ਹਰਿਆਣਾ : ਪਟਾਕੇ ਚਲਾਉਣ ਕਾਰਨ 2 ਬੁਲੇਟ ਬਾਈਕਾਂ ਦੇ ਕੱਟੇ ਗਏ 81 ਹਜ਼ਾਰ ਰੁਪਏ ਦੇ ਚਾਲਾਨ

Friday, Sep 06, 2019 - 10:38 AM (IST)

ਹਰਿਆਣਾ : ਪਟਾਕੇ ਚਲਾਉਣ ਕਾਰਨ 2 ਬੁਲੇਟ ਬਾਈਕਾਂ ਦੇ ਕੱਟੇ ਗਏ 81 ਹਜ਼ਾਰ ਰੁਪਏ ਦੇ ਚਾਲਾਨ

ਫਰੀਦਾਬਾਦ— ਨੈਸ਼ਨਲ ਹਾਈਵੇਅ 'ਤੇ ਪੁਲਸ ਦੇ ਰੋਕਣ ਦੇ ਇਸ਼ਾਰੇ ਤੋਂ ਬਾਅਦ ਵੀ ਬੁਲੇਟ ਨਾ ਰੋਕਣ ਅਤੇ ਪਟਾਕੇ ਵਰਗੀ ਆਵਾਜ਼ ਚਲਾਉਣ 'ਤੇ 2 ਚਾਲਕਾਂ ਦੇ ਆਨਲਾਈਨ 81 ਹਜ਼ਾਰ ਰੁਪਏ ਦੇ ਚਾਲਾਨ ਕੱਟੇ ਹਨ। ਥਾਣਾ ਸ਼ਹਿਰ ਪੁਲਸ ਸਬ-ਇੰਸਪੈਕਟਰ ਖੇਮਚੰਦ ਦੀ ਅਗਵਾਈ 'ਚ ਟੀਮ ਵਾਹਨਾਂ ਦੀ ਜਾਂਚ ਕਰ ਰਹੀ ਸੀ। ਇਕ ਬੁਲੇਟ ਚਾਲਕ ਪਟਾਕੇ ਵਰਗੀ ਆਵਾਜ਼ ਕਰਦਾ ਆ ਰਿਹਾ ਸੀ। ਪੁਲਸ ਨੇ ਰੁਕਣ ਦਾ ਇਸ਼ਾਰਾ ਕੀਤਾ ਪਰ ਉਹ ਦੌੜਨ ਦੀ ਕੋਸ਼ਿਸ਼ ਕਰਨ ਲੱਗਾ। ਪੁਲਸ ਕਰਮਚਾਰੀਆਂ ਨੇ ਉਸ ਨੂੰ ਫੜ ਲਿਆ। ਚਾਲਕ ਨੇ ਹੈਲਮੇਟ ਨਹੀਂ ਪਾਇਆ ਸੀ। ਸਾਈਲੈਂਸਰ 'ਚੋਂ ਪਟਾਕੇ ਚਲਾਉਣ ਵਰਗੀ ਆਵਾਜ਼ ਆ ਰਹੀ ਸੀ ਅਤੇ ਡਰਾਈਵਿੰਗ ਲਾਇਸੈਂਸ ਵੀ ਨਹੀਂ ਸੀ। ਬੁਲੇਟ ਦਾ ਰਜਿਸਟਰੇਸ਼ਨ ਪ੍ਰਮਾਣ ਪੱਤਰ ਵੀ ਨਹੀਂ ਸੀ। ਉਸ ਨੇ ਬੁਲੇਟ ਦਾ ਪ੍ਰਦੂਸ਼ਣ ਜਾਂਚ ਵੀ ਨਹੀਂ ਕਰਵਾਇਆ ਸੀ।

ਪੁਲਸ ਨੇ ਇਸ ਚਾਲਕ ਦਾ ਆਨਲਾਈਨ 40 ਹਜ਼ਾਰ ਰੁਪਏ ਦਾ ਚਾਲਾਨ ਕੱਟ ਦਿੱਤਾ। ਇੱਥੇ ਹੀ ਦੂਜਾ ਚਾਲਕ ਵੀ ਇਸੇ ਤਰ੍ਹਾਂ ਦਾ ਬੁਲੇਟ ਤੇਜ਼ ਗਤੀ ਨਾਲ ਚੱਲਾ ਕੇ ਲਿਆ ਰਿਹਾ ਸੀ। ਉਸ ਨੂੰ ਵੀ ਪੁਲਸ ਨੇ ਨਾਕੇ 'ਤੇ ਰੁਕਣ ਦਾ ਇਸ਼ਾਰਾ ਕੀਤਾ, ਉਹ ਵੀ ਦੌੜਨ ਲੱਗਾ। ਪੁਲਸ ਨੇ ਉਸ ਨੂੰ ਵੀ ਫੜ ਲਿਆ। ਪੁਲਸ ਨੇ ਉਸ ਦਾ ਵੀ ਪਟਾਕੇ ਚਲਾਉਣ, ਰਜਿਸਟਰੇਸ਼ਨ ਪ੍ਰਮਾਣ ਪੱਤਰ ਨਾ ਹੋਣ, ਲਾਇਸੈਂਸ ਨਾ ਹੋਣ, ਪ੍ਰਦੂਸ਼ਣ ਜਾਂਚ ਨਾ ਕਰਵਾਉਣ, ਕੰਮ 'ਚ ਰੁਕਾਵਟ ਪਾਉਣ, ਹੈਲਮੇਟ ਨਾ ਹੋਣ 'ਤੇ 41 ਹਜ਼ਾਰ ਦਾ ਆਨਲਾਈਨ ਚਾਲਾਨ ਕੱਟ ਦਿੱਤਾ।


author

DIsha

Content Editor

Related News