ਹਰਿਆਣਾ ਸਰਕਾਰ ਨੇ ਆਪਣੇ ਹਾਕੀ ਖਿਡਾਰੀਆਂ ਲਈ ਕੀਤਾ ਵੱਡਾ ਐਲਾਨ, ਦੇਵੇਗੀ ਢਾਈ-ਢਾਈ ਕਰੋੜ ਰੁਪਏ

Thursday, Aug 05, 2021 - 06:50 PM (IST)

ਹਰਿਆਣਾ ਸਰਕਾਰ ਨੇ ਆਪਣੇ ਹਾਕੀ ਖਿਡਾਰੀਆਂ ਲਈ ਕੀਤਾ ਵੱਡਾ ਐਲਾਨ, ਦੇਵੇਗੀ ਢਾਈ-ਢਾਈ ਕਰੋੜ ਰੁਪਏ

ਨੈਸ਼ਨਲ ਡੈਸਕ : ਟੋਕੀਓ ਓਲੰਪਿਕ 2020 ’ਚ ਭਾਰਤ ਲਈ ਵੀਰਵਾਰ ਦਾ ਦਿਨ ਬਹੁਤ ਖੁਸ਼ੀਆਂ ਭਰਿਆ ਰਿਹਾ। 41 ਸਾਲ ਬਾਅਦ ਅੱਜ ਭਾਰਤੀ ਪੁਰਸ਼ ਹਾਕੀ ਟੀਮ ਨੇ ਟੋਕੀਓ ਓਲੰਪਿਕ ’ਚ ਕਾਂਸੀ ਤਮਗਾ ਜਿੱਤਿਆ। ਭਾਰਤ ਦੀ ਟੀਮ ਨੇ ਜਰਮਨੀ ਨੂੰ 5-4 ਨਾਲ ਹਰਾ ਕੇ ਹਾਕੀ ਦੇ ਇਕ ਸੁਨਹਿਰੀ ਭਵਿੱਖ ਦੀ ਸ਼ੁਰੂਆਤ ਕੀਤੀ ਹੈ। ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਭਾਰਤੀ ਟੀਮ ਦੇ 2 ਹਾਕੀ ਖਿਡਾਰੀਆਂ ਨੂੰ ਢਾਈ-ਢਾਈ ਕਰੋੜ ਰੁਪਏ ਦੀ ਇਨਾਮ ਰਾਸ਼ੀ ਦੇਣ ਦੇ ਨਾਲ ਖੇਡ ਵਿਭਾਗ ’ਚ ਨੌਕਰੀ ਤੇ ਕੰਸੇਸ਼ਨਲ ਰੇਟ ’ਤੇ ਹਰਿਆਣਾ ਸ਼ਹਿਰੀ ਵਿਕਾਸ ਪ੍ਰਾਧੀਕਰਨ (ਐੱਚ. ਐੱਸ. ਵੀ . ਪੀ.) ਦੇ ਪਲਾਟ ਦੇਣ ਦਾ ਐਲਾਨ ਕੀਤਾ ਹੈ।

PunjabKesari


ਮੁੱਖ ਮੰਤਰੀ ਨੇ ਟਵੀਟ ਕਰ ਕੇ ਕਿਹਾ ਕਿ ਮੈਂ ਹਰਿਆਣਾ ਸਰਕਾਰ ਵੱਲੋਂ ਭਾਰਤੀ ਪੁਰਸ਼ ਹਾਕੀ ਟੀਮ ’ਚ ਸ਼ਾਮਲ ਹਰਿਆਣਾ ਦੇ ਦੋਵਾਂ ਖਿਡਾਰੀਆਂ ਨੂੰ ਢਾਈ-ਢਾਈ ਕਰੋੜ ਰੁਪਏ ਦੀ ਇਨਾਮ ਰਾਸ਼ੀ ਦੇ ਨਾਲ-ਨਾਲ ਖੇਡ ਵਿਭਾਗ ’ਚ ਨੌਕਰੀ ਤੇ ਕੰਸੇਸ਼ਨਲ ਰੇਟ ’ਤੇ ਐੱਚ. ਐੱਸ. ਵੀ. ਪੀ. ਦੇ ਪਲਾਟ ਦੇਣ ਦਾ ਐਲਾਨ ਕਰਦਾ ਹਾਂ।


author

Manoj

Content Editor

Related News