ਹਰਿਆਣਾ ਦੇ ਮੁੱਖ ਮੰਤਰੀ ਖੱਟਰ ਖਿਲਾਫ ਐੱਸ.ਜੀ.ਪੀ.ਸੀ ਦਾ ਵੱਡਾ ਬਿਆਨ

10/06/2018 3:42:45 PM

ਨਵੀਂ ਦਿੱਲੀ— ਹਰਿਆਣਾ ਦੇ ਮੁੱਖ ਮੰਤਰੀ ਖੱਟਰ ਦੇ ਖਿਲਾਫ ਐੱਸ.ਜੀ.ਪੀ.ਸੀ. ਅਤੇ ਅਕਾਲ ਤਖਤ ਸਾਹਿਬ ਨੇ ਹੁਣ ਵੱਡਾ ਬਿਆਨ ਦਿੱਤਾ ਹੈ ਤੇ ਉਸ ਨੂੰ ਮੁਆਫੀ ਮੰਗਣ ਲਈ ਕਿਹਾ ਹੈ। ਅਸਲ 'ਚ ਮਨੋਹਰ ਲਾਲ ਖੱਟਰ ਦਾ ਸਿੱਖ ਕੌਮ 'ਚ ਵਿਵਾਦ ਉਦੋਂ ਸ਼ੁਰੂ ਹੋਇਆ ਸੀ ਜਦੋਂ ਉਹ ਕਰਨਾਲ ਦੇ ਇਕ ਗੁਰਦੁਆਰਾ ਸਾਹਿਬ ਗਏ ਅਤੇ ਉੱਥੇ ਗੁਰਦੁਆਰਾ ਸਾਹਿਬ ਤੋਂ ਇਸ ਲਈ ਬਾਹਰ ਆ ਗਏ ਕਿਉਂਕਿ ਉੱਥੇ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੀ ਤਸਵੀਰ ਲੱਗੀ ਹੋਈ ਸੀ, ਜਿਸ ਤੋਂ ਬਾਅਦ ਕਰਨਾਲ 'ਚ ਉਨ੍ਹਾਂ ਦਾ ਕਾਫੀ ਵਿਰੋਧ ਹੋਇਆ ਅਤੇ ਹੁਣ ਐੱਸ.ਜੀ.ਪੀ.ਸੀ. ਅਤੇ ਸ੍ਰੀ ਅਕਾਲ ਤਖਤ ਸਾਹਿਬ ਨੇ ਉਨ੍ਹਾਂ ਦਾ ਵਿਰੋਧ ਕੀਤਾ ਹੈ। ਇਸ ਮਾਮਲੇ 'ਚ ਐੱਸ.ਜੀ.ਪੀ.ਸੀ. ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਾ ਕਹਿਣਾ ਹੈ ਕਿ ਗੁਰਦੁਆਰਾ ਸਾਹਿਬ ਸਾਂਝੀ ਮਾਨਵਤਾ ਦਾ ਸੰਦੇਸ਼ ਦਿੰਦੇ ਹਨ ਅਤੇ ਮੱਥਾ ਟੇਕੇ ਬਿਨਾ ਉਥੋਂ ਬਾਹਰ ਆਉਣਾ ਗਲਤ ਹੈ। ਖੱਟਰ ਸਾਹਿਬ ਨੂੰ ਇਸ ਮਾਮਲੇ 'ਚ ਮੁਆਫੀ ਮੰਗਣੀ ਚਾਹੀਦੀ ਹੈ। ਇਸ ਕਰਕੇ ਉਹ ਸਿੱਖ ਕੌਮ ਤੋਂ ਮੁਆਫੀ ਮੰਗਣ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਕਹਿਣਾ ਹੈ ਕਿ ਇਹ ਮਾੜਾ ਵਿਵਹਾਰ ਹੈ ਅਤੇ ਇਸ ਤਰ੍ਹਾਂ ਦੀ ਛੋਟੀ ਸੋਚ ਵਾਲਾ ਮੁਖ ਮੰਤਰੀ ਹੋਣ ਦੇ ਨਾਤੇ ਇਸ ਤਰ੍ਹਾਂ ਦਾ ਵਿਵਹਾਰ ਕਰੇ ਬਿਲਕੁਲ ਗਲਤ ਹੈ ਅਤੇ ਭਿੰਡਰਾਂਵਾਲੇ ਨੇ ਹਰਿ ਮੰਦਰ ਸਾਹਿਬ ਦੀ ਪਵਿੱਤਰਤਾ ਦੇ ਲਈ ਲੜਾਈ ਲੜੀ ਅਤੇ ਉਨ੍ਹਾਂ ਦੇ ਨਾਲ ਅਜਿਹਾ ਕਰਨਾ ਗਲਤ ਹੈ ਅਤੇ ਉਸ ਦਾ ਵਿਰੋਧ ਜਾਇਜ਼ ਹੈ ਉਸ ਨੂੰ ਮੁੱਖ ਮੰਤਰੀ ਹੋਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਅਤੇ ਉਨ੍ਹਾਂ ਨੂੰ ਸਿੱਖ ਕੌਮ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
 


Related News