ਕਿਸਾਨ ਦਾ ਪੁੱਤਰ ਹੈਲੀਕਾਪਟਰ ''ਤੇ ਲਿਆਇਆ ਲਾੜੀ, ਹਰ ਥਾਂ ਹੋ ਰਹੇ ਨੇ ਚਰਚੇ (ਤਸਵੀਰਾਂ)

Sunday, Nov 03, 2019 - 05:10 PM (IST)

ਕਿਸਾਨ ਦਾ ਪੁੱਤਰ ਹੈਲੀਕਾਪਟਰ ''ਤੇ ਲਿਆਇਆ ਲਾੜੀ, ਹਰ ਥਾਂ ਹੋ ਰਹੇ ਨੇ ਚਰਚੇ (ਤਸਵੀਰਾਂ)

ਕਰਨਾਲ— ਹਰਿਆਣਾ ਦੇ ਸ਼ਹਿਰ ਕਰਨਾਲ 'ਚ ਇਕ ਲਾੜਾ ਆਪਣੀ ਲਾੜੀ ਹੈਲੀਕਾਪਟਰ 'ਤੇ ਲੈ ਕੇ ਆਇਆ। ਹੈਲੀਕਾਪਟਰ 'ਤੇ ਲਾੜਾ-ਲਾੜੀ ਨੂੰ ਦੇਖਣ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਪੁੱਜੇ ਅਤੇ ਇਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਅਕਸਰ ਖੇਤਾਂ ਵਿਚ ਰੁਲਦੇ ਕਿਸਾਨ ਅਤੇ ਪੁੱਤਰਾਂ ਨੂੰ ਤਾਂ ਤੁਸੀਂ ਦੇਖਿਆ ਹੋਵੇਗਾ ਪਰ ਆਸਾਮਾਨ 'ਚ ਉਡਾਰੀਆਂ ਲਾਉਣ ਵਾਲੇ ਵਿਰਲੇ ਹੀ ਹੁੰਦੇ ਹਨ।

PunjabKesari

ਦਰਅਸਲ ਲਾੜੇ ਅੰਕਿਤ ਦੇ ਦਾਦੇ ਦਾ ਸੁਪਨਾ ਸੀ ਕਿ ਉਸ ਦੇ ਪੋਤੇ ਦਾ ਵਿਆਹ ਇਸ ਤਰ੍ਹਾਂ ਹੋਵੇ ਕਿ ਸਾਰੇ ਦੇਖਣ। ਅੰਕਿਤ ਆਪਣੀ ਲਾੜੀ ਦੀ ਡੋਲੀ ਕੈਥਲ ਤੋਂ ਆਪਣੇ ਪਿੰਡ ਹੈਲੀਕਾਪਟਰ ਵਿਚ ਲੈ ਕੇ ਆਇਆ। 

PunjabKesari
ਅੰਕਿਤ ਕਰਨਾਲ ਦੇ ਛੋਟੇ ਜਿਹੇ ਪਿੰਡ 'ਚ ਰਹਿਣ ਵਾਲੇ ਇਕ ਕਿਸਾਨ ਦਾ ਪੁੱਤਰ ਹੈ। ਉਸ ਨੇ ਆਪਣੇ ਪਿਤਾ ਨਾਲ ਖੇਤੀ ਕਰਦੇ ਹੋਏ ਐੱਮ. ਬੀ. ਏ. ਦੀ ਪੜ੍ਹਾਈ ਪੂਰੀ ਕੀਤੀ ਤੇ ਫਿਰ ਆਪਣੇ ਦਾਦੇ ਦੇ ਸੁਪਨੇ ਨੂੰ ਪੂਰਾ ਵੀ ਕੀਤਾ। ਓਧਰ ਲਾੜੀ ਦਾ ਕਹਿਣਾ ਹੈ ਕਿ ਉਹ ਖੁਸ਼ਕਿਸਮਤ ਹੈ ਕਿ ਉਸ ਦਾ ਵਿਆਹ ਇਸ ਤਰ੍ਹਾਂ ਹੋਇਆ ਅਤੇ ਉਸ ਨੂੰ ਸੁਪਨਿਆਂ ਦਾ ਰਾਜਕੁਮਾਰ ਮਿਲਿਆ ਹੈ।

PunjabKesari


author

Tanu

Content Editor

Related News