ਹਰਿਆਣਾ ''ਚ ਸਾਬਕਾ ਕੌਂਸਲਰ ਦੇ ਪਤੀ ਦੀ ਗੋਲੀ ਮਾਰ ਕੇ ਹੱਤਿਆ
Friday, Aug 28, 2020 - 06:04 PM (IST)

ਯਮੁਨਾਨਗਰ- ਹਰਿਆਣਾ 'ਚ ਅੱਜ ਯਾਨੀ ਸ਼ੁੱਕਰਵਾਰ ਨੂੰ 2 ਅਣਪਛਾਤੇ ਬਦਮਾਸ਼ਾਂ ਨੇ ਸਾਬਕਾ ਕੌਂਸਲਰ ਪੁਸ਼ਪ ਲਤਾ ਦੇ ਪਤੀ ਰਘੁ ਪ੍ਰਜਾਪਤੀ ਦੀ ਉਨ੍ਹਾਂ ਦੇ ਸ਼ੋਅਰੂਮ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਦੱਸਿਆ ਕਿ ਯਮੁਨਾਨਗਰ ਦੇ ਵਰਕਸ਼ਾਪ ਰੋਡ 'ਤੇ ਸਥਿਤ ਐੱਲ.ਜੀ. ਸ਼ੋਅਰੂਮ 'ਚ ਬਾਈਕ 'ਤੇ ਆਏ 2 ਨੌਜਵਾਨਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੇ ਆਪਣੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ। ਦੁਕਾਨ 'ਚ ਕੰਮ ਕਰਨ ਵਾਲੇ ਕਰਮੀਆਂ ਨੇ ਪਰਿਵਾਰ ਵਾਲਿਆਂ ਨੂੰ ਸੂਚਨਾ ਦਿੱਤੀ।
ਸਾਬਕਾ ਕੌਂਸਲਰ ਪੁਸ਼ਪ ਲਤਾ ਨੇ ਦੱਸਿਆ ਕਿ ਪਿਛਲੇ 4-5 ਮਹੀਨਿਆਂ ਤੋਂ ਕੋਈ ਉਨ੍ਹਾਂ ਨੂੰ ਪਰੇਸ਼ਾਨ ਕਰ ਰਿਹਾ ਸੀ। ਉਨ੍ਹਾਂ ਕੋਲ ਫੋਨ ਆ ਰਹੇ ਸਨ। ਪੁਸ਼ਪ ਲਤਾ ਅਨੁਸਾਰ ਹਾਲਾਂਕਿ ਮਾਮਲਾ ਕੀ ਸੀ, ਇਹ ਉਨ੍ਹਾਂ ਦੇ ਪਤੀ ਨੇ ਉਨ੍ਹਾਂ ਨੂੰ ਦੱਸਿਆ ਨਹੀਂ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਸੰਬੰਧ 'ਚ ਪੁਲਸ 'ਚ ਵੀ ਰਿਪੋਰਟ ਕਰਵਾਈ ਗਈ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਮੌਕੇ 'ਤੇ ਪਹੁੰਚੇ ਪੁਲਸ ਸੁਪਰਡੈਂਟ ਕਮਲਦੀਪ ਗੋਇਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਮਲਾਵਰਾਂ ਦੀ ਪਛਾਣ ਦੀ ਕੋਸ਼ਿਸ਼ ਜਾਰੀ ਹੈ। ਉਨ੍ਹਾਂ ਨੇ ਇਸ ਗੱਲ ਦੀ ਵੀ ਜਾਂਚ ਕੀਤੀ ਜਾਵੇਗੀ ਕਿ ਪਹਿਲੇ ਫੋਨ ਆ ਰਹੇ ਸਨ ਤਾਂ ਉਹ ਕੌਣ ਕਰ ਰਿਹਾ ਸੀ ਅਤੇ ਪੁਲਸ ਨੇ ਇਸ ਮਾਮਲੇ 'ਚ ਕੋਈ ਕਾਰਵਾਈ ਕਿਉਂ ਨਹੀਂ ਕੀਤੀ।