦੀ ਜਾਨ ਨਹੀਂ ਬਚਾਈ ਜਾ ਸਕੀ।
ਇਹ ਵੀ ਪੜ੍ਹੋ : ਮਾਸਕ ਨਹੀਂ ਪਹਿਨਣ 'ਤੇ ਪੁਲਸ ਨੇ ਵਿਚ ਸੜਕ ਕੀਤੀ ਜਨਾਨੀ ਦੀ ਕੁੱਟਮਾਰ (ਵੀਡੀਓ)
ਮਰੀਜ਼ਾਂ ਦੇ ਪਰਿਵਾਰ ਵਾਲਿਆਂ ਨੇ ਵਾਰਡ ਸਿਹਤ ਕਾਮਿਆਂ 'ਤੇ ਲਾਪਰਵਾਹੀ ਵਰਤਣ ਦੇ ਦੋਸ਼ ਲਗਾਏ ਹਨ। ਸਿਹਤ ਅਧਿਕਾਰੀਆਂ ਅਨੁਸਾਰ ਪਲਾਂਟ 'ਚ ਖ਼ਰਾਬੀ ਆਉਣ ਤੋਂ ਬਾਅਦ ਮਰੀਜ਼ਾਂ ਨੂੰ ਪਰੇਸ਼ਾਨੀ ਨਾ ਹੋਵੇ, ਇਸ ਲਈ ਸਿਲੰਡਰਾਂ ਦੇ ਮਾਧਿਅਮ ਨਾਲ ਪਾਈਪ ਲਾਈਨ 'ਚ ਆਕਸੀਜਨ ਦੀ ਸਪਲਾਈ ਸ਼ੁਰੂ ਕੀਤੀ ਗਈ ਪਰ ਵੈਂਟੀਲੇਟਰ ਦੇ ਅਨੁਰੂਪ ਆਕਸੀਜਨ ਦਾ ਪ੍ਰੈਸ਼ਰ ਨਹੀਂ ਹੋਣ ਕਾਰਨ ਤਿੰਨੋਂ ਮਰੀਜ਼ ਬਚਾਏ ਨਹੀਂ ਜਾ ਸਕੇ। ਉਨ੍ਹਾਂ ਦੱਸਿਆ ਕਿ 25 ਦੇ ਕਰੀਬ ਮਰੀਜ਼ ਆਕਸੀਜਨ ਸਪਾਟ 'ਤੇ ਸਨ। ਸਿਲੰਡਰਾਂ ਤੋਂ ਆਕਸੀਜਨ ਸਪਾਟ 'ਤੇ ਮੌਜੂਦ ਮਰੀਜ਼ਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੋਈ। ਇਸ ਵਿਚ ਡਾ. ਆਦਿੱਤਿਆ ਦਹੀਆ ਨੇ ਸੀ.ਐੱਮ.ਓ. ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਤੇ ਲਾਪਰਵਾਹੀ ਹੋਈ ਤਾਂ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਬਿਨਾਂ ਪੈਸੇ ਅਤੇ ਦਸਤਾਵੇਜ਼ ਦੇ ਕੋਰੋਨਾ ਨਾਲ ਇਸ ਤਰ੍ਹਾਂ ਜੰਗ ਲੜ ਰਹੇ ਹਨ ਰੋਹਿੰਗੀਆ ਸ਼ਰਨਾਰਥੀ