ਹਰਿਆਣਾ ''ਚ ਤਾਏ ਪਰਿਵਾਰ ਨੂੰ ਮਹਿੰਗੀ ਪਈ ਚਾਚੇ-ਭਤੀਜੇ ਦਾ ਆਪਸੀ ਫੁੱਟ
Friday, May 24, 2019 - 02:35 PM (IST)

ਨਵੀਂ ਦਿੱਲੀ—ਕਦੇ ਦੇਸ਼ ਦਾ ਪ੍ਰਧਾਨ ਮੰਤਰੀ ਤੈਅ ਕਰਨ ਵਾਲੇ ਤਾਏ ਦੇਵੀਲਾਲ ਦੇ ਪਰਿਵਾਰ ਦੀ ਰਾਜਨੀਤਿਕ ਵਿਰਾਸਤ ਨੂੰ ਚਾਚਾ ਅਭੈ ਸਿੰਘ ਚੌਟਾਲਾ ਅਤੇ ਭਤੀਜਾ ਦੁਸ਼ਯੰਤ ਚੌਟਾਲਾ ਦਾ ਕਲੇਸ਼ ਲੈ ਡੁੱਬਿਆ ਹੈ। ਲੋਕ ਸਭਾ ਚੋਣਾਂ 'ਚ ਇਨੈਲੋ ਵਿਧਾਇਕ ਪਾਰਟੀ ਦੇ ਨੇਤਾ ਅਭੈ ਸਿੰਘ ਚੌਟਾਲਾ ਦੇ ਬੇਟਾ ਅਰਜੁਨ ਅਤੇ ਪਿਛਲੀ ਵਾਰ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਰੋੜੀ ਸਮੇਤ ਕੋਈ ਉਮੀਦਵਾਰ ਆਪਣੀ ਜ਼ਮਾਨਤ ਨਹੀਂ ਬਚਾ ਸਕਿਆ ਤਾਂ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਵੱਲੋਂ ਸਿਰਫ ਦੁਸ਼ਯੰਤ ਚੌਟਾਲਾ ਵੀ ਪਾਰਟੀ ਦੀ ਲਾਜ ਬਚਾ ਸਕੇ। ਆਮ ਆਦਮੀ ਪਾਰਟੀ (ਆਪ) ਨਾਲ ਸਮਝੌਤਾ ਕਰਨ ਦੇ ਬਾਵਜੂਦ 9 ਸੀਟਾਂ 'ਤੇ 'ਆਪ'-ਜੇਜੇਪੀ ਗਠਜੋੜ ਦੇ ਉਮੀਦਵਾਰ ਜ਼ਮਾਨਤ ਗੁਆ ਬੈਠੇ ਹਨ।
ਪਿਛਲੇ ਸਾਲ ਦਸੰਬਰ 'ਚ ਅਭੈ ਸਿੰਘ ਚੌਟਾਲਾ ਅਤੇ ਦੁਸਯੰਤ ਚੌਟਾਲਾ ਦੀ ਰਾਜਨੀਤਿਕ ਰਾਹਾਂ ਵੱਖਰੀਆਂ ਹੋਣ ਤੋਂ ਬਾਅਦ ਇਨੈਲੋ ਨੇ ਨਾ ਸਿਰਫ ਨਗਰ ਨਿਗਮ ਅਤੇ ਜੀਂਦ ਵਿਧਾਨ ਸਭਾ ਦੀਆਂ ਉਪ-ਚੋਣਾਂ ਹਾਰੇ ਬਲਕਿ ਵਿਧਾਨ ਸਭਾ 'ਚ ਉਨ੍ਹਾਂ ਦਾ ਮੁੱਖ ਵਿਰੋਧੀ ਪਾਰਟੀ ਦਾ ਦਰਜਾ ਵੀ ਗੁਆਚ ਗਿਆ। ਮੌਜੂਦਾ ਲੋਕ ਸਭਾ ਚੋਣਾਂ 'ਚ ਇਨੈਲੋ ਨੇ ਕਰੂਕਸ਼ੇਤਰ 'ਚ ਅਰਜੁਨ ਚੌਟਾਲਾ ਲਈ ਪੂਰੀ ਤਾਕਤ ਲਗਾਈ ਹੋਈ ਸੀ ਪਰ ਇਹ ਪੰਜਵੇਂ ਸਥਾਨ 'ਤੇ ਖਿਸਰ ਗਏ। ਇਸ ਤਰ੍ਹਾਂ ਸਿਰਸਾ 'ਚ ਪਿਛਲੀਆਂ ਲੋਕ ਸਭਾ ਚੋਣਾਂ 'ਚ 1 ਲੱਖ 15 ਹਜ਼ਾਰ ਵੋਟਾਂ ਨਾਲ ਜਿੱਤਣ ਵਾਲੇ ਚਰਨਜੀਤ ਸਿੰਘ ਰੋੜੀ ਤੀਸਰੇ ਸਥਾਨ 'ਤੇ ਸਿਮਟ ਗਏ । ਕਿਸੇ ਚੋਣ ਖੇਤਰ 'ਚ ਪਾਈਆਂ ਗਈਆਂ ਕੁੱਲ ਪ੍ਰਮਾਣਿਤ ਵੋਟਾਂ ਦੀ ਗਿਣਤੀ ਦੇ 6ਵੇਂ ਭਾਗ ਤੋਂ ਘੱਟ ਵੋਟਾਂ ਮਿਲਣ 'ਤੇ ਜ਼ਮਾਨਤ ਰਾਸ਼ੀ ਜਬਤ ਹੋ ਜਾਂਦਾ ਹੈ।
ਇਨੈਲੋ ਨੇ ਰਣਨੀਤੀ ਦੇ ਤਹਿਤ ਕਰੂਕਸ਼ੇਤਰ ਅਤੇ ਸਿਰਸਾ ਸੀਟ ਤੋਂ ਇਲਾਵਾ ਦੂਜੀਆਂ ਸੀਟਾਂ ਨੂੰ ਜ਼ਿਆਦਾ ਤਰਜ਼ੀਹ ਨਹੀ ਦਿੱਤੀ ਸੀ। ਅਭੈ ਚੌਟਾਲਾ ਨੇ ਆਪਣੇ ਭਤੀਜੇ
ਦੁਸ਼ਯੰਤ ਚੌਟਾਲਾ ਦੀ ਪਾਰਟੀ ਜਨਨਾਇਕ ਜਨਤਾ ਪਾਰਟੀ ਨੂੰ ਹਰਾਉਣ 'ਤੇ ਜ਼ਿਆਦਾ ਧਿਆਨ ਦਿੱਤਾ। ਇਸ ਦੇ ਬਾਵਜੂਦ ਦੁਸ਼ਯੰਤ ਨੇ ਹਿਸਾਰ 'ਚ ਨਾ ਸਿਰਫ ਮੁੱਖ ਮੁਕਾਬਲੇ 'ਚ ਰਹਿੰਦੇ ਹੋਏ ਭਾਜਪਾ ਉਮੀਦਵਾਰ ਬ੍ਰਜੇਂਦਰ ਸਿੰਘ ਨੂੰ ਟੱਕਰ ਦਿੱਤੀ ਬਲਕਿ ਜ਼ਿਆਦਾਤਰ ਸੀਟਾਂ 'ਤੇ ਜੇਜੇਪੀ ਅਤੇ 'ਆਪ' ਉਮੀਦਵਾਰ ਤੀਸਰੇ ਸਥਾਨ 'ਤੇ ਰਹੇ। ਇਨੈਲੋ ਉਮੀਦਵਾਰ ਨੂੰ 4-5 ਨੰਬਰ 'ਤੇ ਸਬਰ ਕਰਨਾ ਪਿਆ।
ਦੱਸ ਦੇਈਏ ਕਿ ਲੋਕ ਸਭਾ ਦੀਆਂ ਚੋਣਾਂ 'ਚ 10 ਸੀਟਾਂ 'ਤੇ ਇਨੈਲੋ ਉਮੀਦਵਾਰਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਹੁਣ ਇਨੈਲੋ ਦੇ 10 ਵਿਧਾਇਕਾਂ ਨੇ ਪਾਰਟੀ ਛੱਡਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਪਾਰਟੀ ਦਾ ਵਿਘਟਨ ਤੋਂ ਪਹਿਲਾਂ ਇਨੈਲੋ ਦੇ ਕੋਲ ਜਿੱਥੇ 2 ਸੰਸਦ ਮੈਂਬਰ ਅਤੇ 17 ਵਿਧਾਇਕ ਸੀ। ਹੁਣ ਸਿਰਫ 10 ਵਿਧਾਇਕ ਬਚੇ ਸੀ।ਇਨ੍ਹਾਂ 'ਚੋ ਵੀ ਕੁਝ ਵਿਧਾਇਕ ਲਗਾਤਾਰ ਭਾਜਪਾ ਨੇਤਾਵਾਂ ਦੇ ਸੰਪਰਕ 'ਚ ਹਨ, ਜੋ ਕਦੀ ਵੀ ਪਾਲਾ ਬਦਲ ਸਕਦੇ ਹਨ। ਇੱਕ ਵਿਧਾਇਕ ਨਗੇਂਦਰ ਭੜਾਨਾ ਤਾਂ ਲਗਾਤਾਰ ਭਾਜਪਾ ਦੇ ਮੰਚ 'ਤੇ ਨਜ਼ਰ ਆਉਂਦਾ ਹੈ।