ਅਮਰੀਕਾ ਨੇ ਖੋਹ ਲਈ ਗੁਰਮੀਤ ਸਿੰਘ ਦੀ ਨਾਗਰਿਕਤਾ ! ਸ਼ਰਮਨਾਕ ਕਾਰਾ ਜਾਣ ਤੁਸੀਂ ਵੀ ਹੋਵੋਗੇ ਹੈਰਾਨ

Tuesday, Sep 01, 2026 - 09:31 AM (IST)

ਅਮਰੀਕਾ ਨੇ ਖੋਹ ਲਈ ਗੁਰਮੀਤ ਸਿੰਘ ਦੀ ਨਾਗਰਿਕਤਾ ! ਸ਼ਰਮਨਾਕ ਕਾਰਾ ਜਾਣ ਤੁਸੀਂ ਵੀ ਹੋਵੋਗੇ ਹੈਰਾਨ

ਇੰਟਰਨੈਸ਼ਨਲ ਡੈਸਕ- ਅਮਰੀਕਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਜਸਟਿਸ ਡਿਪਾਰਟਮੈਂਟ ਨੇ ਭਾਰਤੀ ਮੂਲ ਦੇ 55 ਸਾਲਾ ਟੈਕਸੀ ਡਰਾਈਵਰ ਗੁਰਮੀਤ ਸਿੰਘ ਦੀ ਅਮਰੀਕੀ ਨਾਗਰਿਕਤਾ ਰੱਦ ਕਰ ਦਿੱਤੀ ਹੈ। ਅਮਰੀਕੀ ਫੈਡਰਲ ਅਦਾਲਤ ਵੱਲੋਂ ਇਹ ਫੈਸਲਾ ਗੁਰਮੀਤ ਸਿੰਘ ਵੱਲੋਂ ਕਿਡਨੈਪਿੰਗ ਅਤੇ ਜਬਰ-ਜ਼ਨਾਹ ਵਰਗੇ ਗੰਭੀਰ ਅਪਰਾਧਾਂ ਨੂੰ ਲੁਕਾ ਕੇ ਅਤੇ ਝੂਠ ਬੋਲ ਕੇ ਨਾਗਰਿਕਤਾ ਹਾਸਲ ਕਰਨ ਦੇ ਮਾਮਲੇ 'ਚ ਸੁਣਾਇਆ ਗਿਆ ਹੈ।

ਗੁਰਮੀਤ ਸਿੰਘ ਫਰਵਰੀ 1992 'ਚ 6 ਮਹੀਨੇ ਦੀ ਮਿਆਦ ਦੇ ਟੂਰਿਸਟ ਵੀਜ਼ੇ 'ਤੇ ਅਮਰੀਕਾ ਆਇਆ ਸੀ, ਪਰ ਵੀਜ਼ਾ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਵੀ ਉਹ ਗੈਰ-ਕਾਨੂੰਨੀ ਤੌਰ 'ਤੇ ਉੱਥੇ ਹੀ ਰਿਹਾ। ਇਸ ਮਗਰੋਂ ਜੂਨ 2000 'ਚ ਫੈਮਿਲੀ-ਬੇਸਡ ਇਮੀਗ੍ਰੈਂਟ ਵੀਜ਼ਾ ਪਟੀਸ਼ਨ ਰਾਹੀਂ ਉਸ ਨੂੰ ਗ੍ਰੀਨ ਕਾਰਡ ਮਿਲ ਗਿਆ।

ਮਈ 2011 'ਚ ਟੈਕਸੀ ਚਲਾਉਂਦੇ ਸਮੇਂ ਗੁਰਮੀਤ ਸਿੰਘ ਨੇ ਇੱਕ ਮਹਿਲਾ ਯਾਤਰੀ ਨਾਲ ਅਪਰਾਧ ਕੀਤਾ। ਜਦੋਂ ਸਵਾਰੀ ਗੱਡੀ 'ਚ ਹੀ ਸੌਂ ਗਈ, ਤਾਂ ਉਸ ਨੇ ਔਰਤ ਦੀ ਧੌਣ 'ਤੇ ਚਾਕੂ ਰੱਖ ਕੇ ਉਸ ਦੇ ਹੱਥ-ਪੈਰ ਬੰਨ੍ਹ ਦਿੱਤੇ, ਅੱਖਾਂ 'ਤੇ ਪੱਟੀ ਬੰਨ੍ਹ ਕੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ। ਪੀੜਤਾ ਨੇ ਕਿਸੇ ਤਰ੍ਹਾਂ ਟੈਕਸੀ 'ਚੋਂ ਭੱਜ ਕੇ ਆਪਣੀ ਜਾਨ ਬਚਾਈ। 

The U.S. District Court for the Eastern District of New York entered judgment revoking the naturalization of convicted rapist Gurmeet Singh.

