ਭਾਰਤ ’ਚ ਹੋਇਆ ਦੁਨੀਆ ਦਾ ਅਨੋਖਾ ਲਿਵਰ ਟਰਾਂਸਪਲਾਂਟ, 14 ਘੰਟੇ ਚੱਲੀ ਮਾਸੂਮ ਦੀ ਸਰਜਰੀ

Thursday, Jan 09, 2020 - 01:02 PM (IST)

ਭਾਰਤ ’ਚ ਹੋਇਆ ਦੁਨੀਆ ਦਾ ਅਨੋਖਾ ਲਿਵਰ ਟਰਾਂਸਪਲਾਂਟ, 14 ਘੰਟੇ ਚੱਲੀ ਮਾਸੂਮ ਦੀ ਸਰਜਰੀ

ਗੁਰੂਗ੍ਰਾਮ— ਹਰਿਆਣਾ ਦੇ ਗੁਰੂਗ੍ਰਾਮ ’ਚ ਦੁਨੀਆ ’ਚ ਪਹਿਲੀ ਵਾਰ ਅਨੋਖਾ ਲਿਵਰ ਟਰਾਂਸਪਲਾਂਟ ਹੋਇਆ। ਇਸ ’ਚ ਗਾਂ ਦੀਆਂ ਨਸਾਂ ਦੀ ਵਰਤੋਂ ਕੀਤੀ ਗਈ। ਇਹ ਅਨੋਖਾ ਟਰਾਂਸਪਲਾਂਟ ਸਾਊਦੀ ਅਰਬ ਦੀ ਇਕ ਸਾਲ ਦੀ ਬੱਚੀ ਦਾ ਕੀਤਾ ਗਿਆ। ਇਹ ਸਰਜਰੀ 14 ਘੰਟੇ ਤੱਕ ਚੱਲੀ। 2 ਹਫਤਿਆਂ ਤੱਕ ਡਾਕਟਰਾਂ ਦੀ ਨਿਗਰਾਨੀ ’ਚ ਰਹਿਣ ਤੋਂ ਬਾਅਦ ਬੁੱਧਵਾਰ ਨੂੰ ਬੱਚੀ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

PunjabKesariਸਾਊਦੀ ਦੇ ਡਾਕਟਰਾਂ ਨੇ ਦਿੱਤੀ ਭਾਰਤ ’ਚ ਇਲਾਜ ਕਰਵਾਉਣ ਦੀ ਸਲਾਹ
ਦਰਅਸਲ ਸਾਊਦੀ ਅਰਬ ਦੇ ਰਹਿਣ ਵਾਲੇ ਜੋੜੇ ਦੀ ਇਕ ਸਾਲ ਦੀ ਬੱਚੀ ਹੂਰ ਦੇ ਪਿੱਤੇ ਦੀਆਂ ਨਾੜੀਆਂ ਦੇ ਵਿਕਸਿਤ ਨਾ ਹੋਣ ਕਾਰਨ ਬੱਚੀ ਦੇ ਲਿਵਰ ’ਚ ਸਮੱਸਿਆ ਹੋ ਗਈ, ਜਿਸ ਤੋਂ ਬਾਅਦ ਸਾਊਦੀ ਦੇ ਡਾਕਟਰਾਂ ਨੇ ਬੱਚੀ ਦਾ ਇਲਾਜ ਭਾਰਤ ’ਚ ਕਰਵਾਉਣ ਦੀ ਸਲਾਹ ਦਿੱਤੀ। ਜਿਸ ਤੋਂ ਬਾਅਦ ਇਸ ਬੱਚੀ ਦੇ ਮਾਤਾ-ਪਿਤਾ ਉਸ ਨੂੰ ਗੁਰੂਗ੍ਰਾਮ ਦੇ ਇਕ ਨਿੱਜੀ ਹਸਪਤਾਲ ਲਿਆਏ, ਜਿੱਥੇ ਬੱਚੀ ਦਾ ਲਿਵਰ ਟਰਾਂਸਪਲਾਂਟ ਕੀਤਾ ਗਿਆ ਹੈ।

PunjabKesariਦੁਨੀਆ ਦਾ ਇਹ ਪਹਿਲਾ ਲਿਵਰ ਟਰਾਂਸਪਲਾਂਟ ਹੈ
ਬੱਚੀ ਦੇ ਨਵੇਂ ਲਿਵਰ ਤੱਕ ਖੂਨ ਦਾ ਸੰਚਾਰ ਕਰਨ ਲਈ ਗਾਂ ਦੀਆਂ ਨਸਾਂ ਦੀਆਂ ਵਰਤੋਂ ਕੀਤੀ ਗਈ। ਬੱਚੀ ਦਾ ਲਿਵਰ ਟਰਾਂਸਪਲਾਂਟ ਕਰਨ ਵਾਲੇ ਡਾਕਟਰਾਂ ਅਨੁਸਾਰ ਤਾਂ ਦਿੱਲੀ-ਐੱਨ.ਸੀ.ਆਰ. ’ਚ ਇਹ ਅਜਿਹਾ ਪਹਿਲਾ ਲਿਵਰ ਟਰਾਂਸਪਲਾਂਟ ਹੈ, ਜੋ ਇੰਨੀ ਘੱਟ ਉਮਰ ਦੀ ਬੱਚੀ ਦਾ ਕੀਤਾ ਗਿਆ ਹੈ। ਇਹ ਦੁਨੀਆ ਦਾ ਅਜਿਹਾ ਪਹਿਲਾ ਲਿਵਰ ਟਰਾਂਸਪਲਾਂਟ ਹੈ, ਜਿਸ ’ਚ ਨਵੇਂ ਲਿਵਰ ਤੱਕ ਖੂਨ ਦਾ ਸੰਚਾਰ ਕਰਨ ਲਈ ਗਾਂ ਦੀਆਂ ਨਸਾਂ ਦੀਆਂ ਵਰਤੋਂ ਕੀਤੀ ਗਈ। ਇਨ੍ਹਾਂ ਨਸਾਂ ਨੂੰ ਵਿਦੇਸ਼ ਤੋਂ ਮੰਗਵਾਇਆ ਗਿਆ ਹੈ।

ਬੱਚੀ ਦੇ ਪਿਤਾ ਨੇ ਕੀਤਾ ਭਾਰਤ ਤੇ ਹਸਪਤਾਲ ਦੇ ਡਾਕਟਰਾਂ ਦਾ ਧੰਨਵਾਦ
ਬੱਚੀ ਦਾ ਲਿਵਰ ਟਰਾਂਸਪਲਾਂਟ ਸਫ਼ਲ ਰਿਹਾ, ਇਸ ਲਈ ਟਰਾਂਸਪਲਾਂਟ ਦੇ ਸਿਰਫ਼ 2 ਹਫਤਿਆਂ ਬਾਅਦ ਹੀ ਬੱਚੀ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਬੱਚੀ ਦੇ ਪਿਤਾ ਅਹਿਮਦ ਨੇ ਭਾਰਤ ਦਾ ਅਤੇ ਹਸਪਤਾਲ ਦੇ ਡਾਕਟਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਬੇਟੀ ਦਾ ਇੱਥੇ ਸਫ਼ਲ ਇਲਾਜ ਕੀਤਾ ਗਿਆ।


author

DIsha

Content Editor

Related News