ਨਵੀਂ ਵਿਆਹੀ ਲਾੜੀ ਦਾ ਕਾਰਾ, ਸਹੁਰੇ ਪਰਿਵਾਰ ਨੂੰ ਜ਼ਹਿਰੀਲਾ ਦੁੱਧ ਪਿਲਾ ਨਕਦੀ ਤੇ ਗਹਿਣੇ ਲੈ ਹੋਈ ਫਰਾਰ

Thursday, Dec 10, 2020 - 01:09 PM (IST)

ਪਾਨੀਪਤ- ਹਰਿਆਣਾ ਦੇ ਪਾਨੀਪਤ ਜ਼ਿਲ੍ਹੇ ਦੇ ਪਿੰਡ ਨੌਲੱਥਾ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਵਿਆਹ ਦੇ 8 ਦਿਨਾਂ ਬਾਅਦ ਹੀ ਨਵੀਂ ਵਿਆਹੀ ਲਾੜੀ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਗਹਿਣੇ ਲੈ ਕੇ ਫਰਾਰ ਹੋ ਗਈ। ਲਾੜੀ ਦੇ ਦੌੜਨ ਤੋਂ ਪਹਿਲਾਂ ਸਹੁਰੇ ਪਰਿਵਾਰ ਨੂੰ ਜ਼ਹਿਰੀਲਾ ਦੁੱਧ ਪਿਲਾ ਦਿੱਤਾ ਸੀ। ਹਾਲਾਂਕਿ ਸਾਰੇ ਖ਼ਤਰੇ ਤੋਂ ਬਾਹਰ ਹਨ ਪਰ ਇਕ ਵੱਡਾ ਹਾਦਸਾ ਹੁੰਦੇ-ਹੁੰਦੇ ਟਲ ਗਿਆ। ਪੁਲਸ ਨੇ ਲਾੜੇ ਦਿਨੇਸ਼ ਦੀ ਸ਼ਿਕਾਇਤ 'ਤੇ ਦੋਸ਼ੀ ਲਾੜੀ, ਉਸ ਦੀ ਭੈਣ ਬਿਮਲੇਸ਼, ਜਾਲਪਾੜ ਵਾਸੀ ਦਿਨੇਸ਼, ਪਤਨੀ, ਮਾਂ ਅਤੇ ਪੰਡਤ ਕ੍ਰਿਸ਼ਨ ਵਿਰੁੱਧ ਵੱਖ-ਵੱਖ ਧਾਰਾਵਾਂ ਦੇ ਅਧੀਨ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਦੋਸ਼ੀ ਲਾੜੀ ਦੀ ਭਾਲ 'ਚ ਜਗ੍ਹਾ-ਜਗ੍ਹਾ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਸ਼ਰਮਨਾਕ! ਪਤੀ ਨੂੰ ਬੰਧਕ ਬਣਾ 17 ਲੋਕਾਂ ਨੇ 5 ਬੱਚਿਆਂ ਦੀ ਮਾਂ ਨਾਲ ਕੀਤਾ ਸਮੂਹਕ ਜਬਰ ਜ਼ਿਨਾਹ

ਦਿਨੇਸ਼ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਨੇ ਦੱਸਿਆ ਕਿ ਉਸ ਦਾ ਵਿਆਹ 2 ਦਸੰਬਰ ਨੂੰ ਉਤਰਾਖੰਡ ਦੀ ਰਹਿਣ ਵਾਲੀ ਸੁਨੀਤਾ ਨਾਲ ਹੋਇਆ ਸੀ। ਵਿਆਹ 'ਚ ਦਾਜ ਨਹੀਂ ਲਿਆ ਹੈ ਪਰ ਲਾੜੇ ਨੇ ਹੀ ਵਿਆਹ ਦਾ ਸਾਰਾ ਖਰਚ ਚੁੱਕਿਆ। ਲਾੜੀ ਨੂੰ ਸੋਨੇ-ਚਾਂਦੀ ਦੇ ਗਹਿਣੇ ਅਤੇ ਹਜ਼ਾਰਾਂ ਦੇ ਰੁਪਏ ਕੱਪੜੇ ਮੁੰਡੇ ਵਾਲਿਆਂ ਵਲੋਂ ਦਿਵਾਏ ਗਏ ਸਨ। ਹਫ਼ਤਾ ਭਰ ਹੀ ਹੋਇਆ ਸੀ ਕਿ ਸੁਨੀਤਾ ਨੇ ਇਹ ਹਰਕਤ ਦਿੱਤੀ। ਦਿਨੇਸ਼ ਨੇ ਦੱਸਿਆ ਕਿ ਜ਼ਹਿਰੀਲਾ ਦੁੱਧ ਪੀਣ ਤੋਂ ਬਾਅਦ ਉਹ ਅਤੇ ਉਸ ਦੇ ਮਾਤਾ-ਪਿਤਾ ਬੇਹੋਸ਼ ਹੋ ਗਏ ਸਨ ਅਤੇ ਉਨ੍ਹਾਂ ਦੀਆਂ ਅੱਖਾਂ ਹਸਪਤਾਲ 'ਚ ਖੁੱਲ੍ਹੀਆਂ। ਡਾਕਟਰ ਨੇ ਦੱਸਿਆ ਕਿ ਮਾਰਨ ਦੀ ਨੀਅਤ ਨਾਲ ਜ਼ਹਿਰ ਦਿੱਤਾ ਗਿਆ ਸੀ। ਸ਼ੁੱਕਰ ਹੈ ਕਿ ਮੌਕੇ 'ਤੇ ਗੁਆਂਢੀ ਪਹੁੰਚ ਗਏ ਅਤੇ ਸਾਰਿਆਂ ਨੂੰ ਹਸਪਤਾਲ ਲੈ ਆਏ ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ।

ਇਹ ਵੀ ਪੜ੍ਹੋ : 5 ਸਾਲਾ ਬੱਚੀ ਨਾਲ 2 ਨਾਬਾਲਗ ਮੁੰਡਿਆਂ ਨੇ ਕੀਤਾ ਸਮੂਹਕ ਜਬਰ ਜ਼ਿਨਾਹ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਕਰੋ ਰਿਪਲਾਈ


DIsha

Content Editor

Related News