ਪੰਜਾਬ 'ਚ ਗੈਂਗਵਾਰ, ਦਿਨ-ਦਿਹਾੜੇ ਮਾਰ 'ਤਾ ਸੋਨੂੰ ਮੋਟਾ
Tuesday, Apr 29, 2025 - 06:14 PM (IST)

ਅੰਮ੍ਰਿਤਸਰ- ਅੰਮ੍ਰਿਤਸਰ 'ਚ ਵੱਡੀ ਗੈਂਗਵਾਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਗੈਂਗਸਟਰ ਰਵਨੀਤ ਸਿੰਘ ਸੋਨੂੰ ਮੋਟਾ ਦਾ ਕਤਲ ਕੀਤਾ ਗਿਆ ਹੈ। ਇਸ ਵਾਰਦਾਤ ਨੂੰ ਸ਼ਹਿਰ ਦੇ ਕਾਠੀਆਂ ਵਾਲੇ ਬਾਜ਼ਾਰ 'ਚ ਅੰਜਾਮ ਦਿੱਤਾ ਗਿਆ। ਇਸ ਸੰਬੰਧੀ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ 2 ਵ੍ਹੀਲਰ 'ਤੇ ਸਵਾਰ ਹੋ ਕੇ 2 ਨੌਜਵਾਨ ਆਏ, ਜਿਨ੍ਹਾਂ ਨੇ ਸੋਨੂੰ ਮੋਟਾ ਨਾਮੀ ਗੈਂਗਸਟਰ 'ਤੇ ਗੋਲੀਆਂ ਚਲਾ ਦਿੱਤੀਆਂ ਅਤੇ ਉਸ ਦੀ ਮੌਤ ਹੋ ਗਈ।
ਸ਼ਹਿਰ ਦੇ ਜਿਸ ਇਲਾਕੇ 'ਚ ਵਾਰਦਾਤ ਹੋਈ ਹੈ ਉਹ ਹਰਿਮੰਦਰ ਸਾਹਿਬ ਦੇ ਬਿਲਕੁਲ ਨਜ਼ਦੀਕ ਪੈਂਦਾ ਹੈ, ਜਿਸ ਕਾਰਨ ਸੁਰੱਖਿਆ 'ਤੇ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ। ਦੱਸ ਦੇਈਏ ਸੋਨੂੰ ਮੋਟਾ ਨੂੰ ਪਹਿਲਾਂ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ।