ਹਰਿਆਣਾ ਭਾਜਪਾ ਵਿਧਾਇਕ ਦਾ ਬੇਟਾ ਕਸ਼ਮੀਰ ਤੋਂ ਲਿਆਏਗਾ ਲਾੜੀ

12/01/2019 2:41:36 PM

ਨਵੀਂ ਦਿੱਲੀ—ਹਰਿਆਣਾ ਦੇ ਸੋਨੀਪਤ ਜ਼ਿਲੇ 'ਚ ਰਾਈ ਪਿੰਡ ਤੋਂ ਭਾਜਪਾ ਵਿਧਾਇਕ ਮੋਹਨ ਲਾਲ ਬੜੌਲੀ ਦੇ ਬੇਟੇ ਸੰਦੀਪ ਕੌਸ਼ਿਕ ਦੀ ਬਾਰਾਤ ਜੰਮੂ-ਕਸ਼ਮੀਰ ਜਾਵੇਗੀ ਅਤੇ ਉੱਥੋ ਦੇ ਬੰਤਲਾਬ ਦੀ ਰਹਿਣ ਵਾਲੀ ਲਾੜੀ ਸਿਰੀਸਾ ਰੈਨਾਂ ਨੂੰ ਵਿਆਹ ਕੇ ਲਿਆਵੇਗੀ। ਦੱਸ ਦੇਈਏ ਕਿ ਧਾਰਾ 370 ਹਟਾਏ ਜਾਣ ਤੋਂ ਬਾਅਦ ਜੰਮੂ-ਕਸ਼ਮੀਰ ਦੀ ਰਹਿਣ ਵਾਲੀ ਸਿਰੀਸਾ ਰੈਨਾ ਹਰਿਆਣਾ 'ਚ ਵਿਆਹ ਕਰਵਾਉਣ ਵਾਲੀ ਪਹਿਲੀ ਲਾੜੀ ਹੋਵੇਗੀ। ਦਰਅਸਲ 1 ਦਸੰਬਰ ਭਾਵ ਅੱਜ ਬੜੌਲੀ ਪਿੰਡ ਤੋਂ 150 ਬਾਰਾਤੀ ਦੋ ਵਾਲਵੋ ਬੱਸਾਂ ਰਾਹੀਂ ਜੰਮੂ ਜਾਣਗੇ। ਅਗਲੇ ਦਿਨ ਭਾਵ 2 ਦਸੰਬਰ ਨੂੰ ਰਿਸਪੈਸ਼ਨ ਪਾਰਟੀ ਹੋਵੇਗੀ। ਇਸ ਮੌਕੇ 'ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਰਾਈ ਦੇ ਵਿਧਾਇਕ ਮੋਹਨ ਲਾਲ ਬੜੌਲੀ ਦੇ ਘਰ ਜਾ ਕੇ ਬੇਟੇ ਦੇ ਵਿਆਹ ਦੀ ਵਧਾਈ ਦਿੱਤੀ।

ਦੱਸਣਯੋਗ ਹੈ ਕਿ ਇਸ ਵਿਆਹ ਨੂੰ ਲੈ ਕੇ ਲਾੜਾ-ਲਾੜੀ ਦੇ ਨਾਲ ਦੋਵੇਂ ਪਰਿਵਾਰ ਵੀ ਕਾਫੀ ਖੁਸ਼ ਹਨ। ਰਾਈ ਤੋਂ ਭਾਜਪਾ ਵਿਧਾਇਕ ਮੋਹਨ ਲਾਲ ਬੜੌਲੀ ਦੇ ਪੁੱਤਰ ਸੰਦੀਪ ਕੌਸ਼ਿਕ ਨੇ ਦੀਨਬੰਧੂ ਛੋਟੂਰਾਮ ਵਿਗਿਆਨ ਅਤੇ ਤਕਨੀਕੀ ਯੂਨੀਵਰਸਿਟੀ ਮੁਰਥਲ ਤੋਂ 2014 'ਚ ਬੀ.ਟੈੱਕ ਪਾਸ ਕੀਤੀ ਸੀ। ਉਸੇ ਸਮੇਂ ਜੰਮੂ-ਕਸ਼ਮੀਰ ਦੇ ਬੰਤਲਾਬ ਦੀ ਰਹਿਣ ਵਾਲੀ ਸਿਰੀਸਾ ਰੈਨਾ ਵੀ ਬੀ.ਟੈੱਕ ਕਰ ਰਹੀ ਸੀ।

2014 'ਚ ਸਿਰੀਸਾ ਰੈਨਾ ਯੂਨੀਵਰਸਿਟੀ ਦੀ ਟਾਪਰ ਵੀ ਰਹਿ ਚੁੱਕੀ ਹੈ। ਉਸ ਸਮੇਂ ਹੀ ਦੋਵਾਂ ਦੀ ਜਾਣ-ਪਹਿਚਾਣ ਹੋਈ ਸੀ ਅਤੇ ਦੋਵਾਂ ਦੇ ਪਰਿਵਾਰ ਵਾਲੇ ਵੀ ਇੱਕ-ਦੂਜੇ ਨੂੰ ਜਾਣਦੇ ਸਨ। ਦੋਵਾਂ ਦੇ ਪਰਿਵਾਰਾਂ ਨੇ ਇਸ ਜਾਣ ਪਹਿਚਾਣ ਨੂੰ ਪਰਿਵਾਰ ਵਾਲਿਆਂ ਨੇ ਹੁਣ ਰਿਸ਼ਤੇਦਾਰੀ 'ਚ ਬਦਲਣ ਦਾ ਫੈਸਲਾ ਕੀਤਾ ਅਤੇ ਦੋਵਾਂ ਦਾ ਵਿਆਹ ਤੈਅ ਕਰ ਦਿੱਤਾ।

ਜ਼ਿਕਰਯੋਗ ਹੈ ਕਿ ਵਿਧਾਇਕ ਮੋਹਨ ਲਾਲ ਬੜੌਲੀ ਦੇ ਬੇਟੇ ਸੰਦੀਪ ਕੌਸ਼ਿਕ ਨੇ ਦੱਸਿਆ ਹੈ ਕਿ ਉਨ੍ਹਾਂ ਅਤੇ ਸਿਰੀਸਾ ਦੀ ਪੜ੍ਹਾਈ ਸਮੇਂ ਸਿਰਫ ਜਾਣ-ਪਹਿਚਾਣ ਹੋਈ ਸੀ, ਜਿਸ ਤੋਂ ਬਾਅਦ ਖੁਦ ਆਈ.ਆਈ.ਐੱਮ. ਹਿਮਾਚਲ ਪ੍ਰਦੇਸ਼ 'ਚ ਐੱਮ.ਬੀ.ਏ. ਕਰਨ ਚਲਾ ਗਿਆ। ਉਸ ਤੋਂ ਬਾਅਦ ਕੋਰੀਆਂ 'ਚ ਨੌਕਰੀ ਕਰਨ ਲੱਗੇ।


Iqbalkaur

Content Editor

Related News