ਕੋਰੋਨਾ ਦੇ ਵੱਧਦੇ ਮਾਮਲਿਆਂ ਕਾਰਨ ਹਰਿਆਣਾ ''ਚ 10 ਦਿਨ ਹੋਰ ਬੰਦ ਰਹਿਣਗੇ ਸਕੂਲ

Saturday, Nov 28, 2020 - 05:59 PM (IST)

ਹਰਿਆਣਾ- ਹਰਿਆਣਾ 'ਚ ਕੋਰੋਨਾ ਕਾਰਨ 30 ਨਵੰਬਰ ਤੱਕ ਬੰਦ ਕੀਤੇ ਗਏ ਸਾਰੇ ਸਰਕਾਰੀ ਅਤੇ ਨਿੱਜੀ ਸਕੂਲ ਹੁਣ 10 ਦਿਨ ਹੋਰ ਬੰਦ ਰਹਿਣਗੇ। ਸਿੱਖਿਆ ਵਿਭਾਗ ਨੇ ਸਰਕਾਰ ਤੋਂ ਸਕੂਲਾਂ ਨੂੰ ਖੋਲ੍ਹਣ ਲਈ ਇਕ ਦਿਨ ਪਹਿਲਾਂ ਹੀ ਦਿਸ਼ਾ-ਨਿਰਦੇਸ਼ ਮੰਗੇ ਸਨ, ਜਿਸ ਤੋਂ ਬਾਅਦ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਸ਼ਨੀਵਾਰ ਨੂੰ ਇਹ ਆਦੇਸ਼ ਜਾਰੀ ਕਰ ਦਿੱਤੇ। ਕੋਰੋਨਾ ਨਾਲ ਜੰਗ 'ਚ ਹਾਲਾਤ ਸੁਧਰੇ ਤਾਂ 10 ਦਸੰਬਰ ਤੋਂ ਬਾਅਦ ਹੀ ਸਕੂਲਾਂ ਨੂੰ ਖੋਲ੍ਹਿਆ ਜਾ ਸਕੇਗਾ। ਹਰਿਆਣਾ 'ਚ ਕਰੀਬ 450 ਤੋਂ ਵੱਧ ਵਿਦਿਆਰਥੀਆਂ ਅਤੇ 50 ਅਧਿਆਪਕਾਂ ਦੇ ਕੋਰੋਨਾ ਪੀੜਤ ਮਿਲਣ ਤੋਂ ਬਾਅਦ ਬੀਤੀ 20 ਨਵੰਬਰ ਨੂੰ ਸਾਰੇ ਸਕੂਲਾਂ ਨੂੰ 30 ਨਵੰਬਰ ਤੱਕ ਬੰਦ ਕਰ ਦਿੱਤਾ ਗਿਆ ਸੀ। ਹਾਲਾਂਕਿ ਪਿਛਲੇ 4-5 ਦਿਨਾਂ ਤੋਂ ਰਿਕਵਰੀ ਰੇਟ (ਮਰੀਜ਼ਾਂ ਦੇ ਠੀਕ ਹੋਣ ਦੀ ਦਰ) ਲਗਾਤਾਰ ਸੁਧਰ ਰਹੀ ਹੈ ਪਰ ਪ੍ਰਦੇਸ਼ ਸਰਕਾਰ ਬੱਚਿਆਂ ਦੇ ਮਾਮਲੇ 'ਚ ਕੋਈ ਜ਼ੋਖਮ ਨਹੀਂ ਚੁੱਕਣਾ ਚਾਹੁੰਦੀ।

PunjabKesari

ਇਹ ਵੀ ਪੜ੍ਹੋ : ਕਿਸਾਨ ਅੰਦੋਲਨ: 'ਪੰਜਾਬ ਦੇ ਕਿਸਾਨਾਂ' 'ਤੇ ਮਨੋਹਰ ਲਾਲ ਖੱਟੜ ਦਾ ਵੱਡਾ ਬਿਆਨ

ਪੰਜਾਬ ਅਤੇ ਉਤਰਾਖੰਡ ਸਮੇਤ ਹੋਰ ਪ੍ਰਦੇਸ਼ਾਂ 'ਚ ਵੀ ਸਕੂਲ ਬੰਦ ਚੱਲ ਰਹੇ ਹਨ। ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਮੌਲਿਕ ਸਿੱਖਿਆ ਅਧਿਕਾਰੀਆਂ ਨੇ ਵੀ ਮਹਾਮਾਰੀ ਦਾ ਹਵਾਲਾ ਦਿੰਦੇ ਹੋਏ ਫਿਲਹਾਲ ਸਕੂਲਾਂ ਨੂੰ ਬੰਦ ਰੱਖਣ ਦੀ ਸਿਫ਼ਾਰਿਸ਼ ਕੀਤੀ ਹੈ। ਇਸ ਆਧਾਰ 'ਤੇ ਹਰਿਆਣਾ ਸਰਕਾਰ ਨੇ ਫਿਲਹਾਲ ਸਕੂਲਾਂ ਨੂੰ ਬੰਦ ਰੱਖਣਾ ਹੀ ਉੱਚਿਤ ਸਮਝਿਆ। ਹਾਲਾਂਕਿ ਆਨਲਾਈਨ ਪੜ੍ਹਾਈ ਚੱਲਦੀ ਰਹੇਗੀ। ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਸਰਕਾਰ ਦੇ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੱਚਿਆਂ ਨੂੰ ਮਹਾਮਾਰੀ ਤੋਂ ਬਚਾਉਣ ਲਈ ਫਿਲਹਾਲ ਸਕੂਲਾਂ ਨੂੰ 10 ਦਿਨ ਲਈ ਹੋਰ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਹਾਲਾਤ ਠੀਕ ਹੋਣ 'ਤੇ ਹੀ ਸਕੂਲਾਂ ਨੂੰ ਖੋਲ੍ਹਣ 'ਤੇ ਫੈਸਲਾ ਲਿਆ ਜਾ ਸਕੇਗਾ।

ਇਹ ਵੀ ਪੜ੍ਹੋ : ਬੇਰਹਿਮ ਮਾਂ ਨੇ 4 ਧੀਆਂ ਦਾ ਗਲ਼ਾ ਵੱਢ ਉਤਾਰਿਆ ਮੌਤ ਦੇ ਘਾਟ


DIsha

Content Editor

Related News