ਹਰਿਆਣਾ ਸਰਕਾਰ ਦਿੱਲੀ, ਗੁਆਂਢੀ ਸੂਬਿਆਂ ਦੀਆਂ ਸਕੂਲ ਬੱਸਾਂ ਤੋਂ ਨਹੀਂ ਲਵੇਗੀ ਟੈਕਸ
Wednesday, Apr 06, 2022 - 11:48 AM (IST)
ਹਰਿਆਣਾ (ਭਾਸ਼ਾ)- ਹਰਿਆਣਾ ਸਰਾਕਰ ਨੇ ਦਿੱਲੀ ਅਤੇ ਗੁਆਂਢੀ ਸੂਬਿਆਂ ਦੀਆਂ ਸਿੱਖਿਆ ਸੰਸਥਾਵਾਂ ਦੀਆਂ ਬੱਸਾਂ ਨੂੰ ਪ੍ਰਦੇਸ਼ 'ਚ ਪ੍ਰਵੇਸ਼ ਅਤੇ ਸੰਚਾਲਨ ਦੌਰਾਨ 'ਮੋਟਰ ਵਾਹਨ ਟੈਕਸ' ਭੁਗਤਾਨ ਤੋਂ ਛੋਟ ਦੇਣ ਦਾ ਫ਼ੈਸਲਾ ਕੀਤਾ ਹੈ। ਇਕ ਅਧਿਕਾਰਤ ਬਿਆਨ 'ਚ ਇਹ ਜਾਣਕਾਰੀ ਦਿੱਤੀ ਗਈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਪ੍ਰਧਾਨਗੀ 'ਚ ਮੰਗਲਵਾਰ ਸ਼ਾਮਲ ਇੱਥੇ ਹੋਈ ਕੈਬਨਿਟ ਦੀ ਬੈਠਕ 'ਚ ਇਹ ਫ਼ੈਸਲਾ ਕੀਤਾ ਗਿਆ।
ਬਿਆਨ ਅਨੁਸਾਰ ਮੰਤਰੀ ਮੰਡਲ ਨੇ ਆਪਸੀ ਆਮ ਆਵਾਜਾਈ ਸਮਝੌਤੇ ਦੇ ਅਧੀਨ ਹਰਿਆਣਾ 'ਚ ਪ੍ਰਵੇਸ਼ ਅਤੇ ਸੰਚਾਲਨ ਦੌਰਾਨ ਦਿੱਲੀ-ਐੱਨ.ਸੀ.ਆਰ. ਦੀਆਂ ਸਿੱਖਿਆ ਸੰਸਥਾਵਾਂ ਦੀਆਂ ਬੱਸਾਂ ਨੂੰ ਮੋਟਰ ਵਾਹਨ ਟੈਕਸ ਦੇਣ 'ਚ ਛੋਟ ਦੇ ਸੰਬੰਧ 'ਚ ਇਕ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਬਿਆਨ 'ਚ ਕਿਹਾ ਗਿਆ ਕਿ ਇਹ ਛੋਟ ਹਰਿਆਣਾ ਤੋਂ ਇਲਾਵਾ ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਦਿੱਲੀ 'ਚ ਸਥਿਤ ਸੰਸਥਾਵਾਂ ਲਈ ਹੈ, ਜੋ ਐੱਨ.ਸੀ.ਆਰ. ਦਾ ਵੀ ਹਿੱਸਾ ਹਨ।