“American citizenship is not a shield for criminals,” said @AGToddBlanche. “Gurmeet Singh, a convicted rapist from India, is no longer a… https://t.co/87yWyRsRlU

— U.S. Department of Justice (@TheJusticeDept) August 31, 2026

ਇਹ ਵੀ ਪੜ੍ਹੋ- ਭਾਰਤੀਆਂ ਨੂੰ Visa-Free ਐਂਟਰੀ ਦੇਵੇਗਾ ਇਹ ਬੇਹੱਦ ਖ਼ੂਬਸੂਰਤ ਦੇਸ਼ ! PM ਮੋਦੀ ਦੇ ਦੌਰੇ ਮਗਰੋਂ ਹੋਇਆ ਐਲਾਨ

ਇਸ ਸ਼ਰਮਨਾਕ ਕਾਰੇ ਤੋਂ ਕੁਝ ਹਫ਼ਤਿਆਂ ਬਾਅਦ ਹੀ ਉਸ ਨੇ ਨਾਗਰਿਕਤਾ ਲਈ ਅਪਲਾਈ ਕੀਤਾ। ਪੁਲਸ ਅਤੇ ਅਧਿਕਾਰੀਆਂ ਤੋਂ ਆਪਣਾ ਅਪਰਾਧਿਕ ਰਿਕਾਰਡ ਲੁਕਾ ਕੇ ਉਹ ਅਕਤੂਬਰ 2011 'ਚ ਅਮਰੀਕੀ ਨਾਗਰਿਕ ਬਣ ਗਿਆ। ਨਾਗਰਿਕਤਾ ਮਿਲਣ ਤੋਂ ਬਾਅਦ 2014 'ਚ ਨਿਊਯਾਰਕ ਅਦਾਲਤ ਨੇ ਉਸ ਨੂੰ ਰੇਪ ਅਤੇ ਕਿਡਨੈਪਿੰਗ ਦੇ ਦੋਸ਼ਾਂ 'ਚ 20 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ। ਅਟਾਰਨੀ ਜਨਰਲ ਟੌਡ ਬਲੈਂਚ ਅਤੇ ਜਸਟਿਸ ਡਿਪਾਰਟਮੈਂਟ ਨੇ ਕੇਸ ਦੀ ਜਾਂਚ ਕੀਤੀ, ਜਿਸ ਤੋਂ ਬਾਅਦ 26 ਅਗਸਤ ਨੂੰ 'ਈਸਟਰਨ ਡਿਸਟ੍ਰਿਕਟ ਆਫ਼ ਨਿਊਯਾਰਕ' ਦੀ ਅਦਾਲਤ ਨੇ ਉਸ ਦੀ ਨਾਗਰਿਕਤਾ ਰੱਦ ਕਰਨ ਦਾ ਹੁਕਮ ਦਿੱਤਾ।

ਅਟਾਰਨੀ ਜਨਰਲ ਟੌਡ ਬਲੈਂਚ ਨੇ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਗੁਰਮੀਤ ਸਿੰਘ ਹੁਣ ਅਮਰੀਕੀ ਨਾਗਰਿਕ ਨਹੀਂ ਰਿਹਾ। ਧੋਖੇ ਨਾਲ ਹਾਸਲ ਕੀਤੀ ਨਾਗਰਿਕਤਾ ਅਪਰਾਧੀਆਂ ਨੂੰ ਇਨਸਾਫ਼ ਤੋਂ ਨਹੀਂ ਬਚਾ ਸਕਦੀ। ਉੱਥੇ ਹੀ ਯੂ.ਐੱਸ. ਅਟਾਰਨੀ ਜੋਸਫ਼ ਨੋਸੇਲਾ ਜੂਨੀਅਰ ਨੇ ਕਿਹਾ ਕਿ ਇਹ ਫੈਸਲਾ ਉਨ੍ਹਾਂ ਸਾਰੇ ਲੋਕਾਂ ਲਈ ਇੱਕ ਸਖ਼ਤ ਸੁਨੇਹਾ ਹੈ ਜੋ ਧੋਖੇ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਦੇ ਹਨ। ਸਜ਼ਾ ਪੂਰੀ ਹੋਣ ਤੋਂ ਬਾਅਦ ਜਾਂ ਕਾਨੂੰਨੀ ਪ੍ਰਕਿਰਿਆ ਤਹਿਤ ਗੁਰਮੀਤ ਸਿੰਘ ਨੂੰ ਭਾਰਤ ਡਿਪੋਰਟ ਵੀ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ- ਭਾਰਤ ਦੀ ਸਰਹੱਦ 'ਤੇ Water Bomb ! ਵੱਡਾ ਖ਼ਤਰਾ ਬਣਿਆ ਗੁਆਂਢੀ ਮੁਲਕ ਦਾ ਇਹ ਪ੍ਰੋਜੈਕਟ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